ਚਿਤੌੜਗੜ੍ਹ- ਰਾਜਸਥਾਨ 'ਚ ਚਿਤੌੜਗੜ੍ਹ ਜ਼ਿਲ੍ਹੇ ਦੇ ਭਾਦਸੋੜਾ ਥਾਣਾ ਖੇਤਰ 'ਚ ਰਾਸ਼ਟਰੀ ਰਾਜਮਾਰਗ 'ਤੇ ਕਾਰ ਅਤੇ ਟਰਾਲੇ ਦੀ ਆਹਮਣੇ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ 'ਚ 2 ਔਰਤਾਂ ਸਮੇਤ ਇਕ ਹੀ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਬੱਚਾ ਜ਼ਖ਼ਮੀ ਹੋ ਗਿਆ। ਪੁਲਸ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਖੇਤਰ ਦੇ ਪਿੰਡ ਨਰਬਦੀਆ ਸਥਿਤ ਨੈਸ਼ਨਲ ਹਾਈਵੇਅ 'ਤੇ ਦੇਰ ਰਾਤ ਕਰੀਬ 2 ਵਜੇ ਉਦੇਪੁਰ ਵਲੋਂ ਆ ਰਹੀ ਕਾਰ ਬੇਕਾਬੂ ਹੋ ਕੇ ਡਿਵਾਈਡਰ ਨੂੰ ਪਾਰ ਕਰਦੀ ਹੋਈ ਦੂਜੀ ਦਿਸ਼ਾ ਤੋਂ ਆ ਰਹੇ ਟਰਾਲੇ ਨਾਲ ਜਾ ਟਕਰਾਈ।
ਪੁਲਸ ਨੇ ਦੱਸਿਆ ਕਿ ਇਸ ਟੱਕਰ ਨਾਲ ਕਾਰ 'ਚ ਸਵਾਰ ਚਿਤੌੜਗੜ੍ਹ ਦੇ ਮਧੁਵਨ ਖੇਤਰ ਵਾਸੀ ਰਿੰਕੇਸ਼ ਨਾਨਵਾਨੀ, ਉਨ੍ਹਾਂ ਦੀ ਪਤਨੀ ਸੁਹਾਨੀ, ਹੀਰਾਨੰਦ ਲਾਲਵਾਨੀ ਅਤੇ ਉਨ੍ਹਾਂ ਪਤਨੀ ਰਜਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਰਿੰਕੇਸ਼ ਦਾ 6 ਸਾਲਾ ਪੁੱਤ ਵੈਭਵ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਚਿਤੌੜਗੜ੍ਹ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਨੇ ਦੱਸਿਆ ਕਿ ਇਹ ਪਰਿਵਾਰ ਉਦੇਪੁਰ 'ਚ ਆਯੋਜਿਤ ਇਕ ਵਿਆਹ ਸਮਾਰੋਹ ਤੋਂ ਚਿਤੌੜਗੜ੍ਹ ਪਰਤ ਰਿਹਾ ਸੀ। ਟਰਾਲਾ ਡਰਾਈਵਰ ਫਰਾਰ ਹੋ ਗਿਆ ਹੈ, ਪੁਲਸ ਨੇ ਮਾਮਲਾ ਦਰਜ ਕਰ ਕੇ ਵਾਹਨ ਜ਼ਬਤ ਕਰ ਲਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮੁਰਗਿਆਂ ਦੀ ਲੜਾਈ 'ਚ 1.53 ਕਰੋੜ ਰੁਪਏ ਜਿੱਤ ਗਿਆ ਮੁੰਡਾ ! ਹੈਰਾਨ ਕਰ ਦੇਵੇਗੀ ਪੂਰੀ ਖ਼ਬਰ
NEXT STORY