ਲੁਧਿਆਣਾ (ਵਿੱਕੀ) : ਕਾਊਂਸਲ ਫਾਰ ਦੀ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (ਆਈ. ਸੀ. ਐੱਸ. ਈ.) ਨੇ 10ਵੀਂ (ਆਈ. ਸੀ. ਐੱਸ. ਸੀ.) ਅਤੇ 12ਵੀਂ (ਆਈ. ਐੱਸ. ਸੀ.) ਦੇ ਨਤੀਜਿਆਂ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਕੌਂਸਲ ਦੇ ਮੁਤਾਬਕ 10ਵੀਂ ਅਤੇ 12ਵੀਂ ਦਾ ਨਤੀਜਾ 7 ਮਈ ਨੂੰ ਬਾਅਦ ਦੁਪਹਿਰ 3 ਵਜੇ ਐਲਾਨਿਆ ਜਾਵੇਗਾ। ਕਾਊਂਸਲ ਦੇ ਮੁੱਖ ਕਾਰਜਕਾਰੀ ਅਤੇ ਸਕੱਤਰ ਗੈਰੀ ਅਰਾਥੂਨ ਨੇ ਵੈੱਬਸਾਈਟ 'ਤੇ ਜਾਰੀ ਨੋਟੀਫਿਕੇਸ਼ਨ ਵਿਚ ਦੱਸਿਆ ਕਿ ਪ੍ਰੀਖਿਆ ਨਤੀਜਾ ਜਾਰੀ ਹੋਣ ਤੋਂ 48 ਘੰਟੇ ਬਾਅਦ ਵਿਦਿਆਰਥੀ ਇਸ ਨੂੰ ਡਿਜ਼ੀ ਲਾਕਰ ਤੋਂ ਵੀ ਪ੍ਰਾਪਤ ਕਰ ਸਕਦੇ ਹਨ।
ਨਤੀਜਾ ਵਿਦਿਆਰਥੀਆਂ ਨੂੰ ਪੋਰਟਲ ਤੋਂ ਇਲਾਵਾ ਐੱਸ. ਐੱਮ. ਐੱਸ. ਰਾਹੀਂ ਵੀ ਮਿਲ ਸਕਦਾ ਹੈ। ਵਿਦਿਆਰਥੀ ਕਾਊਂਸਲ ਵੱਲੋਂ ਜਾਰੀ ਮੋਬਾਇਲ ਨੰਬਰ 'ਤੇ ਮੈਸੇਜ ਕਰ ਕੇ ਵੀ ਪ੍ਰੀਖਿਆ ਨਤੀਜਾ ਪ੍ਰਾਪਤ ਕਰ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਆਪਣੀ ਕਲਾਸ ਦੇ ਨਾਲ ਆਪਣੀ ਯੂਨੀਕ ਆਈ. ਡੀ. 09248082883 'ਤੇ ਮੈਸੇਜ ਕਰਨਾ ਹੋਵੇਗਾ। ਇਥੇ ਦੱਸ ਦੇਈਏ ਕਿ ਪਿਛਲੇ ਸਾਲ ਆਈ. ਸੀ. ਐੱਸ. ਸੀ. ਨੇ 14 ਮਈ ਨੂੰ ਨਤੀਜਿਆਂ ਦੀ ਐਲਾਨ ਕੀਤਾ ਸੀ। ਇਥੇ ਇਹ ਵੀ ਦੱਸ ਦੇਈਏ ਕਿ ਆਈ. ਸੀ. ਐੱਸ. ਈ. ਨੇ 10ਵੀਂ ਦੇ ਪਾਸਿੰਗ ਮਾਰਕਸ ਨੂੰ 35 ਫੀਸਦੀ ਤੋਂ ਘਟਾ ਕੇ 33 ਫੀਸਦੀ ਅਤੇ ਆਈ. ਐੱਸ. ਸੀ. 12ਵੀਂ ਦੇ ਪਾਸਿੰਗ ਮਾਰਕਸ ਨੂੰ 40 ਫੀਸਦੀ ਤੋਂ ਘਟਾ ਕੇ 35 ਫੀਸਦੀ ਕਰ ਦਿੱਤਾ ਸੀ।
ਅਕਾਲੀ ਦਲ ਨੂੰ ਝਟਕਾ, ਪ੍ਰਕਾਸ਼ ਸਿੰਘ ਬਾਦਲ ਦੀ ਨਾਮਜ਼ਦਗੀ ਰੱਦ (ਵੀਡੀਓ)
NEXT STORY