ਮਾਨਸਾ- ਮਾਨਸਾ ਪੁਲਸ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਖ ਵੱਖ ਥਾਵਾਂ ਤੋਂ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਵਿਰੁੱਧ 7 ਮੁਕੱਦਮੇ ਦਰਜ ਕੀਤੇ ਹਨ। ਗ੍ਰਿਫਤਾਰ ਮੁਲਜ਼ਮਾਂ ਪਾਸੋਂ 1 ਕਿਲੋ 500 ਗ੍ਰਾਮ ਭੁੱਕੀ ਪੋਸਤ ਡੋਡੇ, 50 ਗ੍ਰਾਮ ਅਫੀਮ ਸਮੇਤ ਕਾਰ, 500 ਲੀਟਰ ਲਾਹਣ, 1 ਚਾਲੂ ਭੱਠੀ ਅਤੇ 43 ਬੋਤਲਾਂ ਸ਼ਰਾਬ ਦੀ ਬਰਾਮਦਗੀ ਕੀਤੀ ਗਈ ਹੈ। ਜਿਨ੍ਹਾਂ ਮੁਲਜ਼ਮਾਂ ਵਿਰੁੱਧ ਵੱਖ ਵੱਖ ਥਾਣਿਆਂ ਵਿੱਚ ਮੁਕੱਦਮੇ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਗਈ ਹੈ।
ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ.ਆਈ.ਏ. ਸਟਾਫ ਮਾਨਸਾ ਦੀ ਪੁਲਿਸ ਪਾਰਟੀ ਨੇ ਗੁਰਪਰੀਤ ਸਿੰਘ ਉਰਫ ਟੀਟੂ ਪੁੱਤਰ ਗੁਰਤੇਜ ਸਿੰਘ ਵਾਸੀ ਬੱਪੀਆਣਾ ਨੂੰ ਸਵਿੱਫਟ ਕਾਰ ਨੰ:ਪੀਬੀ.31ਵੀ—2908 ਸਮੇਤ ਕਾਬੂ ਕਰਕੇ 50 ਗ੍ਰਾਮ ਅਫੀਮ ਬਰਾਮਦ ਹੋਣ ਤੇ ਉਸਦੇ ਵਿਰੁੱਧ ਥਾਣਾ ਸਦਰ ਮਾਨਸਾ ਵਿਖੇ ਐਨ.ਡੀ.ਪੀ.ਐਸ. ਐਕਟ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਥਾਣਾ ਝੁਨੀਰ ਦੀ ਪੁਲਸ ਪਾਰਟੀ ਨੇ ਗੁਰਪਿਆਰ ਸਿੰਘ ਉਰਫ ਪਿਆਰੀ ਪੁੱਤਰ ਅਮਰੀਕ ਸਿੰਘ ਵਾਸੀ ਚੈਨੇਵਾਲਾ ਨੂੰ ਕਾਬੂ ਕਰਕੇ 1 ਕਿਲੋ 500 ਗ੍ਰਾਮ ਭੁੱਕੀ ਡੋਡੇ ਪੋਸਤ ਬਰਾਮਦ ਕਰਕੇ ਉਸਦੇ ਵਿਰੁੱਧ ਥਾਣਾ ਝੁਨੀਰ ਵਿਖੇ ਐਨ.ਡੀ.ਪੀ.ਐਸ. ਐਕਟ ਦਾ ਮੁਕੱਦਮਾ ਦਰਜ਼ ਕਰਾਇਆ ਗਿਆ ਹੈ। ਉਕਤ ਮੁਕੱਦਮਿਆਂ ਵਿੱਚ ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤੇ ਜਾਣਗੇ, ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਅੱਗੇ ਹੋਰ ਪ੍ਰਗਤੀ ਕੀਤੀ ਜਾਵੇਗੀ।
ਇਸੇ ਤਰਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਗੁਰਦੇਵ ਸਿੰਘ ਪੁੱਤਰ ਦਲਬਾਰਾ ਸਿੰਘ ਵਾਸੀ ਤਲਵੰਡੀ ਅਕਲੀਆਂ ਵਿਰੁੱਧ ਥਾਣਾ ਸਦਰ ਮਾਨਸਾ ਵਿਖੇ ਆਬਕਾਰੀ ਐਕਟ ਦਾ ਮੁਕੱਦਮਾ ਦਰਜ਼ ਕਰਾਇਆ, ਪੁਲਿਸ ਪਾਰਟੀ ਨੇ ਰੇਡ ਕਰਕੇ ਮੁਲਜਿਮ ਨੂੰ ਕਾਬੂ ਕਰਕੇ 200 ਲੀਟਰ ਲਾਹਣ ਬਰਾਮਦ ਕੀਤੀ। ਥਾਣਾ ਸਦਰ ਮਾਨਸਾ ਦੀ ਹੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਜਗਦੇਵ ਸਿੰਘ ਪੁੱਤਰ ਦਲਬਾਰਾ ਸਿੰਘ ਵਾਸੀ ਤਲਵੰਡੀ ਅਕਲੀਆਂ ਵਿਰੁੱਧ ਥਾਣਾ ਸਦਰ ਮਾਨਸਾ ਵਿਖੇ ਆਬਕਾਰੀ ਐਕਟ ਦਾ ਮੁਕੱਦਮਾ ਦਰਜ਼ ਕਰਾਇਆ, ਪੁਲਿਸ ਪਾਰਟੀ ਨੇ ਰੇਡ ਕਰਕੇ 100 ਲੀਟਰ ਲਾਹਣ ਅਤੇ 30 ਬੋਤਲਾਂ ਸ਼ਰਾਬ ਨਜਾਇਜ ਬਰਾਮਦ ਕੀਤੀਆਂ, ਮੁਲਜਿਮ ਦੀ ਗ੍ਰਿਫਤਾਰੀ ਬਾਕੀ ਹੈ। ਸਦਰ ਮਾਨਸਾ ਦੀ ਹੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਰਾਮ ਸਿੰਘ ਉਰਫ ਗੱਗੀ ਪੁੱਤਰ ਕਾਲਾ ਸਿੰਘ ਵਾਸੀ ਖੋਖਰ ਕਲਾਂ ਵਿਰੁੱਧ ਥਾਣਾ ਸਦਰ ਮਾਨਸਾ ਵਿਖੇ ਆਬਕਾਰੀ ਐਕਟ ਦਾ ਮੁਕੱਦਮਾ ਦਰਜ਼ ਕਰਾਇਆ, ਪੁਲਿਸ ਪਾਰਟੀ ਨੇ ਰੇਡ ਕਰਕੇ ਮੁਲਜਿਮ ਨੂੰ ਸ਼ਰਾਬ ਨਜਾਇਜ ਕਸੀਦ ਕਰਦਿਆਂ ਮੌੌਕਾ ਤੇ ਕਾਬੂ ਕਰਕੇ 1 ਚਾਲੂ ਭੱਠੀ, 50 ਲੀਟਰ ਲਾਹਣ, 1 ਬੋਤਲ ਸ਼ਰਾਬ ਨਜਾਇਜ ਬਰਾਮਦ ਕੀਤੀ। ਥਾਣਾ ਬਰੇਟਾ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਗੁਰਵਿੰਦਰ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਬਖਸੀਵਾਲਾ ਵਿਰੁੱਧ ਥਾਣਾ ਬਰੇਟਾ ਵਿਖੇ ਆਬਕਾਰੀ ਐਕਟ ਦਾ ਮੁਕੱਦਮਾ ਦਰਜ਼ ਕਰਾਇਆ, ਪੁਲਿਸ ਪਾਰਟੀ ਨੇ ਰੇਡ ਕਰਕੇ ਮੁਲਜਿਮ ਨੂੰ ਕਾਬੂ ਕਰਕੇ 150 ਲੀਟਰ ਲਾਹਣ ਬਰਾਮਦ ਕੀਤੀ। ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਨੇ ਰਾਮੇਸ਼ ਕੁਮਾਰ ਉਰਫ ਮੇਸੀ ਪੁੱਤਰ ਰੌਸ਼ਨ ਲਾਲ ਵਾਸੀ ਬੁਢਲਾਡਾ ਨੂੰ ਕਾਬੂ ਕਰਕੇ 12 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਦੀ ਬਰਾਮਦਗੀ ਹੋੋਣ ਤੇ ਉਸਦੇ ਵਿਰੁੱਧ ਥਾਣਾ ਸਿਟੀ ਬੁਢਲਾਡਾ ਵਿਖੇ ਆਬਕਾਰੀ ਐਕਟ ਦਾ ਮੁਕੱਦਮਾ ਦਰਜ਼ ਕਰਾਇਆ ਗਿਆ ਹੈ।
ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਨੇ ਦੱਸਿਆ ਕਿ ਨਸਿ਼ਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।
ਜੇ ਪੰਜਾਬ ਦੇ ਮੁੱਖ ਮੰਤਰੀ ਸੱਚਮੁੱਚ ਕਿਸਾਨ ਹਿਤੈਸ਼ੀ ਹਨ ਤਾਂ ਵਿਧਾਨ ਸਭਾ 'ਚ ਇਹ ਮਤਾ ਕਰਨ ਪਾਸ : ਬੁਲਾਰੇ
NEXT STORY