ਲੁਧਿਆਣਾ (ਸਹਿਗਲ, ਸੁਧੀਰ) : ਫੂਡ ਸੇਫਟੀ ਟੀਮ, ਲੁਧਿਆਣਾ ਨੇ ਅੱਜ ਪਾਇਲ ਇਲਾਕੇ ’ਚ ਇਕ ਵੱਡੀ ਛਾਪੇਮਾਰੀ ਕੀਤੀ। ਮੌਕੇ ’ਤੇ ਨਿਰੀਖਣ ਦੌਰਾਨ ਟੀਮ ਨੇ ਚੰਡੀਗੜ੍ਹ ਤੋਂ ਆ ਰਹੀਆਂ ਮਠਿਆਈਆਂ ਲੈ ਕੇ ਜਾ ਰਹੇ ਇਕ ਵਾਹਨ ਨੂੰ ਰੋਕਿਆ ਜੋ ਪਾਇਲ ਖੇਤਰ ਦੀਆਂ ਵੱਖ-ਵੱਖ ਮਠਿਆਈਆਂ ਦੀਆਂ ਦੁਕਾਨਾਂ ਲਈ ਸੀ। ਨਿਰੀਖਣ ’ਚ ਪਤਾ ਲੱਗਾ ਕਿ ਗੱਡੀ ’ਚ ਮਠਿਆਈਆਂ ਦੀ ਗੁਣਵੱਤਾ ਸ਼ੱਕੀ ਸੀ। ਪੂਰੀ ਖੇਪ ਨੂੰ ਮੌਕੇ ’ਤੇ ਹੀ ਜ਼ਬਤ ਕਰ ਲਿਆ ਗਿਆ ਅਤੇ ਪੁਲਸ ਹਿਰਾਸਤ ਵਿਚ ਲੈ ਲਿਆ ਗਿਆ। ਜ਼ਬਤ ਕੀਤੀਆਂ ਗਈਆਂ ਮਠਿਆਈਆਂ ’ਚ ਲਗਭਗ 300 ਕਿਲੋਗ੍ਰਾਮ ਮਿਲਕ ਕੇਕ, 210 ਕਿਲੋਗ੍ਰਾਮ ਖੋਆ ਬਰਫ਼ੀ, 50 ਕਿਲੋਗ੍ਰਾਮ ਲੱਡੂ, 5 ਕਿਲੋਗ੍ਰਾਮ ਢੋਡਾ ਅਤੇ 10 ਕਿਲੋਗ੍ਰਾਮ ਰਸਗੁੱਲੇ ਸ਼ਾਮਲ ਸਨ। ਕੁੱਲ 5 ਨਮੂਨੇ ਜਾਂਚ ਲਈ ਸਟੇਟ ਫੂਡ ਲੈਬਾਰਟਰੀ ਭੇਜੇ ਗਏ ਹਨ। ਰਿਪੋਰਟ ਦੇ ਆਧਾਰ ’ਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪਾਇਲ ਸ਼ਹਿਰ ਨੂੰ ਮਿਲੇਗਾ ਸਾਫ਼ ਪਾਣੀ, ਡੇਢ ਕਰੋੜ ਰੁਪਏ ਦਾ ਪ੍ਰਾਜੈਕਟ ਸ਼ੁਰੂ
ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਇਸ ਤਿਉਹਾਰਾਂ ਦੇ ਸੀਜ਼ਨ ਦੌਰਾਨ ਭੋਜਨ ਵਿਚ ਮਿਲਾਵਟ ਦੀ ਸਖ਼ਤੀ ਨਾਲ ਨਿਗਰਾਨੀ ਕਰ ਰਿਹਾ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਫੂਡ ਸੇਫਟੀ ਵਿਭਾਗ ਲੁਧਿਆਣਾ ਨੇ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਮਠਿਆਈਆਂ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਖਰੀਦਣ ਵੇਲੇ ਸਫਾਈ ਅਤੇ ਗੁਣਵੱਤਾ ਵੱਲ ਵਿਸ਼ੇਸ਼ ਧਿਆਨ ਦੇਣ ਅਤੇ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਦੀ ਰੱਖਿਆ ਲਈ ਸਿਰਫ਼ ਲਾਇਸੈਂਸਸ਼ੁਦਾ ਸਟੋਰਾਂ ਤੋਂ ਹੀ ਖਰੀਦਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁੱਤੀ ਹੋਈ ਮਾਂ ਦੀ ਗੋਦ ’ਚੋਂ ਅਗਵਾ ਹੋਈ 6 ਮਹੀਨਿਆਂ ਦੀ ਬੱਚੀ 14 ਘੰਟਿਆਂ ਬਾਅਦ ਰੇਲਵੇ ਸਟੇਸ਼ਨ ਨੇੜਿਓਂ ਮਿਲੀ
NEXT STORY