ਜਲੰਧਰ (ਚੋਪੜਾ)–ਰਾਹੁਲ ਗਾਂਧੀ ਵੱਲੋਂ ਯੂਥ ਕਾਂਗਰਸ ਵਿਚ ਜਥੇਬੰਦਕ ਚੋਣਾਂ ਦੇ ਸ਼ੁਰੂ ਕੀਤੇ ਸਿਲਸਿਲੇ ਦੇ ਨਤੀਜੇ ਅੱਜ ਪੂਰੀ ਤਰ੍ਹਾਂ ਨਾਲ ਹਾਸ਼ੀਏ ਤਕ ਆ ਪਹੁੰਚੇ ਹਨ। ਇਹੀ ਕਾਰਨ ਹੈ ਕਿ ਕਦੀ ਸਿਆਸੀ ਸੁਰਖ਼ੀਆਂ ਵਿਚ ਬਣੀ ਰਹਿਣ ਵਾਲੀ ਯੂਥ ਕਾਂਗਰਸ ਦਾ ਗ੍ਰਾਫ਼ ਲਗਾਤਾਰ ਧਰਾਤਲ ’ਤੇ ਡਿੱਗਦਾ ਜਾ ਰਿਹਾ ਹੈ। ਵੇਖਣ ਵਿਚ ਆਇਆ ਹੈ ਕਿ ਯੂਥ ਕਾਂਗਰਸ ਦੀ ਚੋਣ ਲੜਨ ਦੌਰਾਨ ਧਨ-ਬਲ ਦਾ ਸਹਾਰਾ ਲੈਣ ਵਾਲੇ ਨੌਜਵਾਨ ਚੋਣ ਜਿੱਤ ਹਾਸਲ ਕਰਕੇ ਘਰਾਂ ਵਿਚ ਜਾ ਬੈਠੇ ਹਨ ਅਤੇ ਵਧੇਰੇ ਕਰਕੇ ਯੂਥ ਕਾਂਗਰਸ ਦੇ ਅਹੁਦੇਦਾਰਾਂ ਨੇ ਆਪਣੇ ਅਹੁਦਿਆਂ ਨੂੰ ਸਿਰਫ਼ ਨਿੱਜੀ ਲਾਭ ਉਠਾਉਣ ਤਕ ਸੀਮਤ ਰੱਖਦੇ ਹੋਏ ਪਾਰਟੀ ਦੇ ਪ੍ਰੋਗਰਾਮਾਂ ਤੋਂ ਪੂਰੀ ਤਰ੍ਹਾਂ ਕਿਨਾਰਾ ਕੀਤਾ ਹੋਇਆ ਹੈ।
ਪਰ ਹਾਸ਼ੀਏ ’ਤੇ ਪਹੁੰਚ ਚੁੱਕੀ ਯੂਥ ਕਾਂਗਰਸ ਦਾ ਸੰਗਠਨ ਪੰਜਾਬ ਵਿਚ ਕਿੰਨਾ ਖੋਖਲਾ ਹੋ ਚੁੱਕਾ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਬੀਤੀ 20 ਫਰਵਰੀ ਨੂੰ ਪੰਜਾਬ ਯੂਥ ਕਾਂਗਰਸ ਵੱਲੋਂ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਉਦੈ ਭਾਨੂ ਚਿੱਬ ਦੀ ਚੰਡੀਗੜ੍ਹ ਵਿਚ ਪਹਿਲੀ ਸੂਬਾਈ ਕਾਰਜਕਾਰਨੀ ਦੀ ਮੀਟਿੰਗ ਵਿਚ ਸੂਬੇ ਦੇ 117 ਵਿਧਾਨ ਸਭਾ ਹਲਕਿਆਂ ਵਿਚੋਂ 65 ਹਲਕਾ ਪ੍ਰਧਾਨ, ਜਿਨ੍ਹਾਂ ਵਿਚ 2 ਵਿਧਾਨ ਸਭਾ ਹਲਕਿਆਂ ਦੇ ਮੀਤ ਪ੍ਰਧਾਨ ਵੀ ਸ਼ਾਮਲ ਹਨ, ਇਨ੍ਹਾਂ ਵਿਚ ਕੈਂਟ ਵਿਧਾਨ ਸਭਾ ਹਲਕੇ ਦੇ ਪ੍ਰਧਾਨ ਬੌਬ ਮਲਹੋਤਰਾ, ਸੈਂਟਰਲ ਵਿਧਾਨ ਸਭਾ ਹਲਕੇ ਦੇ ਪ੍ਰਧਾਨ ਸ਼ਿਵਮ ਪਾਠਕ ਅਤੇ ਉੱਤਰੀ ਵਿਧਾਨ ਸਭਾ ਹਲਕੇ ਦੇ ਪ੍ਰਧਾਨ ਦਮਨ ਕੁਮਾਰ ਸਮੇਤ 65 ਵਿਧਾਨ ਸਭਾ ਹਲਕਿਆਂ ਦੇ ਪ੍ਰਧਾਨ ਕਾਰਜਕਾਰਨੀ ਦੀ ਮੀਟਿੰਗ ਵਿਚੋਂ ਗੈਰ-ਹਾਜ਼ਰ ਰਹੇ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਪੰਜਾਬ ਪੁਲਸ ਤੋਂ ਬਾਅਦ ਹੁਣ ਪ੍ਰਸ਼ਾਸਨਿਕ ਪ੍ਰਣਾਲੀ ’ਚ ਫੇਰ-ਬਦਲ ਦੀਆਂ ਤਿਆਰੀਆਂ
ਇਸੇ ਕਾਰਨ ਪੰਜਾਬ ਯੂਥ ਕਾਂਗਰਸ ਨੇ ਵੀ ਹੁਣ ਇਕ ਵਾਰ ਫਿਰ ਤੋਂ ਤਲਖ਼ ਤੇਵਰ ਵਿਖਾਉਂਦੇ ਹੋਏ ਸੂਬੇ ਭਰ ਦੇ 65 ਵਿਧਾਨ ਸਭਾ ਹਲਕਿਆਂ ਦੇ ਆਗੂਆਂ ਨੂੰ ਸ਼ੋਅਕਾਜ਼ (ਕਾਰਨ ਦੱਸੋ) ਨੋਟਿਸ ਜਾਰੀ ਕਰਦੇ ਹੋਏ ਉਨ੍ਹਾਂ ਕੋਲੋਂ ਗੈਰ-ਹਾਜ਼ਰ ਰਹਿਣ ਸਬੰਧੀ ਜਵਾਬ ਮੰਗਿਆ ਹੈ। ਰਿਸ਼ੇਂਦਰ ਸਿੰਘ ਮਹਾਰ ਇੰਚਾਰਜ ਪੰਜਾਬ ਯੂਥ ਨੇ ਕਾਂਗਰਸ ਦੇ ਸਾਰੇ ਹਲਕਾ ਪ੍ਰਧਾਨਾਂ ਦੇ ਨਾਂ ਨੋਟਿਸ ਜਾਰੀ ਕਰਦਿਆਂ ਕਿਹਾ ਕਿ ਗੈਰ-ਹਾਜ਼ਰ ਰਹਿਣ ਵਾਲਾ ਹਰੇਕ ਪ੍ਰਧਾਨ 24 ਘੰਟਿਆਂ ਅੰਦਰ ਆਪਣਾ ਜਵਾਬ ਦੇਵੇ। ਉਨ੍ਹਾਂ ਕਿਹਾ ਕਿ ਜੇਕਰ ਹਲਕਾ ਪ੍ਰਧਾਨ ਦਾ ਜਵਾਬ ਸੰਤੁਸ਼ਟੀਜਨਕ ਨਾ ਹੋਇਆ ਤਾਂ ਉਸ ਖ਼ਿਲਾਫ਼ ਅਨੁਸ਼ਾਸਨਿਕ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾਵੇਗਾ, ਜਿਸ ਤਹਿਤ ਪਾਰਟੀ ਦਾ ਅਨੁਸ਼ਾਸਨ ਭੰਗ ਕਰਨ ਵਾਲਿਆਂ ਦੀ ਛਾਂਟੀ ਕ ਕੇ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਜਾਵੇਗਾ।
