ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਜ਼ਿਲੇ ’ਚ 8 ਮਰੀਜ਼ਾਂ ਦੀ ਮੌਤ ਹੋ ਗਈ ਜਦਕਿ 99 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਮਰੀਜ਼ਾਂ ਵਿਚ 78 ਮਰੀਜ਼ ਜ਼ਿਲੇ ਦੇ ਰਹਿਣ ਵਾਲੇ ਹਨ, ਜਦਕਿ 21 ਮਰੀਜ਼ ਦੂਜੇ ਜ਼ਿਲਿਆਂ ਨਾਲ ਸਬੰਧਤ ਹਨ ਹੁਣ ਤੱਕ ਜ਼ਿਲੇ ’ਚ ਕੋਰੋਨਾ ਵਾਇਰਸ ਕਾਰਨ 107 ਮੌਤਾਂ ਹੋ ਚੁੱਕੀਆਂ ਹਨ, ਜਦਕਿ 3517 ਮਰੀਜ਼ ਵਾਇਰਸ ਨਾਲ ਪ੍ਰਭਾਵਿਤ ਹੋਏ ਹਨ।
ਇਸ ਤੋਂ ਇਲਾਵਾ ਦੂਜੇ ਜ਼ਿਲਿਆਂ ਆਦਿ ਨਾਲ ਸਥਾਨਕ ਹਸਪਤਾਲਾਂ ’ਚ ਇਲਾਜ ਲਈ ਭਰਤੀ ਹੋਣ ਵਾਲੇ ਮਰੀਜ਼ਾਂ ਵਿਚੋਂ 450 ਮਰੀਜ਼ ਪਾਜ਼ੇਟਿਵ ਆਏ ਹਨ, ਜਦਕਿ ਇਨ੍ਹਾਂ ’ਚੋਂ 41 ਦੀ ਮੌਤ ਹੋ ਗਈ ਹੈ। 1162 ਸੈਂਪਲ ਜਾਂਚ ਲਈ ਭੇਜੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਅੱਜ 1162 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ 2673 ਪੈਂਡਿੰਗ ਰਿਪੋਰਟ ਦਾ ਉਨ੍ਹਾਂ ਨੂੰ ਇੰਤਜ਼ਾਰ ਹੈ। ਜਿਸ ਦੇ ਨਤੀਜੇ ਜਲਦ ਮਿਲਣ ਦੀ ਸੰਭਾਵਨਾ ਹੈ।
65,000 ਲੋਕਾਂ ਦੀ ਹੋ ਚੁੱਕੀ ਜਾਂਚ
ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 65001 ਲੋਕਾਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ’ਚੋਂ 62308 ਸੈਂਪਲ ਦੀ ਰਿਪੋਰਟ ਉਨ੍ਹਾਂ ਨੂੰ ਪ੍ਰਾਪਤ ਹੋਈ ਹੈ, ਜਦਕਿ 58320 ਲੋਕਾਂ ਦੇ ਸੈਂਪਲ ਨੈਗੇਟਿਵ ਆਏ ਹਨ ਅਤੇ 2693 ਸੈਂਪਲ ਹੁਣ ਵੀ ਨਹੀਂ ਆਏ ਹਨ।
355 ਲੋਕਾਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ
ਉਨ੍ਹਾਂ ਕਿਹਾ ਕਿ ਜ਼ਿਲੇ ’ਚ ਹੁਣ ਤੱਕ 22440 ਵਿਅਕਤੀਆਂ ਨੂੰ ਉਨ੍ਹਾਂ ਵਿਚ ਕੁਆਰੰਟਾਈਨ ’ਚ ਰੱਖਿਆ ਗਿਆ ਹੈ, ਜਦਕਿ ਵਰਤਮਾਨ ’ਚ 4454 ਹੋਮ ਆਈਸੋਲੇਸ਼ਨ ਵਿਚ ਹਨ। ਅੱਜ 355 ਲੋਕਾਂ ਨੂੰ ਜਾਂਚ ਉਪਰੰਤ ਹੋਮ ਆਈਸੋਲੇਸ਼ਨ ’ਚ ਭੇਜਿਆ ਹੈ। ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਇਹ ਯਕੀਨੀ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਜਦ ਵੀ ਕਿਸੇ ਵਿਅਕਤੀ ਨੂੰ ਕੋਵਿਡ-19 ਜਾਂ ਸ਼ੱਕੀ ਪਾਇਆ ਜਾਂਦਾ ਹੈ ਤਾਂ ਉਸ ਦੇ ਸੈਂਪਲ ਤੁਰੰਤ ਜਾਂਚ ਲਈ ਭੇਜੇ ਜਾਂਦੇ ਹਨ। ਇਨ੍ਹਾਂ ਸੈਂਪਲਾਂ ਦੀ ਗਿਣਤੀ ਸੈਂਕੜਿਆਂ ਵਿਚ ਹੈ।
ਮ੍ਰਿਤਕ ਮਰੀਜ਼ਾਂ ਦਾ ਬਿਊਰਾ
-ਸ਼ੀਲਾ (59), ਸੁੰਦਰ ਨਗਰ ਦੀ ਰਹਿਣ ਵਾਲੀ ਸੀ ਅਤੇ ਸੀ. ਐੱਸ. ਸੀ. ਹਸਪਤਾਲ ਵਿਚ ਦਾਖਲ ਸੀ, ਜਿੱਥੇ 31 ਜੁਲਾਈ ਨੂੰ ਮੌਤ ਹੋ ਗਈ
-ਸੁਸ਼ੀਲ ਕੁਮਾਰ (70), ਨਿਵਾਸੀ ਸਲੇਮ ਟਾਬਰੀ ਦਯਾਨੰਦ ਹਸਪਤਾਲ ਵਿਚ ਦਾਖਲ ਸੀ। ਅੱਜ ਉਨ੍ਹਾਂ ਦੀ ਮੌਤ ਹੋ ਗਈ।
ਬਹਾਦਰ ਸਿੰਘ (69), ਨਿਵਾਸੀ ਘੁੰਮਣ ਨੇੜੇ ਸੁਧਾਰ ਰਾਜਿੰਦਰ ਹਸਪਤਾਲ ਪਟਿਆਲਾ ਵਿਚ ਭਰਤੀ ਸੀ 1 ਅਗਸਤ ਨੂੰ ਉਸ ਦੀ ਮੌਤ ਹੋ ਗਈ।
ਨਰਿੰਦਰ ਸਿੰਘ (60), ਨਿਵਾਸੀ ਅਾਜ਼ਾਦ ਨਗਰ ਦਯਾਨੰਦ ਹਸਪਤਾਲ ’ਚ ਭਰਤੀ ਜਿੱਥੇ ਅੱਜ ਉਸ ਦੀ ਮੌਤ ਹੋ ਗਈ।
ਪਵਨ ਕੁਮਾਰ (67), ਨਿਵਾਸੀ ਚੰਪਾ ਸਟ੍ਰੀਟ ਫੋਰਟਿਸ ਹਸਪਤਾਲ ਵਿਚ ਭਰਤੀ ਸੀ, ਜਿੱਥੇ ਅੱਜ ਉਸ ਦੀ ਮੌਤ ਹੋ ਗਈ।
ਓਮ ਪ੍ਰਕਾਸ਼ (57), ਨਿਵਾਸੀ ਹਰਕੀਰਤਪੁਰਾ ਰਾਜਿੰਦਰ ਹਪਸਤਾਲ ਪਟਿਆਲਾ ’ਚ ਦਾਖਲ ਸੀ।
ਰਘੁਵੀਰ ਸਿੰਘ (71) ਲੁਧਿਆਣਾ ਦਾ ਰਹਿਣ ਵਾਲਾ ਸੀ. ਐੱਸ. ਪੀ. ਐੱਸ. ਹਸਪਤਾਲ ’ਚ ਦਾਖਲ ਸੀ, ਜਿੱਥੇ ਅੱਜ ਉਸ ਦੀ ਮੌਤ ਹੋ ਗਈ।
ਬਲਜੀਤ ਸਿੰਘ (47) ਨਿਵਾਸੀ ਜਟਾਣਾ ਫੋਰਟਿਸ ਹਸਪਤਾਲ ਮੋਹਾਲੀ ’ਚ ਦਾਖਲ ਸੀ।
ਮੰਤਰੀ ਆਸ਼ੂ ਨੇ ਰਾਸ਼ਨ ਦੀ ਕਾਲਾਬਾਜ਼ਾਰੀ ਰੋਕਣ ਲਈ ਖੇਡਿਆ ਇਕ ਹੋਰ ਮਾਸਟਰ ਸਟ੍ਰੋਕ
NEXT STORY