ਗੁਰਦਾਸਪੁਰ (ਹਰਮਨ)- ਦੇਸ਼ ਦੀ ਸੁਰੱਖਿਆ ਲਈ ਪਾਕਿਸਤਾਨ ’ਚ ਜਾਸੂਸੀ ਕਰਨ ਵਾਲਾ ‘ਰਾਅ’ ਦੇ ਜਾਸੂਸਾਂ ਦੇ