ਬਟਾਲਾ, (ਬੇਰੀ)- ਅੱਜ ਐਕਸਾਈਜ਼ ਵਿਭਾਗ ਅਤੇ ਸੀ. ਆਈ. ਏ. ਸਟਾਫ ਵੱਲੋਂ ਚਲਾਏ ਗਏ ਸਾਂਝੇ ਆਪ੍ਰੇਸ਼ਨ ਤਹਿਤ ਛੋਟਾ ਹਾਥੀ ਸਮੇਤ 54000 ਮਿ. ਲੀ ਕੈਸ਼ ਮਾਰਕਾ ਦੇਸੀ ਸ਼ਰਾਬ ਬਰਾਮਦ ਕਰ ਕੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਐਕਸਾਈਜ਼ ਇੰਸਪੈਕਟਰ ਰਮਨ ਕੁਮਾਰ ਸ਼ਰਮਾ ਨੇ ਦੱਸਿਆ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਚਵਿੰਡਾ ਦੇਵੀ ਤੋਂ ਇਕ ਛੋਟਾ ਹਾਥੀ ਨੰ.ਪੀ. ਬੀ.-06 ਕਿਆਊ-3319, ਜਿਸ ਵਿਚ ਸ਼ਰਾਬ ਦੀਆਂ ਪੇਟੀਆਂ ਲੱਦੀਆਂ ਹੋਈਆਂ ਹਨ ਅਤੇ ਬਟਾਲਾ ਵੱਲ ਆ ਰਿਹਾ ਹੈ, ਜਿਸ 'ਤੇ ਉਨ੍ਹਾਂ ਤੁਰੰਤ ਹਰਕਤ ਵਿਚ ਆਉਂਦਿਆਂ ਏ. ਐੱਸ. ਆਈ. ਅਸ਼ੋਕ ਕੁਮਾਰ ਸ਼ਰਮਾ ਸੀ. ਆਈ. ਏ. ਸਟਾਫ ਅਤੇ ਏ. ਐੱਸ. ਆਈ. ਗੁਰਦੀਪ ਸਿੰਘ ਵੱਲੋਂ ਪੁਲਸ ਪਾਰਟੀ ਸਮੇਤ ਬਟਾਲਾ ਬਾਈਪਾਸ 'ਤੇ ਨਾਕਾ ਲਾਇਆ ਗਿਆ ਅਤੇ ਇਸ ਦੌਰਾਨ ਅੰਮ੍ਰਿਤਸਰ ਸਾਈਡ ਤੋਂ ਇਕ ਛੋਟਾ ਹਾਥੀ ਆ ਰਿਹਾ ਸੀ, ਜਿਸਨੂੰ ਅਸੀਂ ਚੈਕਿੰਗ ਲਈ ਰੋਕਿਆ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਹਾਥੀ 'ਚੋਂ 54000 ਮਿ. ਲੀ. ਕੈਸ਼ ਮਾਰਕਾ ਦੇਸੀ ਸ਼ਰਾਬ ਬਰਾਮਦ ਕਰਦੇ ਹੋਏ ਡਰਾਈਵਰ ਕਸ਼ਮੀਰ ਸਿੰਘ ਪੁੱਤਰ ਕਾਲਾ ਰਾਮ ਵਾਸੀ ਬੱਲ ਅਤੇ ਸ਼ਰਾਬ ਕਰਿੰਦੇ ਸੁਖਵਿੰਦਰ ਸਿੰਘ ਉਰਫ ਰੋਸ਼ਨ ਪੁੱਤਰ ਜੋਗਿੰਦਰ ਸਿੰਘ ਵਾਸੀ ਕੋਟਲੀ ਮੱਲੀਆਂ ਮਾੜੀ ਥਾਣਾ ਕੱਥੂਨੰਗਲ ਨੂੰ ਕਾਬੂ ਕਰ ਲਿਆ ਹੈ। ਉਪਰੰਤ ਪੁਲਸ ਵੱਲੋਂ ਮੁੱਢਲੀ ਪੁੱਛਗਿੱਛ ਕਰਨ ਦੌਰਾਨ ਉਕਤ ਕਥਿਤ ਦੋਸ਼ੀਆਂ ਨੇ ਮੰਨਿਆ ਕਿ ਉਹ ਇਹ ਸ਼ਰਾਬ ਚਵਿੰਡਾ ਦੇਵੀ ਤੋਂ ਸਸਤੇ ਭਾਅ ਲਿਆ ਕੇ ਬਟਾਲਾ ਵਿਖੇ ਵੱਖ-ਵੱਖ ਥਾਵਾਂ 'ਤੇ ਮਹਿੰਗੇ ਭਾਅ ਵਿਚ ਸਪਲਾਈ ਕਰਦੇ ਹਨ।
ਇਸ ਸਬੰਧੀ ਪੁਲਸ ਨੇ ਉਕਤ ਦੋਵਾਂ ਵਿਅਕਤੀਆਂ ਵਿਰੁੱਧ ਐਕਸਾਈਜ਼ ਐਕਟ ਤਹਿਤ ਥਾਣਾ ਸਿਵਲ ਲਾਈਨ ਵਿਚ ਮਾਮਲਾ ਦਰਜ ਕਰ ਲਿਆ ਹੈ।
25 ਬੋਤਲਾਂ ਠੇਕਾ ਸ਼ਰਾਬ ਸਣੇ 1 ਕਾਬੂ
NEXT STORY