ਮਾਨਸਾ (ਸੰਦੀਪ ਮਿੱਤਲ) : ਮਾਨਸਾ ਪੁਲਸ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਕਾਰਵਾਈ ਕਰਦੇ ਹੋਏ ਵੱਖ-ਵੱਖ ਥਾਣਿਆਂ ’ਚ 5 ਮੁਕਦੱਮੇ ਦਰਜ ਕਰ ਕੇ 6 ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 11 ਗ੍ਰਾਮ ਹੈਰੋਇਨ ਸਮੇਤ ਮੋਟਰਸਾਈਕਲ, 200 ਗ੍ਰਾਮ ਅਫ਼ੀਮ, 45 ਸਿਗਨੇਚਰ ਕੈਪਸੂਲ, 50 ਲੀਟਰ ਲਾਹਣ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਸ ਮੁਖੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਥਾਣਾ ਸਿਟੀ 2 ਮਾਨਸਾ ਦੀ ਪੁਲਸ ਟੀਮ ਨੇ ਸੁਰਜੀਤ ਸਿੰਘ ਪੁੱਤਰ ਮਦਨ ਲਾਲ ਵਾਸੀ ਭੱਠਾ ਬਸਤੀ ਮਾਨਸਾ ਕੋਲੋਂ ਦੌਰਾਨੇ ਗਸ਼ਤ 45 ਸਿਗਨੇਚਰ ਕੈਪਸੂਲ ਬਰਾਮਦ ਕਰ ਕੇ ਮੁਕੱਦਮਾ ਥਾਣਾ ਸਿਟੀ 2 ਮਾਨਸਾ ਤਹਿਤ ਦਰਜ ਕਰ ਕੇ ਜਾਂਚ ਅਮਲ ਵਿਚ ਲਿਆਂਦੀ ਅਤੇ ਥਾਣਾ ਦੀ ਪੁਲਸ ਟੀਮ ਨੇ ਗਗਨਦੀਪ ਸਿੰਘ ਪੁੱਤਰ ਨਛਤੱਰ ਸਿੰਘ ਵਾਸੀ ਵਾ.ਨੰ. 06 ਨੇੜੇ ਸੇਵ ਜੇਵੀਅਰ ਸਕੂਲ ਮਾਨਸਾ ਕੋਲੋਂ ਦੌਰਾਨੇ ਗਸ਼ਤ 50 ਲੀਟਰ ਲਾਹਣ ਬਰਾਮਦ ਕਰ ਕੇ ਮੁਕੱਦਮਾ ਐਕਸਾਇਜ਼ ਐਕਟ ਥਾਣਾ ਸਿਟੀ 2 ਮਾਨਸਾ ਤਹਿਤ ਦਰਜ ਕਰ ਕੇ ਜਾਂਚ ਅਮਲ ਵਿਚ ਲਿਆਂਦੀ।
ਥਾਣਾ ਭੀਖੀ ਦੀ ਪੁਲਸ ਟੀਮ ਨੇ ਰਵਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਸੈਦੇਵਾਲਾ ਕੋਲੋਂ ਦੌਰਾਨੇ ਗਸ਼ਤ 200 ਗ੍ਰਾਮ ਅਫ਼ੀਮ ਬਰਾਮਦ ਕਰ ਕੇ ਮੁਕੱਦਮਾ ਥਾਣਾ ਭੀਖੀ ਤਹਿਤ ਦਰਜ ਕਰ ਕੇ ਜਾਂਚ ਅਮਲ ਵਿਚ ਲਿਆਂਦੀ। ਥਾਣਾ ਸਿਟੀ ਬੁਢਲਾਡਾ ਦੀ ਪੁਲਸ ਟੀਮ ਨੇ ਮਨਪ੍ਰੀਤ ਸਿੰਘ ਪੁੱਤਰ ਗਿੰਦਰ ਸਿੰਘ ਵਾਸੀ ਵਾ.ਨੰ. 07 ਬੁਢਲਾਡਾ ਕੋਲੋਂ ਦੌਰਾਨੇ ਗਸ਼ਤ 04 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਮੁਕੱਦਮਾ ਥਾਣਾ ਸਿਟੀ ਬੁਢਲਾਡਾ ਤਹਿਤ ਦਰਜ ਕਰ ਲਿਆ ਹੈ। ਥਾਣਾ ਬੋਹਾ ’ਚ ਸੀ. ਆਈ. ਏ. ਸਟਾਫ਼ ਦੀ ਪੁਲਸ ਟੀਮ ਨੇ ਜੱਜ ਸਿੰਘ ਪੁੱਤਰ ਗੁਰਸੇਵਕ ਸਿੰਘ, ਗੁਰਪਿਆਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀਆਨ ਧਰਮਪੁਰਾ ਕੋਲੋਂ ਦੌਰਾਨੇ ਗਸ਼ਤ 07 ਗ੍ਰਾਮ ਹੈਰੋਇਨ ਸਮੇਤ ਮੋਟਰਸਾਈਕਲ ਬਰਾਮਦ ਕਰ ਕੇ ਥਾਣਾ ਬੋਹਾ ਤਹਿਤ ਦਰਜ ਕਰ ਕੇ ਜਾਂਚ ਅਮਲ ’ਚ ਲਿਆਂਦੀ।
ਪੰਜਾਬ 'ਚ ਵਾਪਰਿਆ ਬੱਸ ਹਾਦਸਾ, ਗਰਭਵਤੀ ਔਰਤ ਸਮੇਤ 7 ਸਵਾਰੀਆਂ ਜ਼ਖ਼ਮੀ, ਪੈ ਗਿਆ ਚੀਕ-ਚਿਹਾੜਾ
NEXT STORY