ਲੁਧਿਆਣਾ (ਰਾਜ) - ਨਸ਼ਾ ਸਮੱਗਲਰਾਂ ਖਿਲਾਫ ਪੰਜਾਬ ਪੁਲਸ ਸਖ਼ਤ ਮੂਡ ਵਿਚ ਹੈ। ਕਮਿਸ਼ਨਰੇਟ ਪੁਲਸ ਨੇ ਇਕ ਨਸ਼ਾ ਸਮੱਗਲਰ ਖਿਲਾਫ ਵੱਡੀ ਕਾਰਵਾਈ ਕੀਤੀ ਹੈ, ਜਿਸ ’ਚ ਨਸ਼ਾ ਸਮੱਗਲਰ ਦੀ ਲਗਭਗ 8 ਕਰੋੜ 41 ਲੱਖ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਹੈ। ਅਜਿਹੀ ਕਾਰਵਾਈ ਬਾਕੀ ਨਸ਼ਾ ਸਮੱਗਲਰਾਂ ਲਈ ਇਕ ਸਬਕ ਹੈ ਕਿ ਜੇਕਰ ਉਹ ਨਹੀਂ ਸੁਧਰਦੇ ਤਾਂ ਪੁਲਸ ਇਸੇ ਤਰ੍ਹਾਂ ਕਾਰਵਾਈ ਕਰਦੀ ਰਹੇਗੀ। ਨਸ਼ਾ ਸਮੱਗਲਰਾਂ ਦੀ ਪ੍ਰਾਪਰਟੀ ਫ੍ਰੀਜ਼ ਹੋਣ ਤੋਂ ਬਾਅਦ ਉਸ ਦੇ ਘਰ ਦੇ ਬਾਹਰ ਅਧਿਕਾਰੀਆਂ ਨੇ ਨੋਟਿਸ ਚਿਪਕਾ ਦਿੱਤਾ। ਨੋਟਿਸ ਲਗਾਉਣ ਸਮੇਂ ਡੀ. ਸੀ. ਪੀ. ਜਸਕਿਰਨਜੀਤ ਸਿੰਘ ਤੇਜਾ, ਏ. ਡੀ. ਸੀ. ਪੀ. ਸ਼ੁਭਮ ਅਗਰਵਾਲ ਅਤੇ ਹੋਰ ਅਧਿਕਾਰੀ ਮੌਜੂਦ ਸਨ।
ਜਾਣਕਾਰੀ ਦਿੰਦੇ ਡੀ. ਸੀ. ਪੀ. ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਾ ਸਮੱਗਲਰਾਂ ’ਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਸਮੱਗਲਿੰਗ ਦੇ ਪੈਸਿਆਂ ਨਾਲ ਖਰੀਦੀ ਗਈ ਪ੍ਰਾਪਰਟੀ ਅਤੇ ਵਾਹਨਾਂ ਨੂੰ ਕੇਸ ’ਚ ਅਟੈਚ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਇਕ ਵੱਡੀ ਕਾਰਵਾਈ ਕਰਦੇ ਹੋਏ ਪਿੰਡ ਧੌਲਾ ਦੇ ਨਸ਼ਾ ਸਮੱਗਲਰ ਅੰਮ੍ਰਿਤਰਾਜ ਸਿੰਘ ਦਿਓਲ ਉਰਫ ਅੰਮ੍ਰਿਤਰਾਜ ਸਿੰਘ ਉਰਫ ਅੰਮ੍ਰਿਤ ਦੀ ਲਗਭਗ 8 ਕਰੋੜ 41 ਲੱਖ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਹੈ।
ਇਹ ਵੀ ਪੜ੍ਹੋ- FASTag ਹੋਇਆ ਪੁਰਾਣਾ, ਹੁਣ ਇਸ ਨਵੇਂ ਸਿਸਟਮ ਰਾਹੀਂ ਕੱਟਿਆ ਜਾਵੇਗਾ ਟੋਲ ਟੈਕਸ, ਪੜ੍ਹੋ ਪੂਰੀ ਖ਼ਬਰ
