ਪਟਿਆਲਾ, (ਪਰਮੀਤ)- ਜ਼ਿਲ੍ਹੇ ’ਚ 53 ਕੋਵਿਡ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲ੍ਹੇ ’ਚੋਂ ਪ੍ਰਾਪਤ 2340 ਦੇ ਕਰੀਬ ਰਿਪੋਰਟਾਂ ’ਚੋਂ 53 ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਇਸ ਨਾਲ ਪਾਜ਼ੇਟਿਵ ਕੇਸਾਂ ਦੀ ਗਿਣਤੀ 14332 ਹੋ ਗਈ ਹੈ। ਜ਼ਿਲ੍ਹੇ ਦੇ 53 ਹੋਰ ਮਰੀਜ਼ਾਂ ਕੋਵਿਡ ਤੋਂ ਠੀਕ ਹੋ ਗਏ ਹਨ। ਹੁਣ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ 13347 ਹੋ ਗਈ ਹੈ। ਅੱਜ ਜ਼ਿਲ੍ਹੇ ’ਚ ਦੋ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਕੁੱਲ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤਾਂ ਦੀ ਗਿਣਤੀ 421 ਹੋ ਗਈ ਹੈ। ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 564 ਹੈ।
ਪਾਜ਼ੇਟਿਵ ਆਏ ਕੇਸਾਂ ਬਾਰੇ ਸਿਵਲ ਸਰਜਨ ਨੇ ਦੱਸਿਆ ਕਿ ਅੱਜ ਮਿਲੇ 53 ਕੇਸਾਂ ’ਚੋਂ ਪਟਿਆਲਾ ਸ਼ਹਿਰ ਤੋਂ 34, ਨਾਭਾ ਤੋਂ 1, ਰਾਜਪੁਰਾ ਤੋਂ 3, ਸਮਾਣਾ ਤੋਂ 1, ਬਲਾਕ ਭਾਦਸੋਂ ਤੋਂ 1, ਬਲਾਕ ਕੌਲੀ ਤੋਂ 5, ਬਲਾਕ ਦੁੱਧਣ ਸਾਧਾਂ ਤੋਂ 3, ਬਲਾਕ ਕਾਲੋਮਾਜਰਾ ਤੋਂ 2 ਅਤੇ ਬਲਾਕ ਹਰਪਾਲਪੁਰ ਤੋਂ 3 ਕੇਸ ਰਿਪੋਰਟ ਹੋਏ ਹਨ। ਇਨ੍ਹਾਂ ’ਚੋਂ 2 ਪਾਜ਼ੇਟਿਵ ਕੇਸਾਂ ਦੇ ਸੰਪਰਕ ਅਤੇ 51 ਮਰੀਜ਼ਾਂ ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ. ’ਚ ਆਏ ਨਵੇਂ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਆਏ ਮਰੀਜ਼ਾਂ ਦੇ ਲਏ ਸੈਂਪਲਾਂ ’ਚੋਂ ਪਾਜ਼ੇਟਿਵ ਕੇਸ ਸ਼ਾਮਿਲ ਹਨ। ਡਾ. ਮਲਹੋਤਰਾ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲੇ ’ਚ ਅੱਜ ਵੀ 2150 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।
ਕੁੱਲ ਪਾਜ਼ੇਟਿਵ 14332
ਮੌਤਾਂ 421
ਠੀਕ ਹੋਏ 13347
ਐਕਟਿਵ 564
ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਕਾਰਨ 7 ਦੀ ਮੌਤ, 122 ਪਾਜ਼ੇਟਿਵ
NEXT STORY