ਬੁਢਲਾਡਾ,(ਮਨਜੀਤ)- ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਆਰਡੀਨੈਂਸ ਦੇ ਵਿਰੋਧ ਵਿੱਚ ਪਿੰਡ ਅਹਿਮਦਪੁਰ ਦੇ ਭਾਈ ਘਨੱਈਆ ਲੋਕ ਸੇਵਾ ਕਲੱਬ ਕਿਸਾਨਾਂ ਦਾ ਸਮਰਥਨ ਕਰਦਿਆਂ ਬਾਬਾ ਕਿਸ਼ੋਰ ਦਾਸ ਜੀ ਦੀ ਸਮਾਧ 'ਤੇ ਵਿਸ਼ਾਲ ਇੱਕਠ ਕੀਤਾ ਗਿਆ। ਜਿਸ ਵਿੱਚ ਪੰਜਾਬ ਮਸ਼ਹੂਰ ਕਲਾਕਾਰ ਕੰਵਰ ਗਰੇਵਾਲ, ਜਸ ਬਾਜਵਾ, ਹਰਫ ਚੀਮਾ ਤੋਂ ਇਲਾਵਾ ਉੱਘੇ ਸਮਾਜ ਸੇਵੀ ਲੱਖਾ ਸਿਧਾਣਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇੱਕਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਆਰਡੀਨੈਂਸ ਕਿਸਾਨਾਂ 'ਤੇ ਧੱਕੇ ਨਾਲ ਥੋਪੇ ਜਾ ਰਹੇ ਹਨ, ਜਿਸ ਦਾ ਉਹ ਹਰ ਪੱਖੋਂ ਵਿਰੋਧ ਕਰਦਿਆਂ ਕਿਸਾਨ ਭਾਈਚਾਰੇ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਸੱਚਮੁੱਚ ਕਿਸਾਨ ਹਿੱਤੀ ਹਨ ਤਾਂ ਪੰਜਾਬ ਦੀ ਵਿਧਾਨ ਸਭਾ ਵਿੱਚ ਮਤਾ ਪਾਸ ਕਰਨ ਕਿ ਗੁਆਂਢੀ ਰਾਜ ਹਿਮਾਚਲ ਅਤੇ ਹੋਰ ਰਾਜਾਂ ਵਾਂਗ ਪੰਜਾਬ ਦੀ ਜਮੀਨ ਕਿਸੇ ਬਾਹਰਲੇ ਵਿਅਕਤੀ ਨੂੰ ਖਰੀਦਣ 'ਤੇ ਰੋਕ ਹੋਵੇਗੀ ਅਤੇ ਜਮੀਨਾਂ ਨੂੰ ਕਿਰਾਏ 'ਤੇ ਦੇ ਕੇ ਪ੍ਰੋਜੈਕਟ ਲਗਾ ਪੰਜਾਬ ਦੇ ਲੋਕਾਂ ਨੂੰ ਰੁਜਗਾਰ ਮੁਹੱਈਆ ਕਰਵਾਵੇ।
ਉਨ੍ਹਾਂ ਕਿਹਾ ਕਿ ਪਾਸ ਕੀਤੇ ਗਏ ਕਾਨੂੰਨ ਵਿੱਚ ਕੇਂਦਰ ਅਤੇ ਸੂਬਾ ਸਰਕਾਰ ਭਾਗੀਦਾਰ ਹਨ। ਇਹ ਦੇਸ਼ ਦੇ ਧਨਾਢ ਲੋਕਾਂ ਨਾਲ ਮਿਲ ਕੇ ਦੇਸ਼ ਦੇ ਅੰਨਦਾਤਾ ਨੂੰ ਸੜਕਾਂ 'ਤੇ ਰੋਲਣਾ ਚਾਹੁੰਦੀ ਹੈ। ਪਰ ਦੇਸ਼ ਦੇ ਕਿਸਾਨਾਂ ਦਾ ਹਰ ਵਰਗ ਸਮਰਥਨ ਕਰਕੇ ਦਿਨ-ਬ-ਦਿਨ ਕਾਲੇ ਕਾਨੂੰਨ ਨੂੰ ਖਤਮ ਕਰਨ ਲਈ ਕਾਫਲਾ ਵਧਦਾ ਜਾ ਰਿਹਾ ਹੈ ਤਾਂ ਕਿ ਦੇਸ਼ ਦੇ ਕਿਸਾਨ ਕਿਸੇ ਵੀ ਕੀਮਤ ਦੇਸ਼ ਦੀ ਵਾਗਡੋਰ ਧਨਾਢਾਂ ਹੱਥ ਦੇਣ ਨੂੰ ਸਵੀਕਾਰ ਨਹੀਂ ਕਰਨਗੇ। ਇਸ ਮੌਕੇ ਸੰਬੋਧਨ ਕਰਨ ਵਾਲਿਆਂ ਵਿੱਚ ਭਾਈ ਘਨੱਈਆ ਲੋਕ ਸੇਵਾ ਕਲੱਬ ਦੇ ਸਰਪ੍ਰਸਤ ਜਗਮੇਲ ਸਿੰਘ ਖਾਲਸਾ, ਆੜ੍ਹਤੀਆ ਯੂਨੀਅਨ ਜਿਲ੍ਹਾ ਮਾਨਸਾ ਦੇ ਪ੍ਰਧਾਨ ਪ੍ਰੇਮ ਸਿੰਘ ਦੋਦੜਾ, ਨਗਰ ਸੁਧਾਰ ਸਭਾ ਦੇ ਚੇਅਰਮੈਨ ਸੱਤਪਾਲ ਕਟੋਦੀਆ, ਕਾਮਰੇਡ ਸਵਰਨਜੀਤ ਸਿੰਘ ਦਲਿਓ, ਈ.ਟੀ.ਯੂ ਦੇ ਅਮਨਦੀਪ ਸ਼ਰਮਾ, ਟੀਚਰ ਯੂਨੀਅਨ ਦੇ ਜੋਗਿੰਦਰ ਸਿੰਘ ਬਰ੍ਹੇਂ, ਕਲੱਬ ਦੇ ਪ੍ਰਧਾਨ ਤਰਸੇਮ ਸਿੰਘ, ਕਲੱਬ ਦੇ ਸਾਬਕਾ ਪ੍ਰਧਾਨ ਗੁਰਜੀਤ ਸਿੰਘ ਗੋਪੀ ਆਦਿ ਹਾਜਰ ਸਨ। ਇਸ ਮੌਕੇ ਜਗਵਿੰਦਰ ਸਿੰਘ ਧਰਮਪੁਰਾ, ਨਿਰਭੈ ਸਿੰਘ ਕੁਲਹਿਰੀ, ਗੁਰਸੇਵਕ ਜਵੰਧਾ, ਸੁਰਿੰਦਰ ਸਿੰਘ, ਪਰਮਿੰਦਰ ਢਿੱਲੋਂ, ਸੁਖਦੀਪ ਸਿੰਘ, ਸਮਨਦੀਪ ਸਿੰਘ ਦਲਿਓ, ਅਜੈਬ ਸਿੰਘ, ਗੋਰਾ ਸਿੰਘ ਦਲਿਓ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਨੌਜਵਾਨ ਮੌਜੂਦ ਸਨ।
ਪੰਜਾਬ 'ਚ ਐਤਵਾਰ ਨੂੰ ਕੋਰੋਨਾ ਦੇ 669 ਨਵੇਂ ਮਾਮਲੇ ਆਏ ਸਾਹਮਣੇ, 35 ਦੀ ਮੌਤ
NEXT STORY