ਸੁਲਤਾਨਪੁਰ ਲੋਧੀ (ਸੋਢੀ)—ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵਲੋਂ ਗੁਰੂ ਸਾਹਿਬ ਜੀ ਦੇ ਜੀਵਨ, ਉਦਾਸੀਆਂ ਤੇ ਉਪਦੇਸ਼ਾਂ ਬਾਰੇ ਜਾਣੂੰ ਕਰਵਾਉਣ ਲਈ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਜਾ ਰਹੇ ਅਤਿ ਆਧੁਨਿਕ ਤਕਨੀਕ ਨਾਲ ਲਬਰੇਜ਼ ਡਿਜ਼ੀਟਲ ਮਿਊਜੀਅਮ ਅਤੇ ਲਾਇਟ ਐਂਡ ਸਾਊਂਡ (ਅਵਾਜ ਤੇ ਰੌਸ਼ਨੀ) ਪ੍ਰੋਗਰਾਮਾਂ ਬਾਰੇ ਵਿਸਥਾਰ ਸਮਾਂ ਸਾਰਣੀ ਜਾਰੀ ਕਰ ਦਿੱਤੀ ਗਈ ਹੈ।
ਵਿਧਾਇਕ ਨਵਤੇਜ ਸਿੰਘ ਚੀਮਾ ਨੇ ਦੱਸਿਆ ਕਿ ਪਹਿਲੀ ਪਾਤਸ਼ਾਹੀ ਨਾਲ ਸਬੰਧਿਤ ਲਾਇਟ ਐਂਡ ਸਾਊਂਡ ਤੇ ਡਿਜ਼ੀਟਲ ਮਿਊਜੀਅਮ ਲਈ ਮੁੱਖ ਪੰਡਾਲ ਦੇ ਸਾਹਮਣੇ (ਪੁੱਡਾ ਕਾਲੋਨੀ ਦੇ ਸਾਹਮਣੇ) ਸਥਾਨ ਦੀ ਚੋਣ ਕੀਤੀ ਗਈ ਹੈ ਤਾਂ ਜੋ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀ ਸੰਗਤ ਆਸਾਨੀ ਨਾਲ ਇਸ ਸਥਾਨ 'ਤੇ ਪਹੁੰਚ ਸਕੇ। ਉਨ੍ਹਾਂ ਦੱਸਿਆ ਕਿ ਡਿਜ਼ੀਟਲ ਮਿਊਜ਼ੀਅਮ 1 ਨਵੰਬਰ ਤੋਂ 3 ਨਵੰਬਰ ਤੱਕ ਰੋਜ਼ਾਨਾ ਸਵੇਰੇ 7 ਵਜੇ ਤੋਂ ਸ਼ਾਮ 5.30 ਤੱਕ ਸੰਗਤਾਂ ਲਈ ਖੁੱਲ੍ਹਾ ਹੋਵੇਗਾ, ਜਿੱਥੇ ਸੰਗਤ ਰੰਗਦਾਰ ਦ੍ਰਿਸ਼ ਪੇਸ਼ਕਾਰੀਆਂ ਰਾਹੀਂ ਗੁਰੂ ਸਾਹਿਬ ਜੀ ਦੇ ਜੀਵਨ, ਮੂਲ ਮੰਤਰ ਦੇ ਉਚਾਰਨ 'ਤੇ ਵਿਸ਼ੇਸ਼ ਕਰਕੇ ਉਦਾਸੀਆਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕੇਗੀ।
ਇਸ ਤੋਂ ਇਲਾਵਾ ਵਿਲੱਖਣ ਧੁਨੀਆਂ ਵਾਲੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਦੀ ਸ਼ੁਰੂਆਤ 2 ਨਵੰਬਰ ਤੋਂ ਹੋਵੇਗੀ ਅਤੇ ਇਹ 12 ਨਵੰਬਰ ਤੱਕ ਚੱਲੇਗਾ। ਸ. ਚੀਮਾ ਨੇ ਕਿਹਾ ਕਿ ਇਹ ਹਰੇਕ ਸ਼ੋਅ 45 ਮਿੰਟ ਦਾ ਹੋਵੇਗਾ ਅਤੇ ਪਹਿਲਾ ਸ਼ੋਅ 2 ਨਵੰਬਰ ਨੂੰ ਸ਼ਾਮ 6.15 ਤੋਂ 7 ਵਜੇ ਤੱਕ ਜਦਕਿ ਦੂਜਾ ਸ਼ੋਅ ਉਸੇ ਦਿਨ ਸ਼ਾਮ 7.45 ਤੋਂ 8.30 ਵਜੇ ਤਕ ਹੋਵੇਗਾ। ਇਸੇ ਤਰ੍ਹਾਂ 3 ਨਵੰਬਰ ਨੂੰ ਵੀ ਸ਼ਾਮ 7 ਵਜੇ 7.45 ਅਤੇ ਰਾਤ 8.30 ਵਜੇ ਤੋਂ 9.15 ਤੱਕ ਦੋ ਸ਼ੋਅ ਹੋਣਗੇ। ਉਨ੍ਹਾਂ ਅੱਗੇ ਦੱਸਿਆ ਕਿ 4 ਨਵੰਬਰ ਤੋਂ 9 ਨਵੰਬਰ ਤੱਕ ਰੋਜ਼ਾਨਾ ਇਕ ਸ਼ੋਅ ਸ਼ਾਮ 7 ਵਜੇ ਤੋਂ 7.45 ਤੱਕ ਹੋਵੇਗਾ, ਜਦਕਿ 10, 11 ਤੇ 12 ਨਵੰਬਰ ਨੂੰ ਸ਼ਾਮ 7 ਵਜੇ 7.45 ਤੱਕ ਅਤੇ ਰਾਤ 8.30 ਤੋਂ 9.15 ਤੱਕ ਦੋ-ਦੋ ਸ਼ੋਅ ਹੋਣਗੇ।
ਸੁਲਤਾਨਪੁਰ ਲੋਧੀ 'ਚ 2219 ਤੰਬੂਆਂ ਦਾ ਟੈਂਟ ਸਿਟੀ 1 ਸਤੰਬਰ ਤੋਂ ਸੰਗਤਾਂ ਦੀ ਸੇਵਾ 'ਚ
NEXT STORY