ਪਾਤੜਾਂ (ਚੋਪੜਾ)- ਸ਼ਹਿਰ ਦੇ ਵਾਰਡ ਨੰਬਰ 12 ਦੀ ਜੋਰਾ ਬਸਤੀ ਵਿਖੇ ਖੱਡੇ ’ਚ ਜਮਾਂ ਹੋਏ ਬਰਸਾਤੀ ਪਾਣੀ ’ਚ ਡੁੱਬਣ ਕਾਰਨ 1 ਬੱਚੇ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਫਾਇਨਾਂਸ ਦਾ ਕਾਰੋਬਾਰ ਕਰਦੇ ਮਿੰਕਲ ਗਰਗ ਦਾ ਬੇਟਾ ਅਤੇ ਪੱਪੂ ਕੱਪੜੇ ਵਾਲੇ ਦਾ ਪੋਤਰਾ ਦੀਵਾਨ ਗਰਗ ਉਮਰ 7 ਸਾਲ ਆਪਣੇ 3 ਸਾਥੀਆਂ ਸਮੇਤ ਮੁਹੱਲੇ ’ਚ ਖਾਲੀ ਪਈ ਜਗ੍ਹਾ, ਜਿਸ ਦੀ ਚਾਰਦੀਵਾਰੀ ਕੱਢੀ ਹੋਣ ਕਰਕੇ ਗੇਟ ਬੰਦ ਕੀਤਾ ਹੋਇਆ ਸੀ।
ਇਹ ਵੀ ਪੜ੍ਹੋ: ਕੈਪਟਨ ਵੱਲੋਂ ਮੰਤਰੀਆਂ ਤੇ ਪਾਰਟੀ ਆਗੂਆਂ ਨਾਲ ਮਿਲਣ ਦਾ ਸਿਲਸਿਲਾ ਜਾਰੀ, ਵਿਕਾਸ ਕਾਰਜਾਂ ਦੀ ਲੈ ਰਹੇ ਫੀਡਬੈਕ
ਉਸ ਦੀ ਦੀਵਾਰ ਟੱਪ ਕੇ ਬੱਚੇ ਅੰਦਰ ਖੇਡਣ ਲਈ ਪਹੁੰਚੇ ਤਾਂ ਅੰਦਰ ਖੱਡੇ ’ਚ ਖੜੇ ਬਰਸਾਤੀ ਪਾਣੀ ’ਚ ਚਾਰੇ ਬੱਚੇ ਡੁੱਬ ਗਏ। ਉਸ ਦੇ ਨੇੜੇ ਖਾਲੀ ਗਰਾਊਂਡ ’ਚ ਖੇਡ ਰਹੇ ਵਿਅਕਤੀਆਂ ਨੂੰ ਜਦੋਂ ਬੱਚਿਆਂ ਦੇ ਡੁੱਬਣ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਸਾਰੇ ਬੱਚਿਆਂ ਨੂੰ ਪਾਣੀ ’ਚੋਂ ਬਾਹਰ ਕੱਢ ਕੇ ਉਨ੍ਹਾਂ ’ਚੋਂ ਤਿੰਨ ਬੱਚਿਆਂ ਦੀ ਜਾਨ ਬਚਾ ਲਈ ਅਤੇ ਵਿਵਾਨ ਗਰਗ ਨਾਮਕ ਬੱਚੇ ਦਾ ਪਾਣੀ ’ਚ ਸਾਹ ਘੁਟਣ ਨਾਲ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦੀ ਖ਼ਬਰ ਸੁਣਦੇ ਹੀ ਜਿੱਥੇ ਇਲਾਕੇ ਅੰਦਰ ਸੋਗ ਪੈ ਗਿਆ, ਉਥੇ ਹੀ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਦੇਰ ਸ਼ਾਮ ਬੱਚੇ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਕਰਜ਼ੇ ਦੇ ਬੋਝ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, ਢਾਈ ਸਾਲ ਪਹਿਲਾਂ ਵਿਆਹੇ 28 ਸਾਲਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਕੈਪਟਨ ਸਰਕਾਰ ਵਾਅਦਿਆਂ ਮੁਤਾਬਕ ਐੱਨ. ਪੀ. ਏ. ਦਾ ਮਸਲਾ ਹੱਲ ਕਰਕੇ ਡਾਕਟਰਾਂ ਨੂੰ ਫੌਰੀ ਰਾਹਤ ਦੇਵੇ: ਢੀਂਡਸਾ
NEXT STORY