ਗੁਰਦਾਸਪੁਰ (ਧਰਮਿੰਦਰ) : ਪਠਾਨਕੋਟ ਦੀ ਪੁਲਸ ਨੇ ਪੰਜਾਬ 'ਚ ਨਸ਼ਾ ਸਪਲਾਈ ਕਰਨ ਵਾਲੇ ਤਸਕਰਾਂ ਦਾ ਪਰਦਾਫਾਸ਼ ਕਰਦੇ ਹੋਏ 80 ਕਿੱਲੋ ਭੁੱਕੀ ਸਮੇਤ 8 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸੁਖਜਿੰਦਰ ਥਾਪਰ ਨੇ ਦੱਸਿਆ ਕਿ ਪੁਲਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਜੰਮੂ-ਪੰਜਾਬ ਸਰਹੱਦ ਤੋਂ ਨਸ਼ੀਲਾ ਪਦਾਰਥ ਲਿਆ ਰਹੇ ਹਨ, ਜਿਸ ਦੇ ਆਧਾਰ 'ਤੇ ਪੁਲਸ ਨੇ ਨਾਕਾਬੰਦੀ ਕਰਕੇ ਆਉਣ-ਜਾਣ ਵਾਲੀਆਂ ਗੱਡੀਆਂ ਦੀ ਤਲਾਸ਼ੀ ਲਈ।
ਇਸ ਦੌਰਾਨ 3 ਮੋਟਰਸਾਈਕਲਾਂ ਅਤੇ 3 ਐਕਟਿਵਾ 'ਤੇ ਸਵਾਰ 8 ਵਿਅਕਤੀਆਂ ਦੇ ਸਮਾਨ ਦੀ ਵੀ ਤਲਾਸ਼ੀ ਲਈ ਗਈ, ਜਿਨ੍ਹਾਂ ਨੇ ਕੰਬਲਾਂ ਨਾਲ ਭਰੇ ਬੋਰੇ ਫੜ੍ਹੇ ਹੋਏ ਸਨ। ਬਰੀਕੀ ਨਾਲ ਜਾਂਚ ਕਰਨ 'ਤੇ ਉਨ੍ਹਾਂ 'ਚੋਂ ਭੁੱਕੀ ਬਰਾਮਦ ਹੋਈ। ਕੰਬਲਾਂ ਦੀ ਆੜ 'ਚ ਨਸ਼ਾ ਤਸਕਰੀ ਕਰਨ ਵਾਲੇ ਇਨ੍ਹਾਂ 8 ਤਸਕਰਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕੀਤੇ ਗਏ ਸਾਰੇ ਦੋਸ਼ੀ ਪੰਜਾਬ ਦੇ ਵਸਨੀਕ ਦੱਸੇ ਜਾ ਰਹੇ ਹਨ। ਫਿਲਹਾਲ ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
'ਟਾਟਾ ਗਰੁੱਪ' ਵਲੋਂ ਨਵੀਆਂ ਉਡਾਣਾਂ ਸ਼ੁਰੂ ਕਰਨ ਦੀ ਪੇਸ਼ਕਸ਼ ਨੂੰ ਹੁੰਗਾਰਾ
NEXT STORY