ਹੁਸ਼ਿਆਰਪੁਰ, (ਘੁੰਮਣ)- ਸਿਹਤ ਤੇ ਪਰਿਵਾਰ ਕਲਿਆਣ ਵਿਭਾਗ ਵੱਲੋਂ ਸਾਲ 2015 ਵਿਚ ਹਾਰਟਾ ਬਡਲਾ 'ਚ 30 ਬਿਸਤਰਿਆਂ ਵਾਲਾ ਕਮਿਊਨਿਟੀ ਹੈਲਥ ਸੈਂਟਰ ਬਣਾਇਆ ਗਿਆ ਸੀ। ਇਹ ਸੈਂਟਰ 29 ਮਹੀਨਿਆਂ ਦੇ ਸਮੇਂ ਦੌਰਾਨ ਹੀ ਸੁੰਗੜ ਕੇ 6 ਬਿਸਤਰਿਆਂ ਦਾ ਰਹਿ ਗਿਆ ਹੈ। ਹੈਲਥ ਕੇਅਰ ਮੂਵਮੈਂਟ ਪੰਜਾਬ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਜਨਰਲ ਸਕੱਤਰ ਜਸਵਿੰਦਰ ਕੁਮਾਰ ਬੰਬੇਲੀ ਨੇ ਦੱਸਿਆ ਕਿ ਜਿਨ੍ਹਾਂ ਕਮਰਿਆਂ 'ਤੇ ਈ. ਸੀ. ਜੀ., ਮੈਟਰਨਿਟੀ ਵਾਰਡ ਅਤੇ ਐਕਸਰੇ ਵਿਭਾਗ ਲਿਖਿਆ ਹੋਇਆ ਹੈ, ਉਨ੍ਹਾਂ ਵਿਚ ਅੱਜ ਤੱਕ ਕੋਈ ਸਾਜ਼ੋ-ਸਾਮਾਨ ਨਹੀਂ ਪਹੁੰਚਿਆ, ਸਿਰਫ ਕਾਗਜ਼ਾਂ 'ਚ ਹੀ ਉਕਤ ਸਹੂਲਤਾਂ ਚੱਲ ਰਹੀਆਂ ਹਨ। ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦੌਰਾਨ ਇਸ ਸੈਂਟਰ 'ਚ ਅਸਾਮੀਆਂ ਭਰਨ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ।
ਸੀ. ਐੱਚ. ਸੀ. ਨਾਲ ਜੁੜੇ ਹਨ 123 ਪਿੰਡ : ਉਨ੍ਹਾਂ ਕਿਹਾ ਕਿ ਸੀ. ਐੱਚ. ਸੀ. ਹਾਰਟਾ ਬਡਲਾ ਨਾਲ 123 ਪਿੰਡ ਜੁੜੇ ਹੋਏ ਹਨ। ਇਸ ਸੈਂਟਰ 'ਚ ਬੱਚਿਆਂ ਅਤੇ ਔਰਤਾਂ ਦੇ ਵਿਸ਼ੇਸ਼ ਡਾਕਟਰਾਂ ਤੋਂ ਇਲਾਵਾ ਨਾ ਹੀ ਸਰਜੀਕਲ ਸਪੈਸ਼ਲਿਸਟ ਹੈ ਅਤੇ ਨਾ ਹੀ ਈ. ਐੱਨ. ਟੀ. ਸਪੈਸ਼ਲਿਸਟ। ਮਲਟੀਪਰਪਜ਼ ਹੈਲਥ ਵਰਕਰ ਦੀਆਂ 26 ਵਿਚੋਂ 16 ਪੋਸਟਾਂ ਖਾਲੀ ਪਈਆਂ ਹਨ। ਫਾਰਮਾਸਿਸਟ ਦਾ ਕੰਮ ਸਟਾਫ਼ ਨਰਸ ਹੀ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਕਮਿਊਨਿਟੀ ਹੈਲਥ ਸੈਂਟਰ 'ਚ ਪੂਰਾ ਸਟਾਫ਼ ਤਾਇਨਾਤ ਕੀਤਾ ਜਾਵੇ।
ਕੀ ਕਹਿੰਦੇ ਹਨ ਸਿਵਲ ਸਰਜਨ : ਇਸ ਸਬੰਧੀ ਸੰਪਰਕ ਕਰਨ 'ਤੇ ਸਿਵਲ ਸਰਜਨ ਡਾ. ਰੇਣੂ ਸੂਦ ਨੇ ਇਹ ਕਹਿ ਕੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਉਹ ਕਿਸੇ ਸਮਾਗਮ ਵਿਚ ਮੌਜੂਦ ਹਨ।
ਲੋਕ ਮਾਰੂ ਫੈਸਲਿਆਂ ਖਿਲਾਫ ਬੀ. ਐੱਡ. ਅਧਿਆਪਕਾਂ ਵੱਲੋਂ ਸੰਘਰਸ਼ ਦਾ ਐਲਾਨ
NEXT STORY