ਵਰਣਨਯੋਗ ਹੈ ਕਿ ਅਜਿਹੇ ਕਾਰਨ ਦੱਸੋ ਨੋਟਿਸ ਤਾਂ ਪੰਜਾਬ ਪ੍ਰਦੇਸ਼ ਇੰਚਾਰਜ ਅਤੇ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਵੱਖ-ਵੱਖ ਕਾਰਨਾਂ ਕਰ ਕੇ ਪਹਿਲਾਂ ਵੀ ਕਈ ਵਾਰ ਜਾਰੀ ਕਰ ਚੁੱਕੇ ਹਨ ਪਰ ਕੋਈ ਕਾਰਵਾਈ ਅਮਲ ਵਿਚ ਨਾ ਲਿਆਂਦੇ ਜਾਣ ਦਾ ਹੀ ਨਤੀਜਾ ਹੈ ਕਿ ਯੂਥ ਕਾਂਗਰਸ ਦੇ ਹਰੇਕ ਪੱਧਰ ਦੇ ਅਹੁਦੇਦਾਰਾਂ ਨੂੰ ਇਨ੍ਹਾਂ ਨੋਟਿਸਾਂ ਦੀ ਕੋਈ ਪ੍ਰਵਾਹ ਨਹੀਂ ਰਹਿ ਗਈ ਪਰ ਇਸ ਵਾਰ ਮਾਮਲਾ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਨਾਲ ਜੁੜਿਆ ਹੋਇਆ ਹੈ। ਅਜਿਹੀ ਸਥਿਤੀ ਵਿਚ ਵੇਖਣਾ ਹੋਵੇਗਾ ਕਿ ਆਖਿਰ ਇਹ ਨੋਟਿਸ ਇਕ ਵਾਰ ਫਿਰ ਠੰਢੇ ਬਸਤੇ ਵਿਚ ਪਾ ਦਿੱਤੇ ਜਾਂਦੇ ਹਨ ਜਾਂ ਕਾਗਜ਼ੀ ਅਹੁਦੇਦਾਰਾਂ ਦੀ ਛਾਂਟੀ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨਾਂ ਲਈ ਖ਼ਤਰੇ ਦੀ ਘੰਟੀ, ਖੜ੍ਹੀ ਹੋਈ ਵੱਡੀ ਮੁਸੀਬਤ
ਇਨ੍ਹਾਂ ਵਿਧਾਨ ਸਭਾ ਹਲਕਿਆਂ ਦੇ ਪ੍ਰਧਾਨਾਂ ਨੂੰ ਜਾਰੀ ਹੋਇਆ ਕਾਰਨ ਦੱਸੋ ਨੋਟਿਸ
