ਮੋਗਾ (ਆਜ਼ਾਦ) - ਮੋਗਾ ਨੇੜਲੇ ਪਿੰਡ ਸਿੰਘਾਵਾਲਾ ਨਿਵਾਸੀ ਇਕ ਔਰਤ ਨੇ ਆਪਣੇ ਸਾਥੀਆ ਨਾਲ ਮਿਲ ਕੇ ਪੈਟਰੋਲ ਪੰਪ ਮਾਲਕ ਨੂੰ ਬੰਧਕ ਬਣਾ ਕੇ ਪਿਸਤੌਲ ਦੀ ਨੌਕ 'ਤੇ 6 ਲੱਖ ਰੁਪਏ ਦੀ ਫਿਰੌਤੀ ਮੰਗੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਕਥਿਤ ਦੋਸ਼ੀ ਔਰਤ ਦੇ ਹੋਰਨਾਂ ਸਾਥੀਆਂ ਦੀ ਤਲਾਸ਼ ਸ਼ੁਰੂ ਕਰ ਦਿਤੀ ਹੈ।
ਕੀ ਹੈ ਸਾਰਾ ਮਾਮਲਾ
ਪੁਲਸ ਨੂੰ ਦਿਤੇ ਸ਼ਿਕਾਇਤ ਪੱਤਰ ਵਿਚ ਸੁਖਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਨਿਵਾਸੀ ਗੁਰੂ ਰਾਮਦਾਸ ਨਗਰ ਮੋਗਾ ਨੇ ਦੱਸਿਆ ਕਿ ਉਸਦਾ ਪਿੰਡ ਸਿੰਘਾਵਾਲਾ ਵਿਖੇ ਪੈਟਰੋਲ ਪੰਪ ਹੈ। ਬੀਤੀ 11 ਨਵੰਬਰ ਨੂੰ ਜਦੋਂ ਆਪਣੇ ਦੋਸਤ ਦਲਜੀਤ ਸਿੰਘ ਨਾਲ ਪੈਟਰੋਲ ਪੰਪ 'ਤੇ ਜਾ ਰਿਹਾ ਸੀ ਤਾਂ ਕਥਿਤ ਦੋਸ਼ੀ ਔਰਤ ਸੁਖਰਾਜ ਕੌਰ ਨਿਵਾਸੀ ਪਿੰਡ ਸਿੰਘਾਵਾਲਾ ਨੇ ਮੋਬਾਈਲ ਫੋਨ ਕਰਕੇ ਆਪਣੇ ਘਰ ਬੁਲਾਇਆ, ਜਿਸਨੂੰ ਮੈ ਜਾਣਦਾ ਸੀ ਅਤੇ ਆਪਣੇ ਦੋਸਤ ਨਾਲ ਜੀਪ 'ਤੇ ਰਾਤ ਸਾਢੇ ਸੱਤ ਵਜੇ ਦੇ ਕਰੀਬ ਉਸਦੇ ਘਰ ਪੁੱਜੇ ਤਾਂ ਇਸ ਦੌਰਾਨ ਤਿੰਨ ਆਦਮੀ ਉਥੇ ਆ ਧਮਕੇ। ਜਿਨ੍ਹਾਂ ਵਿਚ ਹਰਪਿੰਦਰ ਸਿੰਘ ਉਰਫ ਜੱਜ ਨਿਵਾਸੀ ਚੰਦ ਨਵਾਂ ਅਤੇ ਕਾਲਾ ਸਿੰਘ ਨਿਵਾਸੀ ਰਾਜੇਆਣਾ ਤੇ ਇਕ ਹੋਰ ਅਣਪਛਾਤਾਂ ਵਿਅਕਤੀ ਸੀ। ਕਾਲਾ ਸਿੰਘ ਨੇ ਮੇਰੇ ਤੇ ਪਿਸਤੌਲ ਤਾਨ ਕੇ ਮੈਨੂੰ ਗੋਲੀ ਮਾਰਨ ਦੀ ਧਮਕੀ ਦੇ ਕੇ 6 ਲੱਖ ਰੁਪਏ ਰੁਪਏ ਫਿਰੌਤੀ ਦੇਣ ਲਈ ਕਿਹਾ। ਮੈ ਆਪਣੇ ਘਰ ਫੋਨ ਕੀਤਾ ਤੇ ਕਿਹਾ ਕਿ ਮੈਨੂੰ ਪਿੰਡ ਸਿੰਘਾਵਾਲਾ ਵਿਖੇ ਬੰਧਕ ਬਣਾ ਕੇ ਰੱਖਿਆ ਹੋਇਆ ਹੈ ਅਤੇ 6 ਲੱਖ ਰੁਪਏ ਦੀ ਫਿਰੌਤੀ ਛੱਡਣ ਲਈ ਮੰਗੀ ਜਾ ਰਹੀ ਹੈ। ਜਿਸ ਤੇ ਮੈ ਆਪਣੇ ਪਿਤਾ ਦੇ ਕਹਿਣ ਤੇ ਚੁੰਗੀ ਨੰਬਰ-3 ਕੋਲ ਪੈਸੇ ਲੈਣ ਲਈ ਪੁੱਜੇ ਅਤੇ ਉਥੋ ਕਿਸੇ ਤਰ੍ਹਾਂ ਭੱਜਣ ਵਿਚ ਸਫਲ ਹੋ ਗਏ ਅਤੇ ਇਸਦੇ ਬਾਅਦ ਮੇਰਾ ਦੋਸਤ ਵੀ ਕਿਸੇ ਤਰ੍ਹਾਂ ਉਨ੍ਹਾਂ ਦੀ ਚੁੰਗਲ ਵਿਚੋਂ ਨਿਕਲ ਗਿਆ। ਜਿਸ ਤੇ ਅਸੀਂ ਪੁਲਸ ਨੂੰ ਸੂਚਿਤ ਕੀਤਾ।
ਪਹਿਲਾ ਵੀ ਕਥਿਤ ਦੋਸ਼ੀ ਔਰਤ ਦੇ ਖਿਲਾਫ ਲੁੱਟ-ਖੋਹ 'ਤੇ ਝਗੜੇ ਦਾ ਮਾਮਲਾ ਦਰਜ
ਜਾਣਕਾਰੀ ਅਨੁਸਾਰ ਮੋਗਾ ਪੁਲਸ ਵੱਲੋਂ ਪਹਿਲਾਂ ਵੀ ਕਥਿਤ ਦੋਸ਼ੀ ਔਰਤ ਸੁਖਰਾਜ ਕੌਰ ਦੇ ਇਲਾਵਾ ਉਸਦੇ ਪੰਜ ਸਾਥੀਆਂ ਲਵਪ੍ਰੀਤ ਸਿੰਘ ਉਰਫ ਲੱਭਾ, ਬਲਜਿੰਦਰ ਸਿੰਘ ਉਰਫ ਬੰਟੀ, ਜਸਵੀਰ ਸਿੰਘ ਉਰਫ ਨਿੱਕਾ, ਬਲਦੇਵ ਸਿੰਘ ਆਦਿ ਦੇ ਖਿਲਾਫ ਥਾਣਾ ਸਿਟੀ ਸਾਊਥ ਮੋਗਾ 'ਚ 5 ਫਰਵਰੀ 2015 ਨੂੰ ਲੁੱਟਖੋਹ ਦੀ ਯੋਜਨਾ ਬਣਾਉਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਦੇ ਇਲਾਵਾ 25 ਦਸੰਬਰ 2016 ਨੂੰ ਆਪਣੀ ਭੈਣ ਨਾਲ ਮਿਲ ਕੇ ਉਸਦੇ ਸੱਸ-ਸੁਹਰੇ ਨੂੰ ਮਾਰਕੁੱਟ ਕਰਕੇ ਜ਼ਖਮੀ ਕਰਨ ਦੇ ਦੋਸ਼ਾਂ ਤਹਿਤ ਥਾਣਾ ਸਿਟੀ ਸਾਊਥ ਵਿਚ ਮਾਮਲਾ ਦਰਜ ਕੀਤਾ ਗਿਆ ਸੀ।
