ਖਰੜ (ਰਣਬੀਰ) : ਰੂਸ ਦਾ ਵਰਕ ਪਰਮਿਟ ਦਿਵਾਉਣ ਦੇ ਨਾਂ ’ਤੇ ਦੋ ਜਣਿਆਂ ਨਾਲ 7.65 ਲੱਖ ਦੀ ਠੱਗੀ ਮਾਰਨ ਵਾਲੇ ਟਰੈਵਲ ਏਜੰਟ ਖ਼ਿਲਾਫ਼ ਸਿਟੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਰੀਚ ਟਰੈਵਲਜ਼ ਦੇ ਮਾਲਕ ਸੰਗਰੂਰ ਵਾਸੀ ਵਿਕਰਮਦੀਪ ਸਿੰਘ ਵਜੋਂ ਹੋਈ ਹੈ।
ਸ਼ਿਕਾਇਤ ’ਚ ਰਾਮਪੁਰ (ਯੂ. ਪੀ.) ਵਾਸੀ ਅਮਨਜੀਤ ਨੇ ਦੱਸਿਆ ਕਿ ਉਸ ਨੇ ਵਿਦੇਸ਼ ਜਾਣ ਲਈ ਏਜੰਟ ਨਾਲ ਸੰਪਰਕ ਕੀਤਾ ਸੀ। ਉਸ ਦੀ ਮੁਲਾਕਾਤ ਕੰਪਨੀ ਮਾਲਕ ਵਿਕਰਮਦੀਪ ਸਿੰਘ ਨਾਲ ਹੋਈ। ਵਿਕਰਮ ਨੇ ਉਸ ਨੂੰ ਰੂਸ ਦਾ ਵਰਕ ਪਰਮਿਟ ਦਿਵਾਉਣ ਅਤੇ 90 ਹਜ਼ਾਰ ਰੁਪਏ ਤਨਖ਼ਾਹ ਦਾ ਝਾਂਸਾ ਦੇ ਕੇ ਪਾਸਪੋਰਟ ਤੇ ਦਸਤਾਵੇਜ਼ ਲੈ ਲਏ। ਉਸ ਕੋਲੋਂ ਪਹਿਲਾਂ 40 ਹਜ਼ਾਰ ਰੁਪਏ, ਫਿਰ 3 ਲੱਖ 25 ਹਜ਼ਾਰ ਰੁਪਏ ਵੱਖ-ਵੱਖ ਟ੍ਰਾਂਜੈਕਸ਼ਨਾਂ ਰਾਹੀਂ ਬੈਂਕ ਖਾਤੇ ’ਚ ਟਰਾਂਸਫਰ ਕਰਵਾ ਲਏ। ਉਸ ਨਾਲ 15 ਦਿਨਾਂ ’ਚ ਵਰਕ ਪਰਮਿਟ ਤੇ ਵੀਜ਼ਾ ਦਿਵਾਉਣ ਦਾ ਵਾਅਦਾ ਕੀਤਾ ਗਿਆ ਪਰ ਸਮਾਂ ਬੀਤਦਾ ਗਿਆ ਤੇ ਮੁਲਜ਼ਮ ਹਰ ਵਾਰ ਕੋਈ ਨਵਾਂ ਬਹਾਨਾ ਬਣਾਉਂਦਾ ਰਿਹਾ। ਇਸੇ ਤਰ੍ਹਾਂ 6 ਮਹੀਨੇ ਬਾਅਦ ਵੀ ਜਦੋਂ ਉਸ ਦੇ ਖਰੜ ਸਥਿਤ ਦਫ਼ਤਰ ਜਿਵੇਂ ਹੀ ਪੁੱਜਾ ਤਾਂ ਪਤਾ ਲੱਗਿਆ ਕਿ ਟਰੈਵਲ ਏਜੰਟ ਆਪਣਾ ਦਫ਼ਤਰ ਬੰਦ ਕਰ ਕੇ ਫ਼ਰਾਰ ਹੋ ਚੁੱਕਾ ਹੈ।
ਇਹ ਵੀ ਪੜ੍ਹੋ : 'ਜਨਮ ਦਿਨ ਤੋਂ ਪਹਿਲਾਂ ਮਾਰ ਦਿਆਂਗੇ...' ਪੱਪੂ ਯਾਦਵ ਨੂੰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ, ਪਾਕਿ ਨੰਬਰ ਤੋਂ ਆਈ ਕਾਲ
ਅਮਨਜੀਤ ਮੁਤਾਬਕ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਯੂ. ਪੀ. ਦੀ ਲਖਸ਼ਮੀ ਵਸ਼ਿਸ਼ਠ ਨੂੰ ਵੀ ਮੁਲਜ਼ਮ ਨੇ ਰੂਸ ’ਚ ਨੌਕਰੀ ਦਿਵਾਉਣ ਦੇ ਨਾਂ ’ਤੇ 4 ਲੱਖ ਰੁਪਏ ਠੱਗੇ ਹਨ। ਸ਼ਿਕਾਇਤਕਰਤਾ ਮੁਤਾਬਕ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਮੁਲਜ਼ਮ ਲੋਕਾਂ ਨੂੰ ਮਿਲਣ ਦੀ ਬਜਾਏ ਖਰੜ ਦੀ ਹੀ ਕਿਸੇ ਸਵਰਾਜ ਨਗਰ ਕਾਲੋਨੀ ਦੇ ਫਲੈਟ ’ਚ ਰਹਿ ਰਿਹਾ ਹੈ। ਪੁਲਸ ਨੇ ਜਾਂਚ ਪਿੱਛੋਂ ਸਿਟੀ ਥਾਣੇ ’ਚ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਾਥਰੂਮ ਕਰਨ ਤੋਂ ਰੋਕਿਆ ਤਾਂ ਕਰ'ਤਾ ਕਤਲ, ਹੁਣ ਅਦਾਲਤ ਸੁਣਾਏਗੀ ਸਜ਼ਾ
NEXT STORY