Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, AUG 22, 2026

    2:29:47 AM

  • adnoc project

    GCC ਲਾਈਸੈਂਸ ਬੱਸ ਡਰਾਈਵਰਾਂ ਲਈ UAE 'ਚ ਨਿਕਲੀਆਂ...

  • holiday announced tomorrow

    ਭਲਕੇ ਹੋ ਗਿਆ ਛੁੱਟੀ ਦਾ ਐਲਾਨ, ਫਿਲੌਰ ਦੇ ਸਕੂਲ...

  • manoj dey built up assets worth crores  now drives a mercedes worth 80 lakhs

    ਝੋਪੜੀ 'ਚ ਰਹਿੰਦਾ ਸੀ Youtuber, ਖੜ੍ਹੀ ਕੀਤੀ...

  • bikram majithia on akali bjp alliance

    ਪੰਜਾਬ 'ਚ ਵੱਡੀ ਸਿਆਸੀ ਹਲਚਲ! ਅਕਾਲੀ-ਭਾਜਪਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Chandigarh
  • ਇੱਕਾ-ਦੁੱਕਾ ਘਟਨਾਵਾਂ ਵਿਚਕਾਰ ਪੰਜਾਬ 'ਚ ਹੋਈ 62.07 ਫੀਸਦੀ ਵੋਟਿੰਗ

PUNJAB News Punjabi(ਪੰਜਾਬ)

ਇੱਕਾ-ਦੁੱਕਾ ਘਟਨਾਵਾਂ ਵਿਚਕਾਰ ਪੰਜਾਬ 'ਚ ਹੋਈ 62.07 ਫੀਸਦੀ ਵੋਟਿੰਗ

  • Updated: 19 May, 2019 09:34 PM
Chandigarh
62 07 percent voting in punjab
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ : ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਪੰਜਾਬ ਦੇ ਲੋਕਾਂ ਵਲੋਂ ਸ਼ਾਂਤੀਪੂਰਨ ਵੋਟਾਂ ਪਾਉਣ ਲਈ ਮੁੱਖ ਚੋਣ ਅਫਸਰ ਵਲੋਂ ਧੰਨਵਾਦ ਕੀਤਾ ਗਿਆ ਹੈ। ਪੰਜਾਬ ਦੇ ਲੋਕਾਂ ਵਲੋਂ ਅੱਜ ਵੋਟਾਂ ਪਾਉਣ ਦਾ ਕੰਮ ਸ਼ਾਂਤੀਪੂਰਨ ਨਾਲ ਨੇਪਰੇ ਚਾੜਿਆ ਗਿਆ ਤੇ ਲੋਕਾਂ ਨੇ ਬਿਨਾ ਕਿਸੇ ਡਰ-ਭੈਅ ਤੋਂ ਹੁੰਮ-ਹੁੰਮਾ ਕੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਸ ਦੌਰਾਨ ਸਿਰਫ 3 ਥਾਵਾਂ 'ਤੇ ਘਟਨਾਵਾਂ ਨੂੰ ਛੱਡ ਬਾਕੀ ਸਭ ਥਾਈਂ ਵੋਟਾਂ ਪੈਣ ਦਾ ਕੰਮ ਸ਼ਾਂਤੀਪੂਰਵਕ ਢੰਗ ਨਾਲ ਹੋ ਨਿਬੜਿਆ। 
ਮੁੱਖ ਚੋਣ ਅਫਸਰ ਡਾ. ਐਸ ਕਰੁਣਾ ਰਾਜੂ ਨੇ ਸ਼ਾਮ ਨੂੰ ਵੋਟਾਂ ਪੈਣ ਉਪਰੰਤ ਪ੍ਰੈਸ ਕਾਨਫਰੰਸ ਦੌਰਾਨ ਇਸ ਬਾਰੇ ਜਾਣਕਾਰੀ ਦਿੱਤੀ।  ਖ਼ਬਰ ਲਿਖੇ ਜਾਣ ਤਕ ਪੰਜਾਬ ਰਾਜ 'ਚ 62.07 ਫੀਸਦੀ ਵੋਟਿੰਗ ਦਰਜ ਕੀਤੀ ਗਈ। ਮੁੱਖ ਚੋਣ ਅਫਸਰ ਨੇ ਸੂਬੇ ਦੇ ਲੋਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਇੰਨੀ ਗਰਮੀ ਦੇ ਬਾਵਜੂਦ ਵੱਡੀ ਗਿਣਤੀ ਤੇ ਸ਼ਾਂਤਮਈ ਤਰੀਕੇ ਨਾਲ ਵੋਟਾਂ ਪਾਈਆਂ। ਉਨਾਂ ਕਿਹਾ ਕਿ ਪੰਜਾਬ ਦੇ ਵੋਟਰਾਂ ਨੇ ਸ਼ਾਂਤਮਈ ਤਰੀਕੇ ਨਾਲ ਵੋਟਾਂ ਪਾ ਕੇ ਇਕ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਵੋਟਾਂ ਦੇ ਕੰਮ 'ਚ ਲੱਗੇ ਮੁਲਾਜ਼ਮਾਂ ਤੇ ਸੁਰੱਖਿਆ ਕਰਮੀਆਂ ਸਿਰ ਇਸ ਪ੍ਰਾਪਤੀ ਦਾ ਸਿਹਰਾ ਵੀ ਬੰਨਿਆ ਤੇ ਵਿਸ਼ੇਸ ਕਰਕੇ ਆਂਗਨਵਾੜੀ ਵਰਕਰਾਂ, ਮਿਡ ਡੇ ਮੀਲ ਵਰਕਰ, ਆਸ਼ਾ ਵਰਕਰ ਤੇ ਚੌਂਕੀਦਾਰਾਂ ਦਾ ਵੀ ਚੋਣਾਂ ਕਰਵਾਉਣ 'ਚ ਪਾਏ ਗਏ ਯੋਗਦਾਨ ਲਈ ਵਿਸ਼ੇਸ ਧੰਨਵਾਦ ਕੀਤਾ। 

