ਲੁਧਿਆਣਾ, (ਸਿਆਲ)-ਬ੍ਰੋਸਟਲ ਜੇਲ ਦੇ 6 ਹਵਾਲਾਤੀਆਂ ਦੀ ਕੋਰੋਨਾ ਵਾਇਰਸ ਰਿਪੋਰਟ ਨੈਗੇÎਟਿਵ ਆ ਗਈ ਹੈ। ਪਤਾ ਰਹੇ ਕਿ ਇਕ ਕੇਸ ਦੇ ਤਹਿਤ ਖਤਮ ਕੀਤੀ ਪੁਲਸ 25 ਅਤੇ 28 ਅਪ੍ਰੈਲ ਨੂੰ ਕੁਝ ਮੁਜਰਮਾਂ ਨੂੰ ਜਦੋਂ ਬ੍ਰੋਸਟਨ ਜੇਲ ਛੱਡਣ ਆਈ ਤਾਂ ਇਕ ਮੁਜਰਮ ਨੂੰ ਖਾਂਸੀ, ਬੁਖਾਰ ਹੋਣ ਕਾਰਨ ਵਾਪਸ ਭੇਜ ਦਿੱਤਾ। ਤਿੰਨ ਦਿਨ ਬਾਅਦ ਜਦੋਂ ਉਕਤ ਮੁਜਰਮ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਤਾਂ ਜੇਲ ਵਿਚ ਸਾਥੀ ਬੰਦੀਆਂ ਨੂੰ ਸਿਵਲ ਹਸਪਤਾਲ ਵਿਚ ਟੈਸਟ ਕਰਵਾਉਣ ਤੋਂ ਬਾਅਦ ਟੈਗੋਰ ਨਗਰ ਸਥਿਤ ਇਕ ਸਰਕਾਰੀ ਇਮਾਰਤ ਵਿਚ ਕਵਾਰੰਟਾਈਨ ਕਰ ਦਿੱਤਾ ਗਿਆ ਜਿਨ੍ਹਾਂ ਦੀ ਅੱਜ ਸੰਕ੍ਰਮਣ ਰਿਪੋਰਟ ਨੈਗੇਟਿਵ ਆ ਗਈ ਜਿਸ ਦੀ ਜਾਣਕਾਰੀ ਜੇਲ ਦੇ ਮੈਡੀਕਲ ਅਧਿਕਾਰੀ ਡਾ. ਆਰ.ਐੱਸ. ਗਿੱਲ ਨੇ ਦਿੱਤੀ।
ਪ੍ਰਧਾਨ ਮੰਤਰੀ ਲਾਕਡਾਊਨ 'ਚੋਂ ਬਾਹਰ ਨਿਕਲਣ ਦੀ ਰਣਨੀਤੀ ਸਪੱਸ਼ਟ ਕਰਨ : ਕੈਪਟਨ
NEXT STORY