ਕੀ ਹੋਈ ਪੁਲਸ ਕਾਰਵਾਈ
ਪੈਟਰੋਲ ਪੰਪ ਮਾਲਕ ਨੂੰ ਅਗਵਾ ਕਰਕੇ ਫਿਰੌਤੀ ਮੰਗਣ ਦੀ ਘਟਨਾ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆ ਮੋਗਾ ਪੁਲਸ ਨੇ ਡੀ. ਐਸ. ਪੀ. ਸਿਟੀ ਗੋਬਿੰਦਰ ਸਿੰਘ ਦੀ ਅਗਵਾਈ ਹੇਠ ਥਾਣਾ ਮੁੱਖੀ ਸਾਊਥ ਇੰਸਪੈਕਟਰ ਲਵਦੀਪ ਸਿੰਘ, ਥਾਣਾ ਸਿਟੀ-1 ਮੁੱਖ ਅਫਸਰ ਇੰਸਪੈਕਟਰ ਗੁਰਪ੍ਰੀਤ ਸਿੰਘ, ਥਾਣਾ ਚੜਿਕ ਦੇ ਮੁੱਖ ਅਫਸਰ ਇੰਸਪੈਕਟਰ ਜਸਕਾਰ ਸਿੰਘ ਹੋਰਨਾਂ ਪੁਲਸ ਕਰਮਚਾਰੀਆ ਸਹਿਤ ਕਥਿਤ ਦੋਸ਼ੀਆ ਦੀ ਤਲਾਸ਼ ਆਰੰਭ ਕੀਤੀ ਤਾਂ ਪੁਲਸ ਨੇ ਇਕ ਕਥਿਤ ਦੋਸ਼ੀ ਔਰਤ ਅਤੇ ਇਕ ਵਿਅਕਤੀ ਨੂੰ ਦਬੋਚ ਲਿਆ, ਦੱਸਿਆ ਜਾ ਰਿਹਾ ਹੈ। ਜਦ ਕਿ ਦੂਜੇ ਕਥਿਤ ਦੋਸ਼ੀਆ ਦੀ ਤਲਾਸ਼ ਜਾਰੀ ਹੈ। ਇਸ ਸਬੰਧ ਵਿਚ ਥਾਣਾ ਸਿਟੀ ਸਾਊਥ ਮੋਗਾ ਵੱਲੋਂ ਸੁਖਰਾਜ ਕੌਰ ਨਿਵਾਸੀ ਪਿੰਡ ਫਤਿਹਗੜ੍ਹ ਕੋਰੋਟਾਨਾ ਹਾਲ ਆਬਾਦ ਸਿੰਘਾਵਾਲਾ, ਕਾਲਾ ਸਿੰਘ ਨਿਵਾਸੀ ਪਿੰਡ ਰਾਜੇਆਣਾ, ਹਰਪਿੰਦਰ ਸਿੰਘ ਉਰਫ ਜੱਜ ਨਿਵਾਸੀ ਪਿੰਡ ਚੰਦ ਨਵਾਂ ਅਤੇ ਇਕ ਅਣਪਛਾਤੇ ਵਿਅਕਤੀ ਖਿਲਾਫ ਬੰਧਕ ਬਣਾ ਕੇ ਫਿਰੌਤੀ ਮੰਗਣ ਅਤੇ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਥਾਣਾ ਚੜਿੱਕ ਦੇ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।
ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ 'ਤੇ ਹਮਲਾ
NEXT STORY