ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ)— ਮਨੁੱਖਤਾ ਦੇ ਰਹਿਬਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪਾਵਨ ਨਗਰੀ ਸੁਲਤਾਨਪੁਰ ਲੋਧੀ 'ਚ 150 ਦੇ ਕਰੀਬ ਲੰਗਰ ਲਗਾਏ ਗਏ ਹਨ। ਇਸ ਸਮੇਂ ਪੁੱਜ ਰਹੀਆਂ ਲੱਖਾਂ ਸੰਗਤਾਂ ਲਈ ਬਾਬਾ ਮਾਨ ਸਿੰਘ ਪਿਹੋਵੇ ਵਾਲਿਆਂ ਵੱਲੋਂ ਵੀ ਸੁਲਤਾਨਪੁਰ ਲੋਧੀ ਨੇੜੇ ਭਾਗੋਰਾਈਆਂ ਰੋਡ 'ਤੇ 8 ਏਕੜ ਜ਼ਮੀਨ 'ਚ ਵੱਡਾ ਲੰਗਰ ਲਗਾਇਆ ਗਿਆ ਹੈ। ਇਥੇ ਅੱਜ ਬਾਬਾ ਮਾਨ ਸਿੰਘ ਨੇ 550 ਤਰ੍ਹਾਂ ਦੇ ਵਿਅੰਜਨ ਸੰਗਤਾਂ ਨੂੰ ਛਕਾਉਣ ਲਈ ਬਣਵਾ ਕੇ ਟੇਬਲਾਂ 'ਤੇ ਸਜਾਏ ਅਤੇ ਲੰਗਰ ਦੇ ਇਤਿਹਾਸ 'ਚ ਨਵਾਂ ਰਿਕਾਰਡ ਕਾਇਮ ਕੀਤਾ।

ਅੱਜ ਜਗਬਾਣੀ ਟੀਮ ਨੇ ਦੇਖਿਆ ਕਿ ਪੰਡਾਲ 'ਚ ਮਿਠਿਆਈਆਂ ਦੀਆਂ ਅਨੇਕਾਂ ਤਰ੍ਹਾਂ ਦੀਆਂ ਵਰਾਇਟੀਆਂ, ਪਕੌੜੇ, ਵੱਖ-ਵੱਖ ਕਿਸਮਾਂ ਦੇ ਫਲ ਫਰੂਟ, 13 ਤਰ੍ਹਾਂ ਦੇ ਕੋਲਡ ਡਰਿੰਕਸ, ਦਾਲਾਂ, ਸਬਜੀਆਂ, ਚੌਲ ਅਤੇ ਹੋਰ ਬੇਅੰਤ ਖਾਣ ਪੀਣ ਵਾਲੇ ਵਿਅੰਜਨ ਲਗਾਏ ਗਏ। ਇਸ ਸਮੇਂ ਭਾਰੀ ਗਿਣਤੀ 'ਚ ਬਣਾਈਆਂ ਵਰਾਇਟੀਆਂ ਦੀ ਵੀਡੀਓ ਤਿਆਰ ਕਰਕੇ ਸ਼ੋਸ਼ਲ ਮੀਡੀਆ 'ਤੇ ਪਾਉਣ ਲਈ ਸੰਗਤਾਂ ਵੱਲੋਂ ਵਿਸ਼ੇਸ਼ ਦਿਲਚਸਪੀ ਦਿਖਾਈ ਗਈ।

ਬਾਬਾ ਮਾਨ ਸਿੰਘ ਨੇ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਪੂਰੇ ਜੋਸ਼ ਨਾਲ ਮਨਾਉਣ ਲਈ 550 ਪ੍ਰਕਾਰ ਦੇ ਸੰਵਾਦਲੇ ਵਿਅੰਜਨ ਬਣਾ ਕੇ ਸੰਗਤਾਂ ਨੂੰ ਛਕਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 12 ਨਵੰਬਰ ਨੂੰ 550 ਕਿਲੋਗ੍ਰਾਮ ਮਿਲਕ ਕੇਕ ਤਿਆਰ ਕਰਕੇ ਸੰਗਤਾਂ ਨੂੰ ਛਕਾਇਆ ਜਾਵੇਗਾ। ਇਸ ਮੌਕੇ ਡਾਕਟਰ ਪੀ. ਐੱਸ. ਕੰਗ ਜਲਾਲਾਬਾਦ ਵਾਲਿਆਂ ਨੇ ਦੱਸਿਆ ਕਿ ਲੱਖਾਂ ਸ਼ਰਧਾਲੂ ਰੋਜਾਨਾ ਗੁਰੂ ਕਾ ਲੰਗਰ ਛਕ ਰਹੀਆਂ ਹਨ।


ਪੀ. ਏ. ਯੂ. ਕੈਂਪਸ 'ਚ ਵਿਦਿਆਰਥੀਆਂ 'ਤੇ ਜਾਨਲੇਵਾ ਹਮਲਾ
NEXT STORY