ਨਵਾਂਸ਼ਹਿਰ- ਬੀਤੀ ਰਾਤ ਪਿੰਡ ਰੱਕੜਾ ਢਾਹਾਂ ਦੀ 7 ਮਹੀਨਿਆਂ ਦੀ ਗਰਭਵਤੀ ਔਰਤ ਦੀ ਸਵਾਈਨ ਫਲੂ ਨਾਲ ਡੀ. ਐੱਮ. ਸੀ. ਲੁਧਿਆਣਾ ਵਿਖੇ ਮੌਤ ਹੋ ਗਈ। ਮਹਿਲਾ ਦਾ ਵਿਆਹ 1 ਸਾਲ ਪਹਿਲਾਂ ਹੋਇਆ ਸੀ। ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ ਹਰਵਿੰਦਰ ਸਿੰਘ ਤੇ ਮੈਡੀਕਲ ਅਫਸਰ ਡਾ. ਗੁਰਪਾਲ ਕਟਾਰੀਆ ਨੇ ਦੱਸਿਆ ਕਿ ਪਿੰਡ ਰੱਕੜਾ ਢਾਹਾਂ ਦੀ ਇਕ ਮਹਿਲਾ ਤਿੰਨ ਦਿਨ ਪਹਿਲਾਂ ਨਵਾਂਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਇਲਾਜ ਲਈ ਭਰਤੀ ਹੋਈ ਸੀ, ਜਿਸ ਤੋਂ ਬਾਅਦ ਹਸਪਤਾਲ ਵੱਲੋਂ ਸਿਹਤ ਵਿਭਾਗ ਨੂੰ ਮਹਿਲਾ ਦੇ ਸਵਾਈਨ ਫਲੂ ਦਾ ਸ਼ੱਕੀ ਮਰੀਜ਼ ਹੋਣ ਦੀ ਸੂਚਨਾ ਦਿੱਤੀ ਗਈ। ਵਿਭਾਗ ਵੱਲੋਂ ਮਹਿਲਾ ਦੇ ਖੂਨ ਦਾ ਸੈਂਪਲ ਚੰਡੀਗੜ੍ਹ ਭੇਜਿਆ ਗਿਆ, ਜਿਥੇ ਸਵਾਈਨ ਫਲੂ ਹੋਣ ਦੀ ਪੁਸ਼ਟੀ ਹੋਈ। ਪਰਿਵਾਰ ਵਾਲੇ ਉਸ ਨੂੰ ਡੀ. ਐੱਮ. ਸੀ. ਲੁਧਿਆਣਾ ਲੈ ਗਏ, ਜਿਥੇ ਬੀਤੇ ਕੱਲ ਦੇਰ ਰਾਤ ਉਸ ਦੀ ਮੌਤ ਹੋ ਗਈ।
ਡੀ. ਐੱਮ. ਸੀ. ਲੁਧਿਆਣਾ ਦੇ ਡਾਕਟਰਾਂ ਨੇ ਮਹਿਲਾ ਦੀ ਲਾਸ਼ ਨੂੰ ਪੂਰੀ ਤਰ੍ਹਾਂ ਡੱਬਾ ਬੰਦ ਕਰ ਕੇ ਸਿਵਲ ਹਸਪਤਾਲ ਨਵਾਂਸ਼ਹਿਰ ਦੀ ਮੋਰਚਰੀ ਵਿਚ ਭੇਜਿਆ, ਜਿਥੇ ਸਿਹਤ ਵਿਭਾਗ ਦੀ ਟੀਮ ਨੇ ਆਪਣੀ ਨਿਗਰਾਨੀ ਵਿਚ ਸਵੇਰੇ 6 ਵਜੇ ਹੀ ਪਿੰਡ ਰੱਕੜਾ ਢਾਹਾਂ 'ਚ ਸਸਕਾਰ ਕਰਵਾ ਦਿੱਤਾ ਤਾਂ ਕਿ ਇਨਫੈਕਸ਼ਨ ਅੱਗੇ ਨਾ ਫੈਲੇ।
ਅਟਾਰੀ ਸਰਹੱਦ 'ਤੇ ਭਾਰਤ ਦੇ ਨਵ-ਨਿਰਮਾਣ ਦੀ ਸਹੁੰ ਚੁੱਕੀ
NEXT STORY