ਬਰਨਾਲਾ (ਬਿਊਰੋ) — ਕਸਬਾ ਭਦੌੜ ਦੇ ਪਿੰਡ ਨੈਣੋਵਾਲ ਦੇ ਇਕ ਬਜ਼ੁਰਗ ਦੀ ਬੀਤੇ ਦਿਨ ਟਾਟਾ ਹਾਥੀ ਟੈਂਪੋ ਦੀ ਟੱਕਰ ਨਾਲ ਮੌਤ ਹੋ ਗਈ। ਥਾਣਾ ਭਦੌੜ ਦੇ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਕਿਹਾ ਕਿ ਬੀਤੇ ਦਿਨ ਲਗਭਗ 11 ਵਜੇ ਦੇ ਕਰੀਬ ਵੀਰ ਸਿੰਘ ਪੁੱਤਰ ਦਲੀਪ ਸਿੰਘ (60) ਨਿਵਾਸੀ ਨੈਣੋਵਾਲ ਬੱਚਿਆਂ ਨੂੰ ਸਕੂਲ ਤੋਂ ਲਿਆਉਣ ਲਈ ਪੈਦਲ ਜਾ ਰਿਹਾ ਸੀ।
ਇਸੇ ਦੌਰਾਨ ਪਿਛਿਓ ਆ ਰਹੇ ਟਾਟਾ ਹਾਥੀ ਜਿਸ ਨੂੰ ਡਰਾਈਵਰ ਜਸਦੀਪ ਸਿੰਘ ਚਲਾ ਰਿਹਾ ਸੀ, ਨੇ ਵੀਰ ਸਿੰਘ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਲੋਕਾਂ ਨੇ ਚੁੱਕ ਕੇ ਉਸਨੂੰ ਤਪਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ। ਬੀਤੀ ਰਾਤ 8 ਵਜੇ ਦੇ ਕਰੀਬ ਵੀਰ ਸਿੰਘ ਪੁੱਤਰ ਦਲੀਪ ਸਿੰਘ ਦੀ ਮੌਤ ਹੋ ਗਈ। ਇਸ ਸੰਬੰਧੀ ਮ੍ਰਿਤਕ ਦੇ ਭਰਾ ਸੁਰਜੀਤ ਸਿੰਘ ਦੇ ਬਿਆਨਾਂ 'ਤੇ ਜਸਦੀਪ ਸਿੰਘ ਨਿਵਾਸੀ ਤਾਰੇਬਾਲਾ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ।
ਸੁਸ਼ੀਲ ਤਿਵਾੜੀ ਨੇ ਹਾਈਵੇਅ ਅਥਾਰਿਟੀ ਦੇ ਆਫਿਸ 'ਤੇ ਦਿੱਤਾ ਧਰਨਾ
NEXT STORY