ਮੋਹਾਲੀ, (ਕੁਲਦੀਪ)- ਇਥੋਂ ਦੀ ਇਕ ਅਦਾਲਤ ਨੇ ਬੀਤੇ ਸਮੇਂ ਦੌਰਾਨ ਟ੍ਰਾਈਸਿਟੀ ਵਿਚ ਲੁੱਟ-ਖਸੁੱਟ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਲੁਟੇਰਾ ਗਿਰੋਹ ਦੇ 8 ਦੋਸ਼ੀਅਾਂ ਨੂੰ 7-7 ਸਾਲ ਕੈਦ ਦੀ ਸਜ਼ਾ ਸੁਣਾਈ ਹੈ, ਜਦੋਂਕਿ ਦੋ ਨੂੰ ਸਬੂਤਾਂ ਦੀ ਕਮੀ ਕਾਰਨ ਬਰੀ ਕਰ ਦਿੱਤਾ ਗਿਆ । ਜਾਣਕਾਰੀ ਮੁਤਾਬਕ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨਜ਼ ਜੱਜ ਦੀ ਅਦਾਲਤ ਨੇ ਮੁਲਜ਼ਮ ਰਣਪ੍ਰੀਤ ਸਿੰਘ ਉਰਫ ਰਾਣਾ ਨਿਵਾਸੀ ਪਿੰਡ ਖੇਡ਼ਾ ਗੱਜੂ (ਪਟਿਆਲਾ), ਬੂਟਾ ਗਿਰ ਨਿਵਾਸੀ ਪਿੰਡ ਸ਼ਾਮਪੁਰ, ਗੁਰਵਿੰਦਰ ਸਿੰਘ ਲਾਲੀ, ਜੋਗਿੰਦਰ ਸਿੰਘ ਨਿਵਾਸੀ ਪਿੰਡ ਸੋਹਾਣਾ, ਰਾਹੁਲ ਕੁਮਾਰ ਉਰਫ ਐੱਮ. ਸੀ. ਨਿਵਾਸੀ ਰਾਜਪੁਰਾ, ਤਲਵਿੰਦਰ ਸਿੰਘ ਉਰਫ ਚੰਨਾ ਨਿਵਾਸੀ ਪਿੰਡ ਸੋਹਾਣਾ, ਲਖਵਿੰਦਰ ਸਿੰਘ ਜੱਗਾ ਨਿਵਾਸੀ ਲੁਧਿਆਣਾ ਤੇ ਪਰਮਿੰਦਰ ਸਿੰਘ ਨਿਵਾਸੀ ਸੈਕਟਰ-23 ਚੰਡੀਗਡ਼੍ਹ ਨੂੰ 7-7 ਸਾਲ ਕੈਦ ਦੀ ਸਜ਼ਾ ਤੇ ਧਾਰਾ 402 ਵਿਚ 5-5 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਦੋਸ਼ੀ ਮਨਪ੍ਰੀਤ ਸਿੰਘ ਨੂੰ ਆਰਮਜ਼ ਐਕਟ ਦੀ ਧਾਰਾ ਤਹਿਤ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਦੋ ਮੁਲਜ਼ਮਾਂ ਹਰਮਿੰਦਰ ਸਿੰਘ ਤੇ ਹਰਜੀਤ ਸਿੰਘ ਨੂੰ ਸਬੂਤਾਂ ਦੀ ਕਮੀ ਕਾਰਨ ਬਰੀ ਕਰ ਦਿੱਤਾ ਹੈ। ਡਿਸਟ੍ਰਿਕਟ ਅਟਾਰਨੀ ਗੁਰਦੀਪ ਸਿੰਘ ਨੇ ਦੱਸਿਆ ਕਿ 11 ਮਾਰਚ 2015 ਨੂੰ ਪੁਲਸ ਸਟੇਸ਼ਨ ਸਦਰ ਖਰਡ਼ ਵਿਚ ਕੇਸ ਦਰਜ ਕਰਕੇ ਉਕਤ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਮੁਲਜ਼ਮਾਂ ਕੋਲੋਂ ਪੁਲਸ ਨੇ 63 ਲੱਖ 70 ਹਜ਼ਾਰ ਰੁਪਏ ਦਾ ਸਾਮਾਨ, ਪਿਸਤੌਲ, ਮੋਟਰਸਾਈਕਲ, ਕਾਰ, ਸੋਨੇ, ਚਾਂਦੀ ਤੇ ਡਾਇਮੰਡ ਦੇ ਗਹਿਣੇ ਬਰਾਮਦ ਕੀਤੇ ਸਨ।
