ਲੁਧਿਆਣਾ,(ਸਹਿਗਲ)- ਤਿਓਹਾਰੀ ਸੀਜ਼ਨ ਦੌਰਾਨ ਲੋਕਾਂ ਦੀ ਲਾਪ੍ਰਵਾਹੀ ਕਾਰਨ ਬੀਤੇ ਮਹੀਨੇ ਲਗਭਗ ਡੈੱਡ ਹੋਣ ’ਤੇ ਪੁੱਜੇ ਕੋਰੋਨਾ ’ਚ ਮੁੜ ਸਾਹ ਭਾਵ ਸਰਗਰਮੀ ਆਉਣ ਲੱਗੀ ਹੈ। ਜੋ ਹੋਰਨਾਂ ਦੇਸ਼ਾਂ ਵਾਂਗ ਕੋਰੋਨਾ ਦੀ ਦੂਜੀ ਲਹਿਰ ਦੇ ਖਤਰੇ ਦਾ ਸੰਕੇਤ ਹੈ, ਜਿਸ ਦਾ ਡਾਕਟਰੀ ਖੇਤਰ ਦੇ ਮਾਹਿਰ ਪਹਿਲਾਂ ਹੀ ਖਦਸ਼ਾ ਜ਼ਾਹਿਰ ਕਰ ਕੇ ਲੋਕਾਂ ਨੂੰ ਸੁਚੇਤ ਕਰ ਚੁੱਕੇ ਹਨ। ਪਿਛਲੇ 24 ਘੰਟਿਆਂ ਦੌਰਾਨ ਜ਼ਿਲ੍ਹੇ ਵਿਚ 8 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ 124 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਮਰੀਜ਼ਾਂ ਵਿਚ 107 ਮਰੀਜ਼ ਜ਼ਿਲ੍ਹੇ ਦੇ, ਜਦੋਂਕਿ 17 ਦੂਜੇ ਜ਼ਿਲ੍ਹਿਆਂ ਨਾਲ ਸਬੰਧਤ ਹਨ।
ਇਸੇ ਤਰ੍ਹਾਂ 8 ਮਰੀਜ਼ਾਂ ’ਚੋਂ 3 ਜ਼ਿਲ੍ਹੇ ਦੇ, ਜਦੋਂਕਿ ਬਾਕੀ 5 ਵਿਚੋਂ ਇਕ-ਇਕ ਮਰੀਜ਼ ਹੁਸ਼ਿਆਰਪੁਰ, ਮੋਗਾ, ਸੰਗਰੂਰ, ਬਠਿੰਡਾ ਅਤੇ ਕਪੂਰਥਲਾ ਦਾ ਰਹਿਣ ਵਾਲਾ ਸੀ। ਜ਼ਿਲ੍ਹੇ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 21072 ਹੋ ਗਈ ਹੈ, ਜਦੋਂਕਿ ਇਨ੍ਹਾਂ ਵਿਚੋਂ 856 ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਦੂਜੇ ਜ਼ਿਲ੍ਹਿਆਂ ਤੋਂ ਇਲਾਜ ਲਈ ਸਥਾਨਕ ਹਸਪਤਾਲਾਂ ਵਿਚ ਭਰਤੀ ਹੋਣ ਵਾਲੇ ਮਰੀਜ਼ਾਂ ’ਚੋਂ 2925 ਮਰੀਜ਼ ਪਾਜ਼ੇਟਿਵ ਆ ਚੁੱਕੇ ਹਨ ਅਤੇ ਇਨ੍ਹਾਂ ਮਰੀਜ਼ਾਂ ਵਿਚ 344 ਦੀ ਮੌਤ ਹੋ ਚੁੱਕੀ ਹੈ। 1228 ਮਰੀਜ਼ ਹੋਮ ਕੁਆਰੰਟਾਈਨ ਵਿਚ ਹਨ, ਜਦੋਂਕਿ 514 ਪਾਜ਼ੇਟਿਵ ਮਰੀਜ਼ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ। ਅੱਜ ਸਾਹਮਣੇ ਆਏ ਮਰੀਜ਼ਾਂ ਵਿਚ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਨਾਲ 21 ਮਰੀਜ਼ ਪਾਜ਼ੇਟਿਵ ਹੋਏ, ਜਦੋਂਕਿ ਓ. ਪੀ. ਡੀ. ਵਿਚ 22 ਪਾਜ਼ੇਟਿਵ ਮਰੀਜ਼ ਸਾਹਮਣੇ ਆਏ। ਇਸੇ ਤਰ੍ਹਾਂ ਹਸਪਤਾਲਾਂ ਵਿਚ ਸਥਾਪਤ ਫਲੂ ਕਾਰਨਰ ਵਿਚ 49 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਅੱਜ ਸਾਹਮਣੇ ਆਏ ਮਰੀਜ਼ਾਂ ’ਚ ਇਕ ਪੁਲਸ ਮੁਲਾਜ਼ਮ, ਇਕ ਸਰਕਾਰੀ ਮੁਲਾਜ਼ਮ ਅਤੇ 2 ਹੈਲਥ ਕੇਅਰ ਵਰਕਰ ਵੀ ਸ਼ਾਮਲ ਹਨ।
1684 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ
ਸਿਹਤ ਵਿਭਾਗ ਨੇ ਅੱਜ 1684 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ। ਇਕ ਪਾਸੇ ਜਿੱਥੇ ਰਾਜ ਵਿਚ ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈਣ ਦੀ ਪ੍ਰਕਿਰਿਆ ਵਿਚ ਤੇਜ਼ੀ ਆਈ ਹੈ, ਉਥੇ ਜ਼ਿਲੇ ਦੇ ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈਣ ਦੀ ਲੜੀ ਕਾਫੀ ਘੱਟ ਕਰ ਦਿੱਤੀ ਗਈ ਹੈ।
ਸੈਂਪਲ ਘੱਟ ਲੈਣ ਦੇ ਸਿਲਸਿਲੇ ਦੇ ਬਾਵਜੂਦ ਵਧ ਰਹੇ ਹਨ ਮਰੀਜ਼
ਮਰੀਜ਼ਾਂ ਦੀ ਗਿਣਤੀ ਘੱਟ ਕਰਨ ਲਈ ਸਿਹਤ ਵਿਭਾਗ ਵੱਲੋਂ ਸੈਂਪਲਿੰਗ ਦੀ ਗਿਣਤੀ ਵਿਚ ਕਾਫੀ ਕਮੀ ਕਰ ਦਿੱਤੀ ਗਈ ਹੈ ਪਰ ਇਸ ਦੇ ਬਾਵਜੂਦ ਮਰੀਜ਼ਾਂ ਦੀ ਗਿਣਤੀ ਵਧਣ ਲੱਗੀ ਹੈ।
ਜ਼ਿਲੇ ’ਚ ਕੋਰੋਨਾ ਦੇ ਮਰੀਜ਼ਾਂ ਦਾ ਵੇਰਵਾ
ਹੁਣ ਤੱਕ ਲਏ ਗਏ ਸੈਂਪਲ- 409446
ਵਿਭਾਗ ਨੂੰ ਪ੍ਰਾਪਤ ਹੋਈ ਰਿਪੋਰਟ- 407810
ਪੈਂਡਿੰਗ ਸੈਂਪਲਾਂ ਦੀ ਗਿਣਤੀ- 1636
ਅੱਜ ਲਏ ਗਏ ਸੈਂਪਲ- 1684
ਹੁਣ ਤੱਕ ਨੈਗੇਟਿਵ ਆਏ ਸੈਂਪਲਾਂ ਦੀ ਗਿਣਤੀ- 383813
ਜ਼ਿਲੇ ਵਿਚ ਅੱਜ ਸਾਹਮਣੇ ਆਏ ਪਾਜ਼ੇਟਿਵ ਮਰੀਜ਼- 107
ਕੁੱਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ- 21072
ਹੁਣ ਤੱਕ ਠੀਕ ਹੋ ਚੁੱਕੇ ਮਰੀਜ਼- 19514
ਜ਼ਿਲੇ ਵਿਚ ਐਕਟਿਵ ਮਰੀਜ਼- 702
ਬਾਹਰੀ ਜ਼ਿਲਿਆਂ ਦੇ ਪਾਜ਼ੇਟਿਵ ਮਰੀਜ਼- 2925
ਬਾਹਰੀ ਜ਼ਿਲਿਆਂ ’ਚ ਮ੍ਰਿਤਕ ਮਰੀਜ਼- 344
ਬਾਹਰੀ ਜ਼ਿਲਿਆਂ ਦੇ ਐਕਟਿਵ ਮਰੀਜ਼- 85
ਸਰਕਾਰੀ ਹਸਪਤਾਲਾਂ ’ਚ ਭਰਤੀ ਮਰੀਜ਼- 21
ਨਿੱਜੀ ਹਸਪਤਾਲਾਂ ਵਿਚ ਕੋਰੋਨਾ ਵਾਇਰਸ ਦੇ ਮਰੀਜ਼- 172
ਗੰਭੀਰ ਹਾਲਤ ਵਿਚ ਵੈਂਟੀਲੇਟਰ ’ਤੇ ਮਰੀਜ਼- 11
ਜ਼ਿਲੇ ਦੇ ਰਹਿਣ ਵਾਲੇ- 4
ਬਾਹਰੀ ਜ਼ਿਲਿਆਂ ਦੇ ਵੈਂਟੀਲੇਟਰ ’ਤੇ ਮਰੀਜ਼- 7
ਮ੍ਰਿਤਕ ਮਰੀਜ਼ਾਂ ਦਾ ਵੇਰਵਾ
ਇਲਾਕਾ ਉਮਰ/ਲਿੰਗ ਹਸਪਤਾਲ
ਛਾਉਣੀ ਮੁਹੱਲਾ 62 ਸਾਲਾ ਪੁਰਸ਼ ਡੀ. ਐੱਮ. ਸੀ.
ਬਾਜ਼ਾਰ ਬਾਜੜਾ ਮੁਹੱਲਾ 73 ਸਾਲਾ ਪੁਰਸ਼ ਐੱਸ. ਪੀ. ਐੱਸ.
ਜੀ. ਟੀ. ਬੀ. ਨਗਰ 83 ਸਾਲਾ ਪੁਰਸ਼ ਫੋਰਟਿਸ
ਸੰਨੀ ਦਿਓਲ ਵਲੋਂ ਕਿਸਾਨਾਂ ਨੂੰ ਅਪੀਲ, 13 ਨਵੰਬਰ ਨੂੰ ਹੋਣ ਵਾਲੀ ਮੀਟਿੰਗ 'ਚ ਜ਼ਰੂਰ ਲੈਣ ਹਿੱਸਾ
NEXT STORY