ਅੰਮ੍ਰਿਤਸਰ (ਜਸ਼ਨ)-ਅੰਮ੍ਰਿਤਸਰ ਵਿਚ ਲੁੱਟ-ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਇਕ ਪਾਸੇ ਪੁਲਸ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਸੱਚਾਈ ਕੀ ਹੈ? ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ। ਹੁਣ ਹਾਲਾਤ ਇਹ ਬਣ ਗਏ ਹਨ ਕਿ ਮੁਲਜ਼ਮਾਂ ਨੂੰ ਪੁਲਸ ਦਾ ਕੋਈ ਡਰ ਨਹੀਂ ਰਿਹਾ। ਹੁਣ ਲੁਟੇਰੇ ਦਿਨ-ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਅਤੇ ਭੱਜ ਜਾਂਦੇ ਹਨ ਅਤੇ ਪੁਲਸ ਮਾਮਲੇ ਦੀ ਜਾਂਚ ਕਰਦੀ ਰਹਿ ਜਾਂਦੀ ਹੈ।
ਅਜਿਹੀ ਹੀ ਇਕ ਘਟਨਾ ਗੁੰਮਟਾਲਾ ਬਾਈਪਾਸ ਪੁਲ ਨੇੜੇ ਸਾਹਮਣੇ ਆਈ ਹੈ। ਇਹ ਘਟਨਾ ਸ਼ਾਮ ਸਾਢੇ 4 ਵਜੇ ਉਸ ਸਮੇਂ ਵਾਪਰੀ ਜਦੋਂ ਇਕ ਐਕਟਿਵਾ ਸਵਾਰ ਵਿਅਕਤੀ ਨੂੰ ਸੜਕ ਦੇ ਵਿਚਕਾਰ ਇਕ ਐਕਟਿਵਾ ਸਵਾਰ ਛੇ ਨੌਜਵਾਨਾਂ ਨੇ ਹਮਲਾ ਕਰ ਦਿੱਤਾ, ਜਿਨ੍ਹਾਂ ਨੇ ਪਹਿਲਾਂ ਉਸ ’ਤੇ ਦਾਤਰਾਂ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਅਤੇ ਗਲੇ ਵਿਚ ਪਈ ਸੋਨੇ ਦੀ ਚੇਨ ਅਤੇ ਕੁਝ ਨਕਦੀ ਲੈ ਕੇ ਬੜੀ ਆਸਾਨੀ ਨਾਲ ਅਪਰਾਧ ਕਰਨ ਤੋਂ ਬਾਅਦ ਫਰਾਰ ਹੋ ਗਏ।
ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸਾਬਤ ਸੂਰਤ ਸਿੱਖ ਖਿਡਾਰੀ ਜਰਮਨਪ੍ਰੀਤ ਸਿੰਘ ਨੂੰ ਦਿੱਤੀ ਵਧਾਈ
ਇਸ ਦੌਰਾਨ ਇਕ ਵਿਅਕਤੀ ਨੇ ਫਰਾਰ ਹੋਏ ਮੁਲਜ਼ਮ ਦੀ ਵੀਡੀਓ ਬਣਾ ਲਈ, ਜਿਸ ਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ ਹੈ। ਵੀਡੀਓ ’ਚ ਫਰਾਰ ਹੋ ਰਹੇ ਮੁਲਜ਼ਮਾਂ ਦੀ ਐਕਟਿਵਾ ਦਾ ਨੰਬਰ ਵੀ ਸਾਹਮਣੇ ਆਇਆ ਹੈ। ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਗੁੰਮਟਾਲਾ ਬਾਈਪਾਸ ਪੁਲਸ ਚੌਕੀ ਸਿਰਫ਼ 300-400 ਕਦਮਾਂ ਦੀ ਦੂਰੀ ’ਤੇ ਸਥਿਤ ਹੈ ਅਤੇ ਪੁਲਸ ਘਟਨਾ ਵਾਪਰਨ ’ਤੇ ਘੰਟੇ ਕੁ ਬਾਅਦ ਮੌਕੇ ’ਤੇ ਪਹੁੰਚਦੀ ਹੈ। ਇਸ ਦੌਰਾਨ ਗੁੱਸੇ ਵਿਚ ਆਏ ਲੋਕਾਂ ਨੇ ਪੁਲਸ ਨੂੰ ਬਾਅਦ ਵਿਚ ਕਾਰਵਾਈ ਕਰਨ ਦਾ ਕਹਿ ਕੇ ਛੱਡ ਦਿੱਤਾ ਅਤੇ ਜ਼ਖ਼ਮੀ ਦਾ ਪਹਿਲਾਂ ਇਲਾਜ ਕਰਵਾਉਣਾ ਮੁਨਾਸਿਬ ਸਮਝਿਆ। ਪਤਾ ਲੱਗਾ ਹੈ ਕਿ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ 68 ਸਾਲਾ ਬਜ਼ੁਰਗ ਗਿਆਨ ਚੰਦ ਵਾਸੀ ਪ੍ਰੇਮ ਗਲੀ ਛੇਹਰਟਾ ਇਕ ਨਿੱਜੀ ਹਸਪਤਾਲ ਵਿਚ ਦਾਖਲ ਹੈ ਅਤੇ ਡਾਕਟਰਾਂ ਅਨੁਸਾਰ ਉਸ ਦੇ ਹੱਥ ਦੇ ਨੇੜੇ ਦੀ ਖੱਬੀ ਬਾਂਹ ਦੀ ਹੱਡੀ ਪੂਰੀ ਤਰ੍ਹਾਂ ਟੁੱਟ ਗਈ ਹੈ ਅਤੇ ਖੱਬੀ ਲੱਤ ਵੀ ਗੰਭੀਰ ਜ਼ਖਮੀ ਹੈ। ਦੂਜੇ ਪਾਸੇ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਖਮੀ ਗਿਆਨ ਚੰਦ ਨੇ ਦੱਸਿਆ ਕਿ ਉਹ ਮਜੀਠਾ ਵਿਖੇ ਇਕ ਫੈਕਟਰੀ ਵਿਚ ਕੰਮ ਤੋਂ ਛੁੱਟੀ ਲੈ ਕੇ ਛੇਹਰਟਾ ਸਥਿਤ ਆਪਣੇ ਘਰ ਐਕਟਿਵਾ ’ਤੇ ਸਵਾਰ ਹੋ ਕੇ ਆ ਰਿਹਾ ਸੀ, ਜਦੋਂ ਉਹ ਗੁੰਮਟਾਲਾ ਬਾਈਪਾਸ ਵਾਲੇ ਪੁਲ ਤੋਂ ਹੇਠਾਂ ਜੀ. ਟੀ ਰੋਡ ’ਤੇ ਪਹੁੰਚਿਆ ਤਾਂ ਪਿੱਛੋ ਦੋ ਐਕਿਟਵਾ ’ਤੇ ਸਵਾਰ ਛੇ ਨੌਜਵਾਨ ਆਏ, ਜਿੰਨਾਂ ਵਿਚ ਚਾਲਕਾਂ ਨੇ ਆਪਣੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ ਅਤੇ ਆਉਦਿਆਂ ਹੀ ਉਸ ’ਤੇ ਦਾਤਰਾਂ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਹ ਐਕਟਿਵਾ ਤੋਂ ਹੇਠਾਂ ਡਿੱਗ ਗਿਆ ਅਤੇ ਉਕਤ ਨੌਜਵਾਨ ਉਸ ਦੇ ਸਿਰ ’ਤੇ ਦਾਤਰਾਂ ਨਾਲ ਵਾਰ ਕਰਦੇ ਰਹੇ ਅਤੇ ਉਸ ਦੀ ਬਾਂਹ ਅਤੇ ਲੱਤ ’ਤੇ ਵੀ ਕਈ ਵਾਰ ਕੀਤੇ, ਜਿਸ ਕਾਰਨ ਉਸ ਦੀ ਖੱਬੀ ਬਾਂਹ ਦੀ ਹੱਡੀ ਟੁੱਟ ਗਈ ਅਤੇ ਖੱਬੀ ਲੱਤ ਤੇ ਗੰਭੀਰ ਸੱਟਾਂ ਲੱਗੀਆਂ ਹਨ।