ਜਾਣਕਾਰੀ ਮੁਤਾਬਕ ਮੁਲਜ਼ਮਾਂ ਨੇ ਪੰਚਕੂਲਾ ਸਥਿਤ ਰਜਤ ਜਿਊਲਰਸ ਕੋਲੋਂ ਪਿਸਤੌਲ ਦੀ ਨੋਕ ’ਤੇ ਸੋਨੇ, ਚਾਂਦੀ ਤੇ ਡਾਇਮੰਡ ਦੇ ਗਹਿਣੇ ਲੁੱਟੇ ਸਨ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਉਨ੍ਹਾਂ ਨੇ ਕਾਰ ਨੂੰ ਸਮਾਣਾ ਨਹਿਰ ਵਿਚ ਸੁੱਟ ਦਿੱਤਾ ਸੀ, ਤਾਂ ਕਿ ਪੁਲਸ ਨੂੰ ਕੋਈ ਸੁਰਾਗ ਨਾ ਲੱਗ ਸਕੇ। ਜ਼ਿਕਰਯੋਗ ਹੈ ਕਿ ਉਕਤ ਮੁਲਜ਼ਮਾਂ ਖਿਲਾਫ ਚੰਡੀਗਡ਼੍ਹ, ਪੰਚਕੂਲਾ ਤੇ ਮੋਹਾਲੀ ਦੇ ਵੱਖ-ਵੱਖ ਥਾਣਿਆਂ ਵਿਚ ਲੁੱਟ-ਖਸੁੱਟ ਦੀਆਂ ਘਟਨਾਵਾਂ ਕਰਨ ਸਬੰਧੀ ਕੇਸ ਦਰਜ ਸਨ। ਉਨ੍ਹਾਂ ਨੂੰ 2015 ਵਿਚ ਖਰਡ਼ ਪੁਲਸ ਨੇ ਗ੍ਰਿਫਤਾਰ ਕੀਤਾ ਸੀ । ਖਰਡ਼ ਦੇ ਸਦਰ ਪੁਲਸ ਸਟੇਸ਼ਨ ਵਿਚ ਮੁਲਜ਼ਮਾਂ ਖਿਲਾਫ 11 ਮਾਰਚ 2015 ਨੂੰ ਕੇਸ ਦਰਜ ਕੀਤਾ ਗਿਆ ਸੀ। ਮੁਲਜ਼ਮਾਂ ਖਿਲਾਫ ਚੱਲ ਰਹੇ ਉਸ ਕੇਸ ਦੀ ਸੁਣਵਾਈ ਮੋਹਾਲੀ ਦੀ ਜ਼ਿਲਾ ਅਦਾਲਤ ਵਿਚ ਚੱਲ ਰਹੀ ਸੀ ।
ਇਨ੍ਹਾਂ ਮਾਮਲਿਆਂ ’ਚ ਸ਼ਾਮਲ ਸਨ ਮੁਲਜ਼ਮ
n ਜੂਨ 2013 ਵਿਚ ਮੋਹਾਲੀ ਦੇ ਫੇਜ਼-5 ਸਥਿਤ ਰਿਲਾਇੰਸ ਫਰੈੱਸ਼ ਸ਼ੋਅਰੂਮ ਦੇ ਸੇਲਜ਼ਮੈਨ ਤੋਂ ਗੰਨ ਪੁਆਇੰਟ ’ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
n ਫਰਵਰੀ 2014 ਦੀ ਰਾਤ ਨੂੰ ਫੇਜ਼-3 ਬੀ1 ਦੇ ਵਸਨੀਕ ਪ੍ਰਾਪਰਟੀ ਡੀਲਰ ਐੱਸ. ਐੱਲ. ਅਰੋਡ਼ਾ ਦੇ ਘਰੋਂ 40 ਲੱਖ ਰੁਪਏ ਦੇ ਸੋਨੇ ਦੇ ਗਹਿਣੇ, 5 ਹਜ਼ਾਰ ਰੁਪਏ ਤੇ ਕੀਮਤੀ ਘਡ਼ੀ ਲੁੱਟੀ ਸੀ।
n 27 ਜੂਨ 2014 ਨੂੰ ਚੰਡੀਗਡ਼੍ਹ ਦੇ ਪਿੰਡ ਖੁੱਡਾ ਅਲੀਸ਼ੇਰ ਸਥਿਤ ਸਟੇਟ ਬੈਂਕ ਆਫ ਪਟਿਆਲਾ ਦੇ ਬਾਹਰੋਂ ਕੈਸ਼ ਵੈਨ ਤੋਂ ਪਿਸਤੌਲ ਤੇ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਲੁੱਟ ਕੀਤੀ ਸੀ।
n 2014 ਵਿਚ ਪੰਚਕੂਲਾ ਦੇ ਰਜਤ ਜਿਊਲਰਸ ਕੋਲੋਂ ਪਿਸਤੌਲ ਦੀ ਨੋਕ ’ਤੇ ਲੱਖਾਂ ਰੁਪਏ ਦੇ ਗਹਿਣੀਆਂ ਦੀ ਲੁੱਟ ਕੀਤੀ ਸੀ।
ਪਹਿਲਾਂ ਕੀਤੀ ਦੋਸਤੀ, ਫਿਰ ਵਿਆਹ ਕਰਨ ਤੋਂ ਕੀਤਾ ਇਨਕਾਰ
NEXT STORY