ਪਠਾਨਕੋਟ (ਕੰਵਲ ਰੰਧਾਵਾ) : ਜ਼ਿਲ੍ਹਾ ਪਠਾਨਕੋਟ 'ਚ ਅੱਜ ਬੁੱਧਵਾਰ ਨੂੰ 6 ਹੋਰ ਲੋਕਾਂ ਦੀ ਮੈਡੀਕਲ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ, ਜਿਸ ਦੇ ਨਾਲ ਹੀ ਹੁਣ ਤੱਕ ਜ਼ਿਲ੍ਹਾ ਪਠਾਨਕੋਟ 'ਚ ਕੋਰੋਨਾ ਪਾਜ਼ੇਟਿਵ ਲੋਕਾਂ ਦੀ ਕੁੱਲ ਗਿਣਤੀ 263 ਹੋ ਗਈ ਹੈ। ਇਸਦੀ ਪੁਸ਼ਟੀ ਕਰਦੇ ਹੋਏ ਸਿਵਲ ਹਸਪਤਾਲ ਪਠਾਨਕੋਟ ਦੇ ਸਿਵਲ ਸਰਜਨ ਡਾ. ਭੁਪਿੰਦਰ ਸਿੰਘ ਨੇ ਦੱਸਿਆ ਹੈ ਕਿ ਹੁਣ ਤੱਕ ਜ਼ਿਲ੍ਹਾ ਪਠਾਨਕੋਟ 'ਚ ਪਾਜ਼ੇਟਿਵ ਕੇਸਾਂ 'ਚੋਂ 218 ਲੋਕਾਂ ਨੇ ਪੰਜਾਬ ਸਰਕਾਰ ਦੇ ਚਲਾਏ ਮਿਸ਼ਨ ਫਤਿਹ ਅਧੀਨ ਕੋਰੋਨਾ 'ਤੇ ਫਤਿਹ ਪਾਈ ਹੈ ਅਤੇ ਇਸ ਸਮੇਂ ਆਪਣੇ ਘਰਾਂ 'ਚ ਆਪਣੇ ਪਰਿਵਾਰਾਂ ਨਾਲ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸਾਰੇ ਇਸੇ ਹੀ ਤਰ੍ਹਾਂ ਸਿਹਤ ਮਹਿਕਮੇ ਅਤੇ ਪੰਜਾਬ ਸਰਕਾਰ ਦੀਆਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਾਂਗੇ ਤਾਂ ਪੰਜਾਬ ਸਰਕਾਰ ਦਾ ਮਿਸ਼ਨ ਕਾਮਯਾਬ ਬਣੇਗਾ।
ਇਹ ਵੀ ਪੜ੍ਹੋ : ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਦੀ 'ਕੋਰੋਨਾ' ਰਿਪੋਰਟ ਆਈ ਸਾਹਮਣੇ
ਉਨ੍ਹਾਂ ਕਿਹਾ ਕਿ ਹੁਣ ਜ਼ਿਲ੍ਹਾ ਪਠਾਨਕੋਟ 'ਚ ਬੁੱਧਵਾਰ ਨੂੰ 263 ਕੇਸ ਕੋਰੋਨਾ ਪਾਜ਼ੇਟਿਵ ਦੇ ਹੋ ਗਏ ਹਨ, ਜਿਨ੍ਹਾਂ 'ਚੋਂ 218 ਲੋਕ ਪੰਜਾਬ ਸਰਕਾਰ ਦੀ ਡਿਸਚਾਰਜ ਪਾਲਿਸੀ ਅਧੀਨ ਕੋਰੋਨਾ ਵਾਇਰਸ ਨੂੰ ਰਿਕਵਰ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਜ਼ਿਲ੍ਹਾ ਪਠਾਨਕੋਟ 'ਚ 36 ਕੇਸ ਐਕਟਿਵ ਹਨ ਅਤੇ ਹੁਣ ਤੱਕ 9 ਲੋਕਾਂ ਦੀ ਕੋਰੋਨਾ ਕਾਰਨ ਮੌਤ ਵੀ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਅੱਜ ਜਿਨ੍ਹਾਂ 6 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ, ਉਨ੍ਹਾਂ 'ਚੋਂ 3 ਲੋਕ ਫਰੈਂਡਜ਼ ਕਾਲੋਨੀ ਪਠਾਨਕੋਟ ਦੇ ਹਨ, ਜਿਨ੍ਹਾਂ 'ਚ ਇਕ 13 ਸਾਲਾ ਬੱਚਾ, ਇਕ ਜਨਾਨੀ 36 ਅਤੇ 59 ਸਾਲਾ ਵਿਅਕਤੀ, 2 ਨਿਊ ਸ਼ਾਸਤਰੀ ਨਗਰ ਪਠਾਨਕੋਟ ਦੇ ਹਨ, ਜਿਨ੍ਹਾਂ 'ਚ 30 ਸਾਲਾ ਜਨਾਨੀ ਅਤੇ 35 ਸਾਲਾ ਵਿਅਕਤੀ ਤੋਂ ਇਲਾਵਾ ਇਕ 32 ਸਾਲਾ ਵਿਅਕਤੀ ਜੋ ਪਰਮਾਨੰਦ ਤੋਂ ਹੈ, ਉਹ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।
ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ 'ਚ ਫਿਰ 'ਕੋਰੋਨਾ' ਦਾ ਵੱਡਾ ਧਮਾਕਾ, 84 ਲੋਕਾਂ ਦੀ ਰਿਪੋਰਟ ਪਾਜ਼ੇਟਿਵ
ਪੰਜਾਬ 'ਚ ਕੋਰੋਨਾ ਦੇ ਹਾਲਾਤ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 8624 ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 1136, ਲੁਧਿਆਣਾ 'ਚ 1520, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 1421, ਸੰਗਰੂਰ 'ਚ 667 ਕੇਸ, ਪਟਿਆਲਾ 'ਚ 713, ਮੋਹਾਲੀ 'ਚ 442, ਗੁਰਦਾਸਪੁਰ 'ਚ 297 ਕੇਸ, ਪਠਾਨਕੋਟ 'ਚ 263, ਤਰਨਤਾਰਨ 219, ਹੁਸ਼ਿਆਰਪੁਰ 'ਚ 210, ਨਵਾਂਸ਼ਹਿਰ 'ਚ 234, ਮੁਕਤਸਰ 153, ਫਤਿਹਗੜ੍ਹ ਸਾਹਿਬ 'ਚ 173, ਰੋਪੜ 'ਚ 141, ਮੋਗਾ 'ਚ 152, ਫਰੀਦਕੋਟ 169, ਕਪੂਰਥਲਾ 141, ਫਿਰੋਜ਼ਪੁਰ 'ਚ 169, ਫਾਜ਼ਿਲਕਾ 112, ਬਠਿੰਡਾ 'ਚ 151, ਬਰਨਾਲਾ 'ਚ 77, ਮਾਨਸਾ 'ਚ 64 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ 'ਚੋਂ 5841 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 2476 ਤੋਂ ਵੱਧ ਮਾਮਲੇ ਅਜੇ ਵੀ ਸਰਗਰਮ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 216 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਨਵਤੇਜ ਹਿਮਿਊਨਿਟੀ ਹਸਪਤਾਲ ਦੇ ਇੰਚਾਰਜ਼ ਨਵਤੇਜ ਗੱਗੂ ਨੂੰ ਮਿਲੀ ਜ਼ਮਾਨਤ
NEXT STORY