ਕਾਠਗੜ੍ਹ (ਰਾਜੇਸ਼ ਸ਼ਰਮਾ) - ਬਲਾਚੌਰ- ਰੂਪਨਗਰ ਰਾਸ਼ਟਰੀ ਹਾਈਵੇ ’ਤੇ ਪਿੰਡ ਕਿਸ਼ਨਪੁਰ-ਭਰਥਲਾ ਦੇ ਕਰੋਸ ਕੱਟ ਕੋਲ ਸੰਘਣੀ ਧੁੰਦ ਦੇ ਚੱਲਦੇ 7 ਵਾਹਨਾਂ ਦੇ ਆਪਸ ਵਿਚ ਟਕਰਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਐੱਫ. ਟੀਮ ਦੇ ਇੰਚਾਰਜ ਏ. ਐੱਸ. ਆਈ. ਕੁਲਦੀਪ ਕੁਮਾਰ ਨੇ ਦੱਸਿਆ ਕਿ ਰਾਹਗੀਰਾਂ ਤੋਂ ਦੁਰਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਉਹ ਟੀਮ ਸਮੇਤ ਉਕਤ ਸਥਾਨ ’ਤੇ ਪਹੁੰਚੇ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਕ ਦੁੱਧ ਵਾਲਾ ਟੈਂਕਰ ਜਿਸ ਨੂੰ ਪਰਮਜੀਤ ਸਿੰਘ ਪੁੱਤਰ ਲੋਬ ਸਿੰਘ ਵਾਸੀ ਗੁੱਜਰਾਂਵਾਲਾ ਜ਼ਿਲਾ ਲੁਧਿਆਣਾ ਚਲਾ ਰਿਹਾ ਸੀ ਤੇ ਉਹ ਦੁੱਧ ਇਕੱਠਾ ਕਰ ਕੇ ਨਵਾਂਸ਼ਹਿਰ ਵੱਲ ਨੂੰ ਜਾਣ ਲਈ ਜਦੋਂ ਕਰਾਸ ਕੱਟ ਦੇ ਕੋਲ ਪਹੁੰਚ ਕੇ ਟੈਂਕਰ ਨੂੰ ਨੈਸ਼ਨਲ ਹਾਈਵੇ ਤੋਂ ਬਲਾਚੌਰ ਸਾਈਡ ਨੂੰ ਮੌੜ ਰਿਹਾ ਸੀ ਤਾਂ ਬਲਾਚੌਰ ਸਾਈਡ ਤੋਂ ਇਕ ਸਵਿਫਟ ਡਿਜਾਇਰ ਕਾਰ ਜਿਸ ਨੂੰ ਪ੍ਰਿਤਪਾਲ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਚੱਕ ਜ਼ਿਲਾ ਹੁਸ਼ਿਆਰਪੁਰ ਚਲਾ ਰਿਹਾ ਜੋ ਕਿ ਆਪਣੀ ਪਤਨੀ ਨਾਲ ਬਲਾਚੌਰ ਤੋਂ ਰੋਪੜ ਵੱਲ ਨੂੰ ਜਾ ਰਿਹਾ ਸੀ।
ਜਦੋਂ ਉਹ ਉਪਰੋਕਤ ਸਥਾਨ ’ਤੇ ਆਏ ਤਾਂ ਉਨ੍ਹਾਂ ਦੀ ਕਾਰ ਸੰਘਣੀ ਧੁੰਦ ਕਰ ਕੇ ਦੁੱਧ ਵਾਲੇ ਟੈਂਕਰ ਨਾਲ ਟਕਰਾ ਗਈ ਤੇ ਹਾਦਸਾ ਵਾਪਰ ਗਿਆ। ਇਸ ਤੋਂ ਬਾਅਦ ਬਲਾਚੌਰ ਸਾਈਡ ਤੋਂ ਰੋਪੜ ਨੂੰ ਜਾ ਰਿਹਾ ਇਕ ਭੁੰਗ ਵਾਲਾ ਟਰੱਕ ਸੰਘਣੀ ਧੁੰਦ ਕਾਰਨ ਸਰਵਿਸ ਰੋਡ ’ਤੇ ਖੜ੍ਹੇ ਇਕ ਟਾਟਾ ਟੈਂਪੂ ਜਿਸ ਨੂੰ ਲਵਪ੍ਰੀਤ ਸਿੰਘ ਪੁੱਤਰ ਸੁਭਾਸ਼ ਚੰਦਰ ਵਾਸੀ ਮਾਲੇਵਾਲ ਥਾਣਾ ਕਾਠਗੜ੍ਹ ਚਲਾ ਰਿਹਾ ਸੀ, ਨੂੰ ਟਰੱਕ ਨੇ ਫੇਟ ਮਾਰ ਕੇ ਸੜਕ ਤੋਂ ਥੱਲੇ ਸੁੱਟ ਦਿੱਤਾ ਅਤੇ ਭੂੰਗ ਵਾਲਾ ਟਰੱਕ ਬੇਕਾਬੂ ਹੋ ਕੇ ਸੜਕ ’ਤੇ ਲੱਗੀ ਲਾਈਟ ਦੇ ਪੋਲ ਨੂੰ ਤੋੜ ਕੇ ਡਿਵਾਇਡਰ ’ਤੇ ਜਾ ਚੜ੍ਹਿਆ ਅਤੇ ਇਸਦੇ ਮਗਰ ਮਹਿੰਦਰਾ ਪਿੱਕਅਪ ਗੱਡੀ ਜਿਸ ਨੂੰ ਦੇਸਰਾਜ ਪੁੱਤਰ ਕ੍ਰਿਸ਼ਨ ਚੰਦ ਵਾਸੀ ਨੂਰਪੁਰਬੇਦੀ ਚਲਾ ਰਿਹਾ ਸੀ ਇਸਦੇ ਪਿੱਛੇ ਟਕਰਾ ਗਿਆ ਅਤੇ ਇਸ ਦੇ ਪਿੱਛੇ ਇਕ ਡਸਟਰ ਗੱਡੀ ਆ ਰਹੀ ਸੀ ਜਿਸ ਨੂੰ ਗਿਰੀਸ਼ ਪੁੱਤਰ ਰਾਜਿੰਦਰ ਕੁਮਾਰ ਵਾਸੀ ਜਲੰਧਰ ਚਲਾ ਰਿਹਾ ਸੀ ਤੇ ਉਹ ਪਿੱਕਅਪ ਗੱਡੀ ਦੇ ਪਿੱਛੇ ਜਾ ਟਕਰਾਇਆ, ਇਕ ਹੁੰਡਾਈ ਵਰਨਾ ਕਾਰ ਜਿਸ ਨੂੰ ਮਨਵਿੰਦਰ ਸਿੰਘ ਪੁੱਤਰ ਰਾਜਿੰਦਰ ਸਿੰਘ ਵਾਸੀ ਅੰਮ੍ਰਿਤਸਰ ਚਲਾ ਰਿਹਾ ਸੀ ਜੋ ਪਿਛਲੇ ਪਾਸੇ ਤੋਂ ਡਸਟਰ ਕਾਰ ਨਾਲ ਜਾ ਟਕਰਾਈ। ਵਾਪਰੀ ਇਸ ਹਾਦਸੇ ਵਿਚ ਦੋ ਵਿਅਕਤੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਨੈਸ਼ਨਲ ਹਾਈਵੇ ਦੀ ਟੀਮ ਦੇ ਡਾਕਟਰਾਂ ਨੇ ਐਂਬੂਲੈਂਸ ਵਿਚ ਉਨ੍ਹਾਂ ਨੂੰ ਮੁਢਲੀ ਸਹਾਇਤਾ ਦਿੱਤੀ ।
ਐੱਸ.ਐੱਸ.ਐੱਫ. ਟੀਮ ਦੇ ਇੰਚਾਰਜ ਕੁਲਦੀਪ ਕੁਮਾਰ ਨੇ ਸਾਰੇ ਵਾਹਨਾਂ ਨੂੰ ਰੋਡ ਤੋਂ ਸਾਈਡ ’ਤੇ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਕਰਵਾਇਆ ਅਤੇ ਇਸ ਹਾਦਸੇ ਸਬੰਧੀ ਸੂਚਨਾ ਥਾਣਾ ਕਾਠਗੜ੍ਹ ਪੁਲਸ ਨੂੰ ਦਿੱਤੀ । ਪੁਲਸ ਨੇ ਮੌਕੇ ’ਤੇ ਪਹੁੰਚ ਕੇ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਕੈਬਨਿਟ ਮੰਤਰੀ ਹਰਭਜਨ ਸਿੰਘ ETO ਨੇ ਕੇਂਦਰੀ ਬਜਟ 'ਤੇ ਚੁੱਕੇ ਸਵਾਲ, ਕਿਹਾ- ''ਪੰਜਾਬ ਨੂੰ ਕੀਤਾ ਗਿਆ Ignore...''
NEXT STORY