ਸਾਫ-ਸੁਥਰੇ ਢੰਗ ਨਾਲ ਵੋਟਾਂ ਪੈਣ ਦੀ ਪ੍ਰਕਿਰਿਆ ਹੋਈ ਪੂਰੀ 
ਭਾਰਤੀ ਚੋਣ ਕਮਿਸ਼ਨ ਵਲੋਂ ਬਿਨਾਂ ਕਿਸੇ ਪੱਖਪਾਤ ਦੇ ਸਾਫ-ਸੁਥਰੇ ਢੰਗ ਨਾਲ ਵੋਟਾਂ ਪੈਣ ਦੇ ਪ੍ਰਕਿਰਿਆ ਨੂੰ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੜੇ ਮਾਣ ਦੀ ਗੱਲ ਹੈ ਕਿ ਇਸ ਵਾਰ 117 ਅਜਿਹੇ ਪੋਲਿੰਗ ਸਟੇਸ਼ਨ ਕਾਇਮ ਕੀਤੇ ਗਏ, ਜਿੱਥੇ ਸਿਰਫ ਔਰਤ ਮੁਲਾਜ਼ਮਾਂ ਡਿਊਟੀ 'ਤੇ ਤਾਇਨਾਤ ਸਨ।ਵੋਟਾਂ ਦੇ ਕੰਮ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਭਾਰਤੀ ਚੋਣ ਕਮਿਸ਼ਨ ਵਲੋਂ 17 ਜਨਰਲ ਓਬਜ਼ਰਵਰ, 7 ਪੁਲਸ ਓਬਜ਼ਰਵਰ ਤੇ 19 ਐਕਸਪੈਂਡੀਚਰ ਓਬਜ਼ਰਵਰ ਤਾਇਨਾਤ ਕੀਤੇ ਗਏ ਸਨ। ਇਸ ਤੋਂ ਇਲਾਵਾ 9390 ਮਾਈਕਰੋ ਓਬਜ਼ਰਵਰ ਤਾਇਨਾਤ ਕੀਤੇ ਗਏ ਸਨ। ਉਨਾਂ ਦੱਸਿਆ ਕਿ ਸਵੇਰੇ ਵੋਟਾਂ ਪਾਉਣ ਤੋਂ ਪਹਿਲਾਂ ਕਰਵਾਈ ਮੌਕ ਪੋਲ ਦੌਰਾਨ 290 ਬੈਲਟ ਯੂਨੀਟ, 219 ਕੰਟਰੋਲ ਯੂਨੀਟ ਅਤੇ 508 ਵੀ.ਵੀ.ਪੀ.ਏ.ਟੀ. ਮਸ਼ੀਨਾਂ ਬਦਲੀਆਂ ਗਈਆਂ ਜਦੋਂ ਕਿ ਵੋਟਾਂ ਪੈਣ ਦੀ ਪ੍ਰਕ੍ਰਿਆ ਦੌਰਾਨ 169 ਬੈਲਟ ਯੂਨੀਟ, 88 ਕੰਟਰੋਲ ਯੂਨੀਟ ਅਤੇ 695 ਵੀ.ਵੀ.ਪੀ.ਏ.ਟੀ. ਮਸ਼ੀਨਾਂ ਨੂੰ ਬਦਲਿਆ ਗਿਆ। 