ਏ. ਡੀ. ਸੀ. ਪੀ. ਸ਼ੁਭਮ ਅਗਰਵਾਲ ਨੇ ਦੱਸਿਆ ਕਿ 27 ਮਾਰਚ 2024 ਨੂੰ ਮੁਲਜ਼ਮ ਅੰਮ੍ਰਿਤ ਰਾਜ ਸਿੰਘ ਦਿਓਲ ਉਰਫ ਅੰਮ੍ਰਿਤ ਨੂੰ ਥਾਣਾ ਲਾਡੋਵਾਲ ਪੁਲਸ ਨੇ ਗ੍ਰਿਫਤਾਰ ਕੀਤਾ ਸੀ। ਉਸ ਦੇ ਕਬਜ਼ੇ ’ਚੋਂ 260 ਗ੍ਰਾਮ ਹੈਰੋਇਨ, 32 ਬੋਰ ਦੀ ਪਿਸਤੌਲ, 2 ਕਾਰਤੂਸ ਅਤੇ ਸਮੱਗਲਿੰਗ ਲਈ ਵਰਤੀ ਫਾਰਚੂਨਰ ਬਰਾਮਦ ਹੋਈ ਸੀ, ਜਿਸ ਤੋਂ ਬਾਅਦ ਉਸ ’ਤੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਕਰਜ ਕੀਤਾ ਗਿਆ ਸੀ।
ਜਾਂਚ ’ਚ ਪਤਾ ਲੱਗਾ ਕਿ ਮੁਲਜ਼ਮ ਕਾਫੀ ਸਮੇਂ ਤੋਂ ਨਸ਼ਾ ਸਮੱਗਲਿੰਗ ਦਾ ਕਾਰੋਬਾਰ ਕਰਦਾ ਸੀ। ਮੁਲਜ਼ਮ ਨੇ ਨਸ਼ਾ ਸਮੱਗਲਿੰਗ ਦੀ ਕਾਲੀ ਕਮਾਈ ਨਾਲ ਕਰੋੜਾਂ ਰੁਪਏ ਦੀ ਪ੍ਰਾਪਰਟੀ ਬਣਾਈ ਹੈ, ਜਿਸ ਤੋਂ ਬਾਅਦ ਪੁਲਸ ਨੇ ਉਸ ਦੀ ਪ੍ਰਾਪਰਟੀ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਮੁਲਜ਼ਮ ਨਸ਼ਾ ਸਮੱਗਲਿੰਗ ਨਾਲ ਹੀ ਉਕਤ ਪ੍ਰਾਪਰਟੀ ਬਣਾਈ ਹੈ, ਜਿਸ ਤੋਂ ਬਾਅਦ ਪੁਲਸ ਨੇ ਉਕਤ ਸਾਰੀ ਪ੍ਰਾਪਰਟੀ ਨੂੰ ਕੇਸ ਨਾਲ ਅਟੈਚ ਕਰ ਦਿੱਤਾ।
32 ਕੇਸਾਂ ’ਚ ਵੀ ਕੀਤੀ ਜਾ ਰਹੀ ਹੈ ਕਾਰਵਾਈ
ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ 32 ਹੋਰ ਕੇਸਾਂ ’ਚ ਨਸ਼ਾ ਸਮੱਗਲਰਾਂ ਨੇ ਨਸ਼ੇ ਦੀ ਕਾਲੀ ਕਮਾਈ ਨਾਲ ਲੱਖਾਂ ਕਰੋੜਾਂ ਦੀ ਪ੍ਰਾਪਰਟੀ ਬਣਾਈ ਹੈ। ਇਸ ਦੌਰਾਨ ਕੇਸਾਂ ਦੀ ਲਿਸਟ ਦਿੱਲੀ ਭੇਜੇ ਗਈ ਹੈ, ਜਿਥੋਂ ਅਪਰੂਵਲ ਆਉਣ ਤੋਂ ਬਾਅਦ ਸਾਰੇ ਕੇਸਾਂ ’ਚ ਮੁਲਜ਼ਮਾਂ ਦੀਆਂ ਪ੍ਰਾਪਰਟੀ ਅਟੈਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਸਾਬਕਾ ਭਾਰਤੀ ਖਿਡਾਰੀ ਤੇ ਕੋਚ ਦਾ ਹੋਇਆ ਦਿਹਾਂਤ, BCCI ਨੇ ਜਤਾਇਆ ਦੁੱਖ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਰਮਚਾਰੀਆਂ ਦੀਆਂ ਤਨਖ਼ਾਹਾਂ 'ਚ ਕੀਤਾ 14.46 ਲੱਖ ਰੁਪਏ ਦਾ ਘਪਲਾ, ਸੇਵਾਮੁਕਤ SMO ਤੇ ਕਲਰਕ ਕਾਬੂ
NEXT STORY