ਪੰਜਾਬ ਦੇ ਜਿਹੜੇ ਵਿਧਾਨ ਸਭਾ ਹਲਕਿਆਂ ਦੇ ਪ੍ਰਧਾਨਾਂ ਨੂੰ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਦੀ ਪਹਿਲੀ ਕਾਰਜਕਾਰਨੀ ਦੀ ਮੀਟਿੰਗ ਵਿਚੋਂ ਗੈਰ-ਹਾਜ਼ਰ ਰਹਿਣ ਕਰ ਕੇ ਕਾਰਨ ਦੱਸੋ ਨੋਟਿਸ ਜਾਰੀ ਹੋਇਆ ਹੈ, ਉਨ੍ਹਾਂ ਵਿਚ ਹਰਪ੍ਰੀਤ ਸਿੰਘ ਬੱਟੂ ਲੁਧਿਆਣਾ ਕੇਂਦਰੀ, ਅਮਨਿੰਦਰ ਸਿੰਘ ਲੰਬੀ, ਅੰਮ੍ਰਿਤਪਾਲ ਸਿੰਘ ਅੰਮ੍ਰਿਤਸਰ ਦੱਖਣੀ, ਅਨੰਤ ਗਰਗ ਹੁਸ਼ਿਆਰਪੁਰ, ਅੰਕਿਤ ਕੌਸ਼ਲ ਦਸੂਹਾ, ਅੰਸ਼ੂ ਪਠਾਨਕੋਟ, ਅਰੁਣ ਲੁਧਿਆਣਾ ਪੱਛਮੀ, ਅਰੁਣਬੀਰ ਸਿੰਘ ਭੁੱਲਰ ਮਲੋਟ, ਅਵਤਾਰ ਸਿੰਘ ਬਲਾਚੌਰ, ਬਲਰਾਜ ਸਿੰਘ ਖੇਮਕਰਨ, ਬੌਬ ਮਲਹੋਤਰਾ ਜਲੰਧਰ ਕੈਂਟ, ਬੂਟਾ ਸਿੰਘ ਵਾਂਦਰ ਫਰੀਦਕੋਟ, ਚੌਧਰੀ ਅਮਨਦੀਪ ਸਿੰਘ ਸ਼ੁਤਰਾਣਾ, ਦਮਨ ਕੁਮਾਰ ਜਲੰਧਰ ਉੱਤਰੀ, ਗੁਰਬੀਰ ਸਿੰਘ ਮਜੀਠਾ, ਗੁਰਦੀਪ ਸਿੰਘ ਅਮਰਗੜ੍ਹ, ਗੁਰਿੰਦਰ ਸਿੰਘ ਸੁਲਤਾਨਪੁਰ ਲੋਧੀ, ਗੁਰਿੰਦਰ ਸਿੰਘ ਬਾਘਾ ਪੁਰਾਣਾ, ਗੁਰਕੀਰਤ ਸਿੰਘ ਮੌੜ, ਗੁਰਨਾਜ਼ ਸਿੰਘ ਪਾਇਲ, ਗੁਰਵਿੰਦਰ ਸਿੰਘ ਚਮਕੌਰ ਸਾਹਿਬ, ਹਰਦੀਪ ਸਿੰਘ ਗਿੱਲ, ਹਰਮਨਪ੍ਰੀਤ ਸਿੰਘ ਫਗਵਾੜਾ, ਹਰਵਿੰਦਰ ਸਿੰਘ ਗਿੱਲ ਖਡੂਰ ਸਾਹਿਬ, ਜਗਦੀਪ ਸਿੰਘ ਸਮਾਣਾ, ਜਗਤਾਰ ਸਿੰਘ ਬੁਢਲਾਡਾ, ਜਰਨੈਲ ਸਿੰਘ ਭੁੱਲਥ, ਦੁਰਲਭ ਸਿੰਘ ਉੜਮੁੜ, ਕਰਨਬੀਰ ਸਿੰਘ ਫਤਿਹਗੜ੍ਹ ਚੂੜੀਆਂ, ਕੁਲਦੀਪ ਸਿੰਘ ਬਰਾੜ ਬੱਲੂਆਣਾ, ਲਵਪ੍ਰੀਤ ਸਿੰਘ ਭੱਟੀ, ਮਨਦੀਪ ਸਿੰਘ ਤਰਨਤਾਰਨ, ਮਨਦੀਪ ਸਿੰਘ ਪੱਟੀ, ਮਨਦੀਪ ਸਿੰਘ ਗੜ੍ਹਸ਼ੰਕਰ, ਮਨਜਿੰਦਰ ਪਾਲ ਸਿੰਘ ਖਰੜ, ਮਨਪ੍ਰੀਤ ਸਿੰਘ ਭੁੱਚੋ ਮੰਡੀ, ਮੁਹੰਮਦ ਇਮਰਾਨ ਮਾਲੇਰਕੋਟਲਾ, ਮੋਨੂੰ ਕੁਮਾਰ ਅਬੋਹਰ, ਮੁਕੇਸ਼ ਕੁਮਾਰ ਫਾਜ਼ਿਲਕਾ, ਮੁਖਪ੍ਰੀਤ ਸਿੰਘ ਮਾਨਸਾ, ਨਰਿੰਦਰ ਸਿੰਘ ਧਰਮਕੋਟ, ਨਵਲਦੀਪ ਿਸੰਘ ਅੰਮ੍ਰਿਤਸਰ ਪੱਛਮੀ, ਨਵਰੂਜ ਸਿੰਘ ਗੁਰੂ ਹਰਸਹਾਏ, ਪੰਕਜ ਦੇਵਗਨ ਅੰਮ੍ਰਿਤਸਰ ਉੱਤਰੀ, ਪ੍ਰਦੀਪ ਸਿੰਘ ਭਦੌੜ, ਪਰਮਿੰਦਰ ਸਿੰਘ ਸਮਰਾਲਾ, ਪਵਿੱਤਰਦੀਪ ਸਿੰਘ ਸ਼ਾਮਚੁਰਾਸੀ, ਰਾਜਨ ਅਰੋੜਾ ਬੰਗਾ, ਰਮਨ ਸ਼ਰਮਾ ਸੁਜਾਨਪੁਰ, ਰਮਣੀਕ ਸਿੰਘ ਦੀਨਾਨਗਰ, ਰਵਿੰਦਰ ਸਿੰਘ ਝੰਡਿਆਣਾ ਨਿਹਾਲ ਸਿੰਘ ਵਾਲਾ, ਰੋਹਨ ਲਾਲਕਾ ਆਤਮ ਨਗਰ, ਰੋਹਨ ਵਰਮਾ ਮੋਗਾ, ਸੰਜੇ ਸਿੰਘ ਨਵਾਂਸ਼ਹਿਰ, ਸਤਿੰਦਰ ਸਿੰਘ ਕਾਦੀਆਂ, ਸਹਿਜ ਕਲਿਆਣ ਮੁਕੇਰੀਆਂ, ਸ਼ਮਸ਼ੇਰ ਸਿੰਘ ਜੰਡਿਆਲਾ, ਸ਼ਿਵਮ ਪਾਠਕ ਜਲੰਧਰ ਸੈਂਟਰਲ, ਸ਼ੁਭਮ ਸਿੰਘ ਐੱਸ. ਏ. ਐੈੱਸ. ਨਗਰ, ਸੁਖਵੰਤ ਸਿੰਘ ਘਨੌਰ, ਸੁਖਵਿੰਦਰ ਸਿੰਘ ਤਲਵੰਡੀ ਸਾਬੋ, ਤਨਿਸ਼ ਆਹੂਜਾ ਲੁਧਿਆਣਾ ਪੂਰਬੀ, ਵਿਕਾਸ ਕੁਮਾਰ ਲੁਧਿਆਣਾ ਦੱਖਣੀ, ਵਿਪਲੇਸ਼ ਘਈ ਖੰਨਾ ਅਤੇ ਵਿਸ਼ਾਲ ਠਾਕੁਰ ਭੋਆ ਸ਼ਾਮਲ ਹਨ।
ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਆਪਣੇ ਹੀ ਮੁਲਾਜ਼ਮ ਨੂੰ ਕੀਤਾ ਗ੍ਰਿਫ਼ਤਾਰ, DGP ਵੱਲੋਂ ਵੱਡਾ ਖ਼ੁਲਾਸਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
PSPCL ਦੇ ਖ਼ਪਤਕਾਰਾਂ ਲਈ ਜ਼ਰੂਰੀ ਖ਼ਬਰ, ਦਿੱਤੀ ਗਈ ਨਵੀਂ ਸਹੂਲਤ
NEXT STORY