ਅੰਮ੍ਰਿਤਸਰ (ਸਰਬਜੀਤ)- ਬਸੰਤ ਪੰਚਮੀ ’ਤੇ ਜਿੱਥੇ ਪਤੰਗ ਉਡਾਉਣ ਦੇ ਸ਼ੌਕੀਨਾਂ ਨੇ ਆਪਣੀ ਮਨਪਸੰਦ ਦੇਸੀ ਧਾਗੇ ਵਾਲੀ ਰਵਾਇਤੀ ਡੋਰ ਖਰੀਦਣ ਦੀ ਤਿਆਰੀ ਕਰ ਲਈ ਹੈ, ਉਥੇ ਗੁਰੂ ਨਗਰੀ ਵਿਚ ਬੇਰੀ ਗੇਟ ਸਥਿਤ ਸਭ ਤੋਂ ਪ੍ਰਸਿੱਧ 70 ਸਾਲ ਪੁਰਾਣੇ ਦੇਸੀ ਡੋਰ ਕਿਸ਼ਨ ਦੇ ਅੱਡੇ ’ਤੇ ਅੱਜ ਵੀ ਪਤੰਗ ਸ਼ੌਕੀਨਾਂ ਦੀ ਭੀੜ ਲੱਗਦੀ ਹੈ। ਭਾਵੇ ਅੱਜ ਕਿਸ਼ਨ ਡੋਰ ਵਾਲੇ ਇਸ ਦੁਨੀਆ ਵਿਚ ਨਹੀਂ ਹਨ ਪਰ ਇਨ੍ਹਾਂ ਦੀ ਤੀਸਰੀ ਪੀੜ੍ਹੀ ਅੱਜ ਵੀ ਉਨ੍ਹਾਂ ਤੋਂ ਸਿੱਖੇ ਕੰਮ ਤੋਂ ਅੱਗੇ ਵੱਧਦੇ ਹੋਏ ਇਹ ਦੇਸੀ ਧਾਗੇ ਵਾਲੀ ਡੋਰ ਦਾ ਅੱਡਾ ਚਲਾ ਰਹੇ ਹਨ।
ਇਹ ਵੀ ਪੜ੍ਹੋ- ਸਰਪੰਚ ਨੇ ਹੋਟਲ 'ਚ ਕਿਸੇ ਹੋਰ ਨਾਲ ਰੰਗੇ-ਹੱਥੀਂ ਫੜ ਲਈ ਸਰਪੰਚਣੀ, ਤੇ ਫਿਰ...
ਉਨ੍ਹਾਂ ਕਿਹਾ ਕਿ ਸਾਲ ਵਿਚ ਦੋ ਪ੍ਰਸਿੱਧ ਤਿਉਹਾਰ ਲੋਹੜੀ ਅਤੇ ਬਸੰਤ ਪੰਚਮੀ ਆਉਂਦੇ ਹਨ ਜਿਸ ’ਤੇ ਪਤੰਗ ਸ਼ੌਕੀਨ ਪਤੰਗਾਂ ਉੱਡਾ ਕੇ ਆਪਣਾ ਸ਼ੋਕ ਪੂਰਾ ਕਰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਅੱਜ ਵੀ ਦੇਸੀ ਧਾਗੇ ਨਾਲ ਵੱਖ-ਵੱਖ ਕੁਆਲਿਟੀ ਦੀ ਡੋਰ ਬਣਾਉਂਦੇ ਹਾਂ, ਜੋ ਚਾਈਨਾ ਡੋਰ ਨੂੰ ਵੀ ਪਾਰ ਕਰਦੀ ਹੈ।
ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਪੁਆਏ ਵੈਣ, ਇੱਟਾਂ ਵਾਲੀ ਟਰਾਲੀ ਨੇ ਪਤੀ-ਪਤਨੀ ਨੂੰ ਦਰੜਿਆ, ਮੌਕੇ 'ਤੇ ਦੋਵਾਂ ਦੀ ਮੌਤ
ਲੋਕਾਂ ਦੇ ਦਿਮਾਗ ਵਿਚ ਬੈਠੀ ਚਾਈਨਾ ਡੋਰ
