ਲੁਧਿਆਣਾ (ਮਹੇਸ਼) - ਨਗਰ 'ਚ ਹੋਈ ਇਕ ਦਿਲ ਕੰਬਾਊ ਘਟਨਾ ਨੇ 6 ਸਾਲ ਦੀ ਮਾਸੂਮ ਬੱਚੀ ਨਾਲ ਰੇਪ ਦੇ ਬਾਅਦ ਉਸਦੀ ਬੇਰਹਿਮੀ ਹੱਤਿਆ ਕਰਨ ਵਾਲੇ 38 ਸਾਲਾ ਪ੍ਰਮੋਦ ਕੁਮਾਰ ਉਰਫ ਪੰਡਤ ਨੂੰ ਪੁਲਸ ਨੇ ਘਟਨਾ ਪਤਾ ਲੱਗਣ ਦੇ 2 ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰ ਲਿਆ ਹੈ। ਮੂਲ ਰੂਪ ਤੋਂ ਉਤਰ ਪ੍ਰਦੇਸ਼ ਦੇ ਜ਼ਿਲਾ ਗੌਂਡਾ ਦਾ ਰਹਿਣ ਵਾਲਾ ਪ੍ਰਮੋਦ ਬਸਤੀ ਜੋਧੇਵਾਲ ਦੇ ਸੰਨਿਆਸ ਨਗਰ 'ਚ ਰਹਿੰਦਾ ਹੈ ਤੇ ਵੇਟਰ ਦਾ ਕੰਮ ਕਰਦਾ ਹੈ। ਉਸਨੇ ਪੁਲਸ ਸਾਹਮਣੇ ਆਪਣਾ ਜੁਰਮ ਕਬੂਲ ਕਰ ਲਿਆ ਹੈ।ਦੱਸਿਆ ਜਾਂਦਾ ਹੈ ਕਿ ਕਰੀਬ 6 ਮਹੀਨੇ ਪਹਿਲਾਂ ਉਤਰ ਪ੍ਰਦੇਸ਼ ਦੇ ਜ਼ਿਲਾ ਸੰਤ ਕਬੀਰ ਨਗਰ ਦੀ ਰਹਿਣ ਵਾਲੀ ਬੱਚੀ ਆਪਣੇ ਮਾਤਾ ਤੇ 2 ਭੈਣਾਂ ਨਾਲ ਲੁਧਿਆਣਾ ਆਈ ਸੀ। 3 ਭੈਣਾਂ 'ਚੋਂ ਉਹ ਸਭ ਤੋਂ ਵੱਡੀ ਸੀ ਤੇ ਆਂਗਣਵਾੜੀ ਸਕੂਲ 'ਚ ਪੜ੍ਹਦੀ ਸੀ। ਉਸ ਦਾ ਪਿਤਾ ਪਹਿਲਾਂ ਤੋਂ ਹੀ ਇਥੇ ਰਹਿੰਦਾ ਹੈ ਤੇ ਮਿਹਨਤ ਮਜ਼ਦੂਰੀ ਕਰਦਾ ਹੈ।
ਮੰਗਲਵਾਰ ਸ਼ਾਮ ਨੂੰ ਕਰੀਬ 7.30 ਵਜੇ ਪ੍ਰਮੋਦ ਬੱਚੀ ਨੂੰ ਬਹਿਲਾ-ਫੁਸਲਾ ਕੇ ਆਪਣੇ ਨਾਲ ਲੈ ਗਿਆ ਅਤੇ ਉਸ ਦੇ ਬਾਅਦ ਨਾ ਤਾਂ ਬੱਚੀ ਵਾਪਸ ਘਰ ਆਈ ਤੇ ਨਾ ਹੀ ਪ੍ਰਮੋਦ । ਕਰੀਬ ਅੱਧੇ ਘੰਟੇ ਬਾਅਦ ਪਿਤਾ ਕੰਮ ਤੋਂ ਘਰ ਪਰਤਿਆ ਤਾਂ ਉਸਦੀ ਪਤਨੀ ਨੇ ਬੇਟੀ ਦੇ ਲਾਪਤਾ ਹੋਣ ਦੀ ਜਾਣਕਾਰੀ ਉਸਨੂੰ ਦਿੱਤੀ। ਇਲਾਕੇ ਦੇ ਲੋਕ ਰਾਤ ਭਰ ਉਸ ਨਾਲ ਬੱਚੀ ਤੇ ਪ੍ਰਮੋਦ ਨੂੰ ਲੱਭਦੇ ਰਹੇ ਪਰ ਦੋਵਾਂ ਦਾ ਕੁਝ ਪਤਾ ਨਹੀਂ ਲੱਗਾ। ਬੁੱਧਵਾਰ ਸਵੇਰੇ ਕਰੀਬ 7.30 ਵਜੇ ਇਲਾਕੇ ਦੇ ਲੋਕਾਂ ਨੇ ਇਕ ਖਾਲੀ ਪਲਾਟ 'ਚ ਖੂਨ ਨਾਲ ਲਥਪਥ ਬੱਚੀ ਦੀ ਅੱਧਨੰਗੀ ਲਾਸ਼ ਪਈ ਹੋਈ ਦੇਖੀ। ਬੱਚੀ ਦੀ ਹਾਲਤ ਦੇਖ ਕੇ ਲੋਕਾਂ ਦਾ ਦਿਲ ਕੰਬ ਗਿਆ। ਉਨ੍ਹਾਂ ਨੇ ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ।
15 ਹਜ਼ਾਰ ਨਕਦੀ ਅਤੇ ਸਾਮਾਨ ਲੈ ਉੱਡੇ ਚੋਰ
NEXT STORY