ਵੋਟਾਂ ਪੈਣ ਦੇ ਕੰਮ 'ਚ ਨਹੀਂ ਪਿਆ ਵਿਘਨ
ਉਨ੍ਹਾਂ ਕਿਹਾ ਕਿ ਅੱਜ ਪੂਰਾ ਦਿਨ ਕਮਿਸ਼ਨ ਦੇ ਧਿਆਨ 'ਚ ਇਕ ਵੀ ਅਜਿਹੀ ਘਟਨਾ ਜਾਂ ਸ਼ਿਕਾਇਤ ਸਾਹਮਣੇ ਨਹੀਂ ਆਈ ਕਿ ਵੋਟਾਂ ਪੈਣ ਦੇ ਕੰਮ 'ਚ ਵਿਘਨ ਪਿਆ ਹੋਵੇ ਜਾਂ ਫੇਰ ਵੋਟਰਾਂ ਨੂੰ ਵੋਟ ਪਾਉਣ ਲਈ ਕਿਸੇ ਨੇ ਧੱਕੇਸ਼ਾਹੀ ਕੀਤੀ ਹੋਵੇ, ਜਿਹੜੀ ਕਿ ਪੰਜਾਬ ਦੇ ਲੋਕਾਂ ਲਈ ਤਸੱਲੀ ਦੀ ਗੱਲ ਹੈ। ਮੁੱਖ ਚੋਣ ਅਫਸਰ ਨੇ ਦੱਸਿਆ ਕਿ 1.25 ਲੱਖ ਮੁਲਾਜ਼ਮਾਂ ਨੇ ਵੋਟਾਂ ਪਾਉਣ ਦੇ ਕੰਮ 'ਚ ਆਪਣੀ ਡਿਊਟੀ ਨਿਭਾਈ ਜਦ ਕਿ ਸ਼ਾਂਤਮਈ ਤਰੀਕੇ ਨਾਲ ਚੋਣਾਂ ਕਰਵਾਉਣ ਲਈ 25000 ਤੋਂ ਵੱਧ ਕੇਂਦਰੀ ਨੀਮ ਸੁਰੱਖਿਆ ਬਲਾਂ ਦੇ ਜਵਾਨ ਤੇ 75000 ਪੰਜਾਬ ਪੁਲਸ ਦੇ ਮੁਲਾਜ਼ਮਾਂ ਨੇ ਮੁਸਤੈਦੀ ਨਾਲ ਡਿਊਟੀ ਕੀਤੀ ।