ਇਹ ਵੀ ਪੜ੍ਹੋ- ਮੁੱਖ ਮੰਤਰੀ ਭਗਵੰਤ ਮਾਨ ਨੇ 443 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ, ਦਿੱਤੀ ਵਧਾਈ
ਉਸ ਨੇ ਦੱਸਿਆ ਕਿ ਜੇਕਰ ਉਸ ਨੇ ਹੈਲਮੇਟ ਨਾ ਪਾਇਆ ਹੁੰਦਾ ਤਾਂ ਉਸ ਦੀ ਜਾਨ ਜਾ ਸਕਦੀ ਸੀ, ਕਿਉਂਕਿ ਨੌਜਵਾਨਾਂ ਨੇ ਉਸ ਦੇ ਸਿਰ ’ਤੇ ਦਾਤਰਾਂ ਨਾਲ ਵਾਰ ਕੀਤਾ ਸੀ। ਪਤਾ ਲੱਗਾ ਹੈ ਕਿ ਉਕਤ ਲੁਟੇਰੇ ਉਸ ਦੇ ਗਲੇ ਵਿਚ ਪਾਈ ਸੋਨੇ ਦੀ ਚੇਨ ਅਤੇ ਕੁਝ ਨਕਦੀ ਵੀ ਲੁੱਟ ਕੇ ਫਰਾਰ ਹੋ ਗਏ ਹਨ। ਇਸ ਮੌਕੇ ਮਨੁੱਖੀ ਅਧਿਕਾਰ ਸੰਘਰਸ਼ ਕਮੇਟੀ ਦੇ ਮੁਖੀ ਡਾ. ਹਰੀਸ਼ ਸ਼ਰਮਾ ਨੇ ਦੱਸਿਆ ਕਿ ਉਹ ਤੁਰੰਤ ਉੱਥੇ ਪੁੱਜੇ ਅਤੇ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ ਪਰ ਪੁਲਸ ਘਟਨਾ ਤੋਂ ਇੱਕ ਘੰਟਾ ਦੇਰੀ ਨਾਲ ਪੁੱਜੀ। ਉਨ੍ਹਾਂ ਦੱਸਿਆ ਕਿ ਪੁਲਸ ਦੀ ਢਿੱਲਮੱਠ ਕਾਰਨ ਲੁਟੇਰੇ ਭੱਜਣ ਵਿਚ ਸਫਲ ਹੋ ਗਏ। ਉਨ੍ਹਾਂ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਸ਼ਹਿਰ ਦੇ ਹਾਲਾਤ ਬਹੁਤ ਬਦਤਰ ਹੋ ਗਏ ਹਨ ਅਤੇ ਸ਼ਹਿਰ ਵਿੱਚ ਸ਼ਰੇਆਮ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਉਨ੍ਹਾਂ ਕਿਹਾ ਕਿ ਜੇਕਰ ਪੁਲਸ ਨੇ ਦੋ ਦਿਨਾਂ ਵਿੱਚ ਕੇਸ ਦਰਜ ਕਰ ਕੇ ਲੁਟੇਰਿਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਉਹ ਗੁੰਮਟਾਲਾ ਚੌਕੀ ਦਾ ਘਿਰਾਉ ਕਰਨ ਲਈ ਮਜ਼ਬੂਰ ਹੋਣਗੇ। ਦੂਜੇ ਪਾਸੇ ਪੁਲਸ ਨੇ ਆਸਪਾਸ ਲੱਗੇ ਸੀ. ਸੀ. ਟੀ. ਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਚੋਰਾਂ ਦੇ ਹੌਂਸਲੇ ਬੁਲੰਦ, ਥਾਣੇ ਅੰਦਰ ਦਾਖ਼ਲ ਹੋ ਕੇ ਕਰ ਗਏ ਵੱਡਾ ਕਾਂਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੋਬਾਇਲ 'ਤੇ ਆਏ ਮੈਸੇਜ ਦੇਖ ਕੁੜੀ ਦੇ ਉਡ ਗਏ ਹੋਸ਼, ਨਹੀਂ ਪਤਾ ਸੀ ਇਹ ਕੁੱਝ ਵੀ ਹੋ ਸਕਦੈ
NEXT STORY