ਡੋਰ ਦੇ ਅੱਡੇ ਨੂੰ ਚਲਾ ਰਹੇ ਗੋਪੀ ਨੇ ਕਿਹਾ ਕਿ ਭਾਵੇਂ ਦੇਸੀ ਧਾਗੇ ਵਾਲੀ ਡੋਰ ਜਿੰਨੀ ਵੀ ਚੰਗੀ ਹੋਵੇ ਪਰ ਅੱਜ ਲੋਕਾਂ ਦੇ ਦਿਮਾਗ ਵਿਚ ਚਾਈਨਾ ਡੋਰ ਦਾ ਫਿਤੁਰ ਛਾਇਆ ਹੋਇਆ ਹੈ, ਜਿਸ ਨਾਲ ਉਨ੍ਹਾਂ ਨੂੰ ਇਹ ਲੱਗਦਾ ਹੈ ਕਿ ਚਾਈਨਾ ਡੋਰ ਦਾ ਮੁਕਾਬਲਾ ਕੋਈ ਹੋਰ ਡੋਰ ਨਹੀਂ ਕਰ ਸਕਦੀ ਪਰ ਸਾਡਾ ਦਾਅਵਾ ਹੈ ਕਿ ਪਤੰਗ ਉਡਾਉਣ ਵਾਲਾ ਸ਼ੌਕੀਨ ਪੂਰੀ ਤਰ੍ਹਾਂ ਨਾਲ ਟਰੇਡ ਹੋਣਾ ਚਾਹੀਦਾ ਤਾਂ ਇਸ ਧਾਗੇ ਦੀ ਡੋਰ ਨਾਲ ਹੀ ਚਾਈਨਾ ਡੋਰ ਨੂੰ ਮਾਤ ਦਿੱਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ- ਸਾਵਧਾਨ! OLX 'ਤੇ ਵੀ ਬੈਠੇ ਨੇ ਠੱਗ, ਪੰਜਾਬ ਪੁਲਸ ਮੁਲਾਜ਼ਮ ਨਾਲ ਹੋ ਗਈ ਵੱਡੀ ਠੱਗੀ
ਬਾਹਰੀ ਦੇਸ਼ਾਂ ਵਿਚ ਵੀ ਜਾਂਦੀ ਹੈ ਇਹ ਦੇਸੀ ਧਾਗੇ ਵਾਲੀ ਡੋਰ
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਤੋਂ ਇਲਾਵਾ ਜਲੰਧਰ, ਲੁਧਿਆਣਾ ਤੋਂ ਵੀ ਡੋਰ ਲੈਣ ਲਈ ਲੋਕ ਇੱਥੇ ਪੁੱਜਦੇ ਹਨ। ਇਸ ਤੋਂ ਇਲਾਵਾ ਅਹਿਮਾਦਾਬਾਦ, ਦੁੰਬਈ ਅਤੇ ਆਸਟ੍ਰੇਲੀਆਂ ਵਿਚ ਵੀ ਸਾਡੇ ਅੱਡੇ ਤੋਂ ਬਣੀ ਡੋਰ ਪੁੱਜਦੀ ਹੈ, ਜਿਸ ਨੂੰ ਹਰ ਸਾਲ ਕੋਰੀਅਰ ਰਾਹੀਂ ਉਥੇ ਪਹੁੰਚਾਈ ਜਾਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਐਤਕੀਂ ਮੌਸਮ ਨੇ ਤੋੜ ਛੱਡੇ ਸਾਰੇ ਰਿਕਾਰਡ, ਮੌਸਮ ਵਿਭਾਗ ਨੇ ਜਾਰੀ ਕਰ 'ਤੀ ਸਾਰੀ ਡਿਟੇਲ
NEXT STORY