ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਤੋਂ ਥੋੜੀ ਦੂਰ ਪਿੰਡ ਕੂਲੈਹਰੀ ਵਿਖੇ ਮਾਨਸਾ ਤੋਂ ਬੁਢਲਾਡਾ ਆ ਰਹੇ ਥ੍ਰੀ ਵੀਲਰ ਨੂੰ ਤੇਜ ਰਫਤਾਰ ਕਾਰ ਵੱਲੋਂ ਟੱਕਰ ਮਾਰਨ ਕਾਰਨ 8 ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਥ੍ਰੀ ਵੀਲਰ ਜਦੋਂ ਪਿੰਡ ਕੂਲੈਹਰੀ ਪਹੁੰਚਿਆਂ ਤਾ ਸਾਹਮਣੇ ਤੋਂ ਆ ਰਹੀ ਇਕ ਸਕੌਡਾ ਕਾਰ ਦੇ ਡਰਾਇਵਰ ਨੇ ਥ੍ਰੀ ਵੀਲਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਥ੍ਰੀ ਵੀਲਰ ਦਾ ਡਰਾਇਵਰ ਕ੍ਰਿਨਸ਼ ਕੁਮਾਰ(35), ਆਸ਼ੂ (17), ਰਾਜ ਸਿੰਘ, ਨਿੱਕੂ ਸਿੰਘ, ਜਗਦੀਸ਼, ਰਾਜ ਕੁਮਾਰ, ਕਮਲਾ ਰਾਣੀ, ਰਾਜੋ ਕੌਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਜਿਨ੍ਹਾਂ 'ਚੋਂ ਰਾਜ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਰਾਜਿੰਦਰਾਂ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਹੈ, ਜਦੋਂ ਕਿ ਡਰਾਇਵਰ ਕ੍ਰਿਸ਼ਨ ਕੁਮਾਰ ਦੀ ਬਾਹ ਟੁੱਟ ਚੂੱਕੀ ਹੈ ਅਤੇ ਉਸ ਦੇ ਪੁੱਤਰ ਆਸ਼ੂ ਦੇ ਮੂੰਹ 'ਤੇ ਸੱਟਾ ਵੱਜੀਆਂ ਹਨ। ਸਿਟੀ ਪੁਲਸ ਬੁਢਲਾਡਾ ਦੇ ਸਹਾਇਕ ਥਾਣੇਦਾਰ ਜਸਕਰਨ ਸਿੰਘ ਨੇ ਜ਼ਖਮੀ ਰਾਜ ਸਿੰਘ ਦੇ ਬਿਆਨ 'ਤੇ ਕਾਰ ਡਰਾਇਵਰ ਜੱਗਾ ਸਿੰਘ ਦੇ ਖਿਲਾਫ ਧਾਰਾ 279, 337, 338, 427 ਅਧੀਨ ਮਾਮਲਾ ਦਰਜ ਕਰ ਲਿਆ ਹੈ।
ਬਰਫ ਦੇ ਤੋਦੇ ਡਿੱਗਣ ਕਾਰਨ ਫੌਜ ਦਾ ਜਵਾਨ ਹੋਇਆ ਸ਼ਹੀਦ
NEXT STORY