ਮੋਗਾ (ਸੰਦੀਪ): ਐਡਵੋਕੇਟ ਸ਼ਾਮ ਲਾਲ 72 ਸਾਲ ਦੀ ਉਮਰ ਵਿਚ ਨੌਜਵਾਨਾਂ ਵਾਂਗ ਜੋਸ਼ ਰੱਖਦੇ ਹਨ। ਹਾਲ ਹੀ 'ਚ ਉਨ੍ਹਾਂ ਚੰਡੀਗੜ੍ਹ 'ਚ 10 ਕਿਲੋਮੀਟਰ ਦੀ 'ਮੈਰਾਥਨ' 'ਚ ਭਾਗ ਲਿਆ। ਇਹ ਮੈਰਾਥਨ ਉਨ੍ਹਾਂ 1 ਘੰਟਾ 8 ਮਿੰਟ 'ਚ ਪੂਰੀ ਕੀਤੀ ਅਤੇ ਰਿਕਾਰਡ ਕਾਇਮ ਕੀਤਾ। ਮੈਰਾਥਨ 'ਚ ਭਾਗ ਲੈਣ ਲਈ ਤਿੰਨ ਹਜ਼ਾਰ ਦੇ ਕਰੀਬ ਲੋਕ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਸਾਰਿਆਂ 'ਚੋਂ ਸਭ ਤੋਂ ਜ਼ਿਆਦਾ ਉਮਰ ਦੇ ਸਨ ਐਡਵੋਕੇਟ ਸ਼ਾਮ ਲਾਲ। ਪਿੰਡ ਦੱਦਾਦੂਰ ਦੇ ਰਹਿਣ ਵਾਲੇ ਸ਼ਾਮ ਲਾਲ ਏਅਰ ਫੋਰਸ ਤੋਂ ਬਤੌਰ ਆਨਰੇਰੀ ਫਲਾਇੰਗ ਅਫਸਰ ਰਿਟਾਇਰਡ ਹੋਏ ਹਨ ਅਤੇ ਇਨ੍ਹਾਂ ਦਿਨਾਂ 'ਚ ਮੋਗਾ 'ਚ ਵਕਾਲਤ ਕਰ ਰਹੇ ਹਨ। ਉਹ ਜ਼ਿਲਾ ਬਾਰ ਐਸੋਸੀਏਸ਼ਨ ਦੇ ਕੈਸ਼ੀਅਰ ਵੀ ਹਨ। ਚੰਡੀਗੜ੍ਹ 'ਮੈਰਾਥਨ' ਦਾ ਆਯੋਜਨ ਕੈਨਵਾਸ ਪ੍ਰਮੋਟਰਸ ਨੇ ਕੀਤਾ ਸੀ। ਸ਼ਾਮ ਲਾਲ ਇਸ ਤੋਂ ਪਹਿਲਾਂ ਵੀ ਅੰਤਰਰਾਸ਼ਟਰੀ ਮੈਰਾਥਨ ਦਿੱਲੀ 'ਚ ਵੀ 5 ਵਾਰ ਭਾਗ ਲੈ ਚੁੱਕੇ ਹਨ, ਜਿਸ ਵਿਚ 21 ਕਿਲੋ ਮੀਟਰ ਦੀ ਦੌੜ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਉਹ ਰੋਜ਼ਾਨਾ ਚਾਰ ਤੋਂ ਪੰਜ ਕਿਲੋ ਮੀਟਰ ਦੀ ਸੈਰ ਕਰਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਪੌਸ਼ਟਿਕ ਭੋਜਨ ਖਾਣ ਦੀ ਵੀ ਸਲਾਹ ਦਿੱਤੀ।
ਲੁਧਿਆਣਾ 'ਚ ਨਿਜੀ ਸਕੂਲ ਦੀ ਬੱਸ ਹਾਦਸੇ ਦਾ ਸ਼ਿਕਾਰ
NEXT STORY