ਲੁਧਿਆਣਾ, (ਹਿਤੇਸ਼)- ਇਸ ਨੂੰ ਇਮਾਰਤੀ ਸ਼ਾਖਾ ਦੇ ਅਫਸਰਾਂ ਦੀ ਮਿਲੀਭੁਗਤ ਕਹੋ ਜਾਂ ਲਾਪ੍ਰਵਾਹੀ ਮੰਨੋ, ਨਗਰ ਨਿਗਮ ਦੇ ਮਾਤਾ ਰਾਣੀ ਚੌਕ ਦਫਤਰ ਤੋਂ ਕੁਝ ਕਦਮ ਦੂਰ 7 ਮੰਜ਼ਿਲਾ ਨਾਜਾਇਜ਼ ਮਾਰਕੀਟ ਬਣ ਗਈ।
ਇਸ ਕੇਸ ਵਿਚ ਮਿਨਰਵਾ ਮਾਰਕੀਟ ਦੇ ਦੁਕਾਨਦਾਰਾਂ ਨੇ ਖੁਲਾਸਾ ਕੀਤਾ ਕਿ ਮਾਤਾ ਰਾਣੀ ਚੌਕ ਦੇ ਕੋਲ ਸਥਿਤ ਪਲਾਟ 'ਤੇ ਢਾਈ ਮੰਜ਼ਿਲਾ ਰਿਹਾਇਸ਼ੀ ਉਸਾਰੀ ਕਰਨ ਲਈ ਨਿਗਮ ਤੋਂ ਨਕਸ਼ਾ ਪਾਸ ਕਰਵਾਇਆ ਸੀ ਪਰ ਮੌਕੇ 'ਤੇ 7 ਮੰਜ਼ਿਲਾ ਮਾਰਕੀਟ ਦੇ ਰੂਪ ਵਿਚ 53 ਦੁਕਾਨਾਂ ਬਣ ਗਈਆਂ, ਜਿਸ 'ਤੇ ਨਿਗਮ ਅਫਸਰਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਦਾ ਫਾਇਦਾ ਲੈਂਦੇ ਹੋਏ ਕੰਪਲੈਕਸ ਦੇ ਮਾਲਕਾਂ ਨੇ ਉਸ ਜਗ੍ਹਾ 'ਤੇ ਰਸਤਾ ਕੱਢਣ ਦੇ ਰੂਪ ਵਿਚ ਕਬਜ਼ਾ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ, ਜੋ ਜਗ੍ਹਾ ਨਿਗਮ ਨੇ ਪਾਰਕਿੰਗ ਲਈ ਲੀਜ਼ 'ਤੇ ਦਿੱਤੀ ਹੋਈ ਹੈ, ਜਿਸ 'ਤੇ ਕਬਜ਼ੇ ਦੇ ਯਤਨ ਦੀ ਵਜ੍ਹਾ ਇਹ ਵੀ ਹੈ ਕਿ ਕੰਪਲੈਕਸ ਨੂੰ ਮੇਨ ਰਸਤਾ ਸਿਰਫ ਤੰਗ ਗਲੀ ਵਿਚੋਂ ਹੋ ਕੇ ਜਾਂਦਾ ਹੈ ਅਤੇ ਉਥੇ ਪਾਰਕਿੰਗ ਦਾ ਕੋਈ ਪ੍ਰਬੰਧ ਨਹੀਂ ਹੈ। ਦੁਕਾਨਦਾਰਾਂ ਨੇ ਨਿਗਮ ਕੋਲੋਂ ਆਰ. ਟੀ. ਆਈ. ਐਕਟ ਤਹਿਤ ਵੀ ਸੂਚਨਾ ਮੰਗੀ ਹੈ ਕਿ ਨਾਜਾਇਜ਼ ਉਸਾਰੀ ਨੂੰ ਲੈ ਕੇ ਹੁਣ ਤੱਕ ਕੀ ਕਾਰਵਾਈ ਕੀਤੀ ਗਈ, ਜਿਸ ਬਾਰੇ ਸ਼ਿਕਾਇਤ ਮਿਲਣ 'ਤੇ ਕਮਿਸ਼ਨਰ ਨੇ ਵਧੀਕ ਕਮਸ਼ਿਨਰ ਨੂੰ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਰੋਡਵੇਜ਼ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਰੈਲੀ
NEXT STORY