ਇੰਨਾਂ ਥਾਂਵਾਂ ਤੇ ਵਾਪਰੀਆਂ ਇੱਕਾ-ਦੁੱਕਾ ਘਟਨਾਵਾਂ
ਬਠਿੰਡਾ ਦੇ ਤਲਵੰਡੀ ਸਾਬੋ ਹਲਕੇ ਵਿੱਖੇ ਵਾਪਰੀ ਇਕ ਘਟਨਾ 'ਚ ਖੁਸ਼ਬਾਜ ਜਟਾਣਾ ਵਲੋਂ ਦੇਸੀ ਹਥਿਆਰ ਨਾਲ ਫਾਇਰਿੰਗ ਕੀਤੀ ਗਈ। ਇਸ ਘਟਨਾ 'ਚ 2 ਵਿਅਕਤੀ ਜ਼ਖਮੀ ਹੋ ਗਏ। ਜ਼ਖਮੀ ਵਿਅਕਤੀਆਂ 'ਚੋਂ ਕੋਈ ਵੀ ਗੋਲੀ ਜਾਂ ਛਰ੍ਹੇ ਨਾਲ ਜ਼ਖਮੀ ਨਹੀਂ ਹੋਇਆ ਸੀ। ਪੁਲਸ ਨੇ ਇਸ ਸਬੰਧੀ 12 ਵਿਅਕਤੀਆਂ ਖਿਲਾਫ਼ ਆਈ.ਪੀ.ਸੀ. ਦੀ ਧਾਰਾ 307, ਆਰਮਜ਼ ਐਕਟ ਅਤੇ ਐਸ.ਸੀ./ਐਸ.ਟੀ. ਅਧੀਨ ਮਾਮਲਾ ਦਰਜ਼ ਕੀਤਾ ਹੈ। ਇਸ ਤੋਂ ਇਲਾਵਾ ਇਸੇ ਮਾਮਲੇ 'ਚ 15 ਅਣਪਛਾਤੇ ਵਿਅਕਤੀਆਂ ਖਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਜ਼ਿਲ੍ਹਾ ਫਿਰੋਜ਼ਪੁਰ ਦੇ ਹੱਕਾਵਾਲਾ ਪਿੰਡ 'ਚ 2 ਧੜਿਆਂ ਦਰਮਿਆਨ ਲੜਾਈ ਝਗੜੇ ਦੀ ਘਟਨਾ ਵੀ ਵਾਪਰੀ ਜਿਸ 'ਚ 1 ਵਿਅਕਤੀ ਜ਼ਖਮੀ ਹੋ ਗਿਆ, ਜਦਕਿ 2 ਵਹੀਕਲਾਂ ਨੂੰ ਵੀ ਨੁਕਸਾਨ ਪੁੱਜਿਆ। ਇਸ ਸਬੰਧੀ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਇੰਨਾ ਹੀ ਨਹੀਂ ਚੋਣ ਪ੍ਰਕ੍ਰਿਆ ਦੌਰਾਨ ਖਡੂਰ ਸਾਹਿਬ ਦੇ ਪਿੰਡ ਸਰਾਲੀ ਕਲਾਂ ਪੁਲਿਸ ਸਟੇਸ਼ਨ ਵੈਰੋਵਾਲ 'ਚ ਇਕ ਕਾਂਗਰਸੀ ਵਰਕਰ ਬੰਟੀ ਪੁੱਤਰ ਚਰਨਜੀਤ ਸਿੰਘ ਦੇ ਸੁੱਖਾ, ਗੋਰਾ ਤੇ ਸੋਨੀ ਪੁਤਰਾਨ ਰਣਧੀਰ ਸਿੰਘ ਵਾਸੀ ਸਰਾਲੀ ਕਲਾਂ ਵਲੋਂ ਕਤਲ ਦੀ ਘਟਨਾ ਵਾਪਰੀ। ਜਿਸ ਸਬੰਧੀ ਜਾਂਚ ਕਰਾਉਣ 'ਤੇ ਪਾਇਆ ਗਿਆ ਕਿ ਇਹ ਹਾਦਸਾ ਆਪਸੀ ਪੁਰਾਣੀ ਰੰਜਿਸ਼ ਦੇ ਕਾਰਨ ਵਾਪਰਿਆ ਹੈ। ਇਸ ਸਬੰਧੀ ਐਫ.ਆਈ.ਆਰ. ਨੰ. 22 ਮਿਤੀ 19.05.2019 ਭਾਰਤੀ ਦੰਡਾਵਲੀ ਦੀ ਧਾਰਾ 302/34 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਜਲੰਧਰ ਜ਼ਿਲ੍ਹੇ ਦੇ ਆਦਮਪੁਰ ਵਿਧਾਨ ਸਭਾ ਖੇਤਰ ਅਧੀਨ ਆਉਂਦੇ ਪਿੰਡ ਲੜੋਈ ਵਿੱਖੇ ਅਕਾਲੀ ਦਲ ਤੇ ਕਾਂਗਰਸ ਪਾਰਟੀ ਦੇ ਹਮਾਇਤੀਆਂ ਦੀ ਆਪਸੀ ਕਹੀ ਸੁਣੀ ਹੋਈ ਜਿਸ 'ਤੇ ਪ੍ਰਸ਼ਾਸਨ ਵੱਲੋਂ ਕਾਬੂ ਪਾ ਲਿਆ ਗਿਆ।

ਫੇਸਬੁੱਕ 'ਤੇ ਵੋਟ ਪਾਉਣ ਦੀ ਪ੍ਰਕ੍ਰਿਆ ਦੀ ਵੀਡੀਓ ਅਪਲੋਡ ਕਰਨ ਦੇ ਮਾਮਲੇ
ਮੁੱਖ ਚੋਣ ਅਫ਼ਸਰ ਪੰਜਾਬ ਨੇ ਦੱਸਿਆ ਕਿ ਫੇਸਬੁਕ 'ਤੇ ਵੋਟ ਪਾਉਣ ਦੀ ਪ੍ਰਕ੍ਰਿਆ ਦੀ ਵੀਡੀਓ ਅਪਲੋਡ ਕਰਨ ਦੇ ਮਾਮਲੇ 'ਚ ਵੱਖ-ਵੱਖ ਧਾਰਾਵਾਂ ਅਧੀਨ 3 ਮਾਮਲੇ ਦਰਜ ਕੀਤੇ ਗਏ ਹਨ। ਇਹ ਮਾਮਲੇ ਰੂਪਨਗਰ, ਲੁਧਿਆਣਾ ਤੇ ਗੁਰਦਾਸਪੁਰ 'ਚ ਦਰਜ ਕੀਤੇ ਗਏ ਹਨ। ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ 'ਚ ਕਾਰਵਾਈ ਕਰਦਿਆਂ ਡੇਰਾਬੱਸੀ ਮੁਬਾਰਕਪੁਰ ਰੋਡ 'ਤੇ ਸਥਿਤ ਮੋਹਨ ਫਾਈਬਰ ਕੰਪਨੀ ਨੂੰ ਸੀਲ ਕਰ ਦਿੱਤਾ ਗਿਆ। ਉਕਤ ਕੰਪਨੀ ਵਲੋਂ ਨੈਗੋਸ਼ੀਏਬਲ ਇੰਸਟਰੁਮੈਂਟਸ ਐਕਟ 1881 ਅਧੀਨ ਫੈਕਟਰੀ 'ਚ ਕੰਮ ਕਰਦੇ ਵਰਕਰਾਂ ਨੂੰ ਵੋਟ ਪਾਉਣ ਲਈ ਛੁੱਟੀ ਦੇਣ ਸਬੰਧੀ ਭਾਰਤੀ ਚੋਣ ਕਮਿਸ਼ਨ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਗਈ ਸੀ। ਕੰਪਨੀ ਵਿਰੁੱਧ ਕਿਰਤ ਵਿਭਾਗ ਤੇ ਪ੍ਰਦੂਸ਼ਣ ਕੰਟਰੋਲ ਵਿਭਾਗ ਵਲੋਂ ਸਬੰਧਤ ਧਾਰਾਵਾਂ ਅਧੀਨ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

  • 62.07 percent voting in Punjab
  • ਪੰਜਾਬ 62.07 ਫੀਸਦੀ ਵੋਟਿੰਗ

ਕਾਂਗਰਸੀ ਆਗੂ ਭੰਮਾ ਦੀ ਲੋਕਾਂ ਵਲੋਂ ਕੁੱਟਮਾਰ

NEXT STORY

Stories You May Like

  • two political incidents shook punjab politics
    ਦੋ ਸਿਆਸੀ ਘਟਨਾਵਾਂ ਨੇ ਹਿਲਾਈ ਪੰਜਾਬ ਦੀ ਰਾਜਨੀਤੀ
  • sugar prices have risen by 15 percent in a month
    ਦੇਸ਼ ’ਚ ਉਤਪਾਦਨ ਘਟਣ ਨਾਲ ਇਕ ਮਹੀਨੇ ’ਚ 15 ਫੀਸਦੀ ਮਹਿੰਗੀ ਹੋਈ ਖੰਡ
  • suspense still lingers over the date of gymkhana club elections
    ਜਿਮਖਾਨਾ ਕਲੱਬ ਚੋਣਾਂ ਦੀ ਤਾਰੀਖ਼ ਨੂੰ ਲੈ ਕੇ ਅਜੇ ਵੀ ਸਸਪੈਂਸ ਬਰਕਰਾਰ, 30 ਅਗਸਤ ਨੂੰ ਹੋ ਸਕਦੀ ਹੈ ਵੋਟਿੰਗ
  • 9 bills passed in punjab vidhan sabha
    ਪੰਜਾਬ ਵਿਧਾਨ ਸਭਾ ’ਚ 9 ਬਿੱਲ ਪਾਸ, ਹੰਗਾਮੇ ਦੌਰਾਨ ਕੁੱਝ ਬਿੱਲਾਂ ’ਤੇ ਨਹੀਂ ਹੋਈ ਬਹਿਸ
  • ranchi three jpsc members resign amid student agitation
    ਰਾਂਚੀ : ਵਿਦਿਆਰਥੀ ਅੰਦੋਲਨ ਵਿਚਕਾਰ JPSC ਦੇ ਤਿੰਨ ਮੈਂਬਰਾਂ ਵੱਲੋਂ ਅਸਤੀਫਾ
  • major incident in punjab shots fired at cloth merchant s shop and house
    ਪੰਜਾਬ 'ਚ ਵੱਡੀ ਵਾਰਦਾਤ! ਕੱਪੜਾ ਵਪਾਰੀ ਦੀ ਦੁਕਾਨ ਤੇ ਘਰ 'ਤੇ ਚੱਲੀਆਂ ਗੋਲ਼ੀਆਂ
  • major incident in punjab
    ਪੰਜਾਬ 'ਚ ਵੱਡੀ ਵਾਰਦਾਤ! ਰਾਹ 'ਚ ਘੇਰ ਨੌਜਵਾਨ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕੀਤਾ ਕਤਲ
  • big encounter in punjab nawanshahr bullets fired shooters
    ਪੰਜਾਬ 'ਚ ਵੱਡਾ ਐਨਕਾਊਂਟਰ! ਸ਼ੂਟਰਾਂ ਤੇ ਪੁਲਸ ਵਿਚਾਲੇ ਚੱਲੀਆਂ ਤਾਬੜਤੋੜ ਗੋਲ਼ੀਆਂ
  • holiday announced tomorrow
    ਭਲਕੇ ਹੋ ਗਿਆ ਛੁੱਟੀ ਦਾ ਐਲਾਨ, ਫਿਲੌਰ ਦੇ ਸਕੂਲ ਰਹਿਣਗੇ ਬੰਦ
  • major accident with a family 3 people died
    ਨਕੋਦਰ ਤੋਂ ਮੱਥਾ ਟੇਕ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ! 3 ਜੀਆਂ ਦੀ...
  • punjab weather imd alert heavy rain
    ਪੰਜਾਬ 'ਚ 3 ਦਿਨ ਪਵੇਗਾ ਮੀਂਹ! 25 ਅਗਸਤ ਤੱਕ ਮੌਸਮ ਦੀ ਤਾਜ਼ਾ ਅਪਡੇਟ ਜਾਰੀ,...
  • gymkhana club jalandhar elections
    ਜਿਮਖਾਨਾ ਕਲੱਬ ਚੋਣਾਂ ’ਚ ਵੱਡਾ ਉਲਟਫ਼ੇਰ, ਪ੍ਰੋ. ਝਾਂਜੀ ਦੀ ਥਾਂ ਹੁਣ ਵਿਜੇ...
  • protester slaps car driver during jalandhar bandh
    ਜਲੰਧਰ 'ਚ ਬੰਦ ਦੌਰਾਨ ਪ੍ਰਦਰਸ਼ਨਕਾਰੀ ਨੇ ਕਾਰ ਸਵਾਰ ਨੂੰ ਮਾਰਿਆ ਥੱਪੜ, ਭਖਿਆ...
  • hindu sikh community in america
    ਚਿੰਤਾਜਨਕ ਖ਼ਬਰ : ਅਮਰੀਕਾ 'ਚ ਹਿੰਦੂ-ਸਿੱਖ ਭਾਈਚਾਰੇ ਵਿਰੁੱਧ ਵਧੇ ਨਫਰਤੀ ਅਪਰਾਧ
  • send parcels through railways from home rail parcel app launched
    ਪੰਜਾਬ ਵਾਸੀਆਂ ਲਈ Good News! ਹੁਣ ਘਰ ਬੈਠੇ ਰੇਲਵੇ ਜ਼ਰੀਏ ਭੇਜ ਸਕੋਗੇ ਪਾਰਸਲ,...
  • lohian patwari accused of taking bribe of rs 2 50 lakh
    ਲੋਹੀਆਂ ਦੇ ਪਟਵਾਰੀ 'ਤੇ 2.50 ਲੱਖ ਰੁਪਏ ਰਿਸ਼ਵਤ ਲੈਣ ਦਾ ਦੋਸ਼
Trending
Ek Nazar
yogi adityanath  india  japan  students  selfie

CM ਯੋਗੀ ਨਾਲ ਸੈਲਫੀ ਲਈ ਕ੍ਰੇਜ਼ੀ ਹੋਏ ਜਾਪਾਨੀ ਵਿਦਿਆਰਥੀ, ਰਿਹਾਇਸ਼ 'ਤੇ ਪਹੁੰਚ...

iran us conflict

ਈਰਾਨ ਨੇ ਅਮਰੀਕਾ ਦੀਆਂ ਧਮਕੀਆਂ ਨੂੰ ਕਰ'ਤਾ ਖਾਰਿਜ

army chief asim munir statement

ਬਲੋਚਿਸਤਾਨ 'ਚ ਸਰਗਰਮ ਅੱਤਵਾਦੀਆਂ ਨੂੰ ਮਿਲ ਰਹੀ ਵਿਦੇਸ਼ੀ ਸਹਾਇਤਾ: ਪਾਕਿਸਤਾਨੀ...

typhoon in china

ਚੀਨ 'ਚ ਤੂਫਾਨ 'ਮੇਸਾਕ' ਨੇ ਮਚਾਈ ਤਬਾਹੀ, ਮ੍ਰਿਤਕਾਂ ਦੀ ਗਿਣਤੀ 150 ਤੋਂ ਪਾਰ

veteran playback singer leaves the world

ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ ; ਦਿੱਗਜ ਪਲੇਬੈਕ ਗਾਇਕ ਨੇ ਛੱਡੀ ਦੁਨੀਆ

actor arjun bijlani s car met with an accident

ਅਦਾਕਾਰ ਅਰਜੁਨ ਬਿਜਲਾਨੀ ਦੀ ਕਾਰ ਦਾ ਹੋਇਆ ਐਕਸੀਡੈਂਟ

big news from dhaka

ਢਾਕਾ ਨੇੜੇ ਅੱਤਵਾਦੀਆਂ ਦੇ ਮੁੜ ਸਰਗਰਮ ਹੋਣ ਦਾ ਖ਼ਦਸ਼ਾ; ਭਾਰੀ ਮਾਤਰਾ 'ਚ...

donald trump statement

ਮੁਸਲਮਾਨਾਂ ਨੂੰ ਲੈ ਕੇ ਟਰੰਪ ਨੇ ਦੇ'ਤਾ ਵੱਡਾ ਬਿਆਨ

veteran actress  s sudden health deterioration

400 ਤੋਂ ਵੱਧ ਫਿਲਮਾਂ ਕਰ ਚੁੱਕੀ ਦਿੱਗਜ ਅਦਾਕਾਰਾ ਦੀ ਅਚਾਨਕ ਵਿਗੜੀ ਸਿਹਤ, ICU...

controversial statement of famous bollywood actress

ਮਸ਼ਹੂਰ ਬਾਲੀਵੁੱਡ ਅਦਾਕਾਰਾ ਦਾ ਵਿਵਾਦਤ ਬਿਆਨ, ਕਿਹਾ- ਯੂਰਪੀਅਨ ਮਰਦ, ਭਾਰਤੀ ਮਰਦਾਂ...

this bollywood superstar was devastated by his son s illness

ਪਿੱਜ਼ਾ ਖਾਂਦੇ-ਖਾਂਦੇ ਆ ਗਿਆ ਖ਼ੂਨ ! 3 ਸਾਲਾ ਪੁੱਤ ਦੀ ਇਸ ਬੀਮਾਰੀ ਨਾਲ ਟੁੱਟ ਗਿਆ...

famous actress   ex husband dies  mystery revealed after many months

ਮਸ਼ਹੂਰ ਅਦਾਕਾਰਾ ਦੇ Ex-Husband ਦੀ ਹੋਈ ਮੌਤ ! ਕਈ ਮਹੀਨਿਆਂ ਬਾਅਦ ਖੁੱਲ੍ਹਿਆ ਭੇਤ

sunita ahuja withdraws divorce case govinda s manager confirms

ਟੁੱਟਣ ਤੋਂ ਬਚ ਗਿਆ 40 ਸਾਲ ਪੁਰਾਣਾ ਰਿਸ਼ਤਾ, ਸੁਨੀਤਾ ਆਹੂਜਾ ਨੇ ਤਲਾਕ ਦੀ ਅਰਜ਼ੀ...

this actress once wanted to have 11 children

ਕਦੇ 11 ਬੱਚੇ ਪੈਦਾ ਕਰਨਾ ਚਾਹੁੰਦੀ ਸੀ ਇਹ ਅਦਾਕਾਰਾ, ਪਰ ਹੁਣ ਨਹੀਂ ਬਣਨਾ ਚਾਹੁੰਦੀ...

car  well  family  death  police

ਖੂਹ 'ਚ ਜਾ ਡਿੱਗੀ ਕਾਰ ! ਇਕੋ ਪਰਿਵਾਰ ਦੇ 4 ਜੀਆਂ ਦੀ ਹੋਈ ਦਰਦਨਾਕ ਮੌਤ

kangana ranaut hits back at baba ramdev

"ਮੇਰੀ ਜਵਾਨੀ ਬਾਰੇ ਦਿਨੇ ਸੁਪਨੇ ਨਾ ਦੇਖੋ...": ਕੰਗਨਾ ਰਣੌਤ ਨੇ ਬਾਬਾ ਰਾਮਦੇਵ...

indian origin people arrested in us

ਅਮਰੀਕਾ 'ਚ ਇਮੀਗ੍ਰੇਸ਼ਨ ਮਾਮਲਿਆਂ ’ਚ ਭਾਰਤੀ ਮੂਲ ਦੇ 2 ਲੋਕ ਗ੍ਰਿਫ਼ਤਾਰ

raid on government officials

ਰਾਸ਼ਟਰਪਤੀ ਦੇ ਅਧਿਕਾਰੀਆਂ ਦੇ ਘਰ 'ਤੇ ਪੈ ਗਈ Raid ! ਯੂਕਰੇਨ 'ਚ ਭ੍ਰਿਸ਼ਟਾਚਾਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • shiromani akali dal leader mother
      ਪੰਜਾਬ 'ਚ ਵੱਡਾ ਕਾਂਡ: ਅਕਾਲੀ ਆਗੂ ਦੀ ਮਾਤਾ ਦੀ ਮੌਤ! 3 ਔਰਤਾਂ ਸਮੇਤ 7 'ਤੇ...
    • attempt to ram a car into a police team in kapurthala
      ਕਪੂਰਥਲਾ 'ਚ ਪੁਲਸ ਟੀਮ 'ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼! ਨਾਕਾਬੰਦੀ ਤੋੜ ਕੇ...
    • football player murdered in amritsar
      ਅੰਮ੍ਰਿਤਸਰ 'ਚ ਫੁੱਟਬਾਲ ਖਿਡਾਰੀ ਦਾ ਕਤਲ
    • punjab bandh ajnala india border
      ਪੰਜਾਬ ਬੰਦ ਦੌਰਾਨ ਵੱਡੀ ਖ਼ਬਰ : ਲਗਾਤਾਰ ਦੋ ਗ੍ਰਨੇਡ ਸੁੱਟੇ ਗਏ, ਪੂਰਾ ਇਲਾਕਾ...
    • bsf jawan from pathankot passes away
      ਪਠਾਨਕੋਟ ਦੇ BSF ਜਵਾਨ ਦਾ ਦਿਹਾਂਤ, ਪਰਿਵਾਰ ਨਾਲ ਕੀਤਾ ਵਾਅਦਾ ਵੀ ਨਹੀਂ ਹੋਇਆ ਪੂਰਾ
    • shopping friends barnala
      ਸ਼ਾਪਿੰਗ ਕਰ ਕੇ ਪਰਤ ਰਹੇ ਨੌਜਵਾਨ ਦੀ Showroom ਦੇ ਬਾਹਰ ਦਰਦਨਾਕ ਮੌਤ
    • sajjan kumar  congress  kewal singh dhillon
      ਸੱਜਣ ਕੁਮਾਰ ਨੂੰ "ਰੋਲ ਮਾਡਲ" ਦੱਸਣਾ ਕਾਂਗਰਸ ਦੀ ਸਿੱਖ ਵਿਰੋਧੀ ਮਾਨਸਿਕਤਾ ਦਾ...
    • suman bansal won 4 madels
      ਤਪਾ ਮੰਡੀ ਦੀ ਸੁਮਨ ਬਾਂਸਲ ਨੇ 67 ਸਾਲ ਦੀ ਉਮਰ 'ਚ ਸ਼ੂਟਿੰਗ ’ਚ ਜਿੱਤੇ ਚਾਰ ਮੈਡਲ
    • prisoner escapes from amritsar hospital
      ਵੱਡੀ ਖਬਰ: ਅੰਮ੍ਰਿਤਸਰ ਦੇ ਹਸਪਤਾਲ ਤੋਂ ਕੈਦੀ ਫਰਾਰ
    • clash between punjab police and sikh leaders
      ਪੰਜਾਬ ਪੁਲਸ ਤੇ ਸਿੱਖ ਆਗੂਆਂ ਵਿਚਾਲੇ ਤਲਖੀ, ਕਈ ਆਗੂਆਂ ਨੂੰ ਹਿਰਾਸਤ 'ਚ ਲਿਆ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +