ਮਾਨਸਾ (ਸੰਦੀਪ ਮਿੱਤਲ) : ਮਾਨਸਾ ਪੁਲਸ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਕਾਰਵਾਈ ਕਰਦੇ ਹੋਏ ਵੱਖ-ਵੱਖ ਥਾਣਿਆਂ ’ਚ 4 ਮੁਕਦੱਮੇ ਦਰਜ ਕਰਕੇ 8 ਵਿਅਕਤੀ ਨੂੰ ਕਾਬੂ ਕਰ ਕੀਤਾ ਗਿਆ। ਉਨ੍ਹਾਂ ਕੋਲੋਂ 30 ਗ੍ਰਾਮ ਹੈਰੋਇਨ ਸਮੇਤ ਕਾਰ, 40 ਲੀਟਰ ਲਾਹਣ, 2 ਵਿਅਕਤੀ ਕਾਬੂ ਕਰ ਕੇ ਦੁਕਾਨ ਤੋਂ ਚੋਰੀ ਕੀਤਾ ਗੋਲਕ ਤੇ 430 ਰੁਪਏ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਸ ਮੁਖੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਥਾਣਾ ਸਿਟੀ ਬੁਢਲਾਡਾ ਦੀ ਪੁਲਸ ਟੀਮ ਨੇ ਲਵਪ੍ਰੀਤ ਸਿੰਘ ਪੁੱਤਰ ਅਮਰੀਕ ਸਿੰਘ, ਮਨਦੀਪ ਸਿੰਘ ਪੁੱਤਰ ਮਨਜੀਤ ਸਿੰਘ ਵਾਸੀਆਨ ਬਰੇਟਾ ਨੂੰ ਕਾਬੂ ਕਰ ਕੇ ਬੁਢਲਾਡਾ ਸਹਿਰ ਦੀ ਦੁਕਾਨ ਤੋਂ ਚੋਰੀ ਕੀਤਾ ਗੋਲਕ ਅਤੇ 430 ਰੁਪਏ ਬਰਾਮਦ ਕਰ ਕੇ ਮੁਕੱਦਮਾ ਬੀ. ਐੱਨ. ਐੱਸ. ਥਾਣਾ ਸਿਟੀ ਬੁਢਲਾਡਾ ਤਹਿਤ ਦਰਜ ਕਰ ਕੇ ਜਾਂਚ ਅਮਲ ਵਿਚ ਲਿਆਂਦੀ।
ਥਾਣਾ ਬੋਹਾ ਦੀ ਪੁਲਸ ਟੀਮ ਨੇ ਗੁਰਮੇਲ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਵਾ. ਨੰ. 13 ਬੋਹਾ ਕੋਲੋਂ ਦੌਰਾਨੇ ਗਸ਼ਤ 40 ਲੀਟਰ ਲਾਹਣ ਬਰਾਮਦ ਕਰ ਕੇ ਮੁਕੱਦਮਾ ਥਾਣਾ ਬੋਹਾ ਤਹਿਤ ਦਰਜ ਕਰ ਲਿਆ ਹੈ। ਥਾਣਾ ਸਰਦੂਲਗੜ੍ਹ ਸੀ. ਆਈ. ਏ. ਸਟਾਫ਼ ਦੀ ਪੁਲਸ ਟੀਮ ਨੇ ਅਕਾਸ਼ ਖੱਤਰੀ ਪੁੱਤਰ ਸੰਜੀਵ ਕੁਮਾਰ ਵਾਸੀ ਵਾ. ਨੰ. 11 ਸਰਦੂਲਗੜ੍ਹ, ਬੂਟਾ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਵਾ.ਨੰ. 07 ਸਰਦੂਲਗੜ੍ਹ ਕੋਲੋਂ ਦੌਰਾਨੇ ਗਸ਼ਤ 30 ਗ੍ਰਾਮ ਹੈਰੋਇਨ ਸਮੇਤ ਵੈਨਟੋ ਕਾਰ ਬਰਾਮਦ ਕਰ ਕੇ ਮੁਕੱਦਮਾ ਥਾਣਾ ਸਰਦੂਲਗੜ੍ਹ ਤਹਿਤ ਦਰਜ ਕਰ ਲਿਆ ਹੈ। ਥਾਣਾ ਸਦਰ ਬੁਢਲਾਡਾ ਦੀ ਪੁਲਸ ਟੀਮ ਨੇ ਜਗਸੀਰ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਰੱਲੀ,ਅਮਨਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਦਰਿਆਪੁਰ, ਕੁਲਵੰਤ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਰੱਤਾ ਖੇੜਾ ਨੂੰ ਦੋਰਾਨੇ ਗਸ਼ਤ ਕਾਬੂ ਕਰ ਕੇ ਡੋਪ ਟੈਸਟ ਸਿਵਲ ਹਸਪਤਾਲ ਬੁਢਾਲਡਾ ਤੋਂ ਕਰਵਾਉਣ ’ਤੇ ਡੋਪ ਪਾਜ਼ੇਟਿਵ ਆਉਣ ’ਤੇ ਮੁਕੱਦਮਾ ਥਾਣਾ ਸਦਰ ਬੁਢਲਾਡਾ ਤਹਿਤ ਦਰਜ ਕੀਤਾ ਹੈ।
15 ਲੱਖ ਦੀ ਫ਼ਿਰੌਤੀ ਲੈ ਕੇ ਵੀ ਨਾ ਟਲ਼ੇ ਮੁਲਜ਼ਮ! ਘਰ 'ਚ ਵੜ ਕੇ...
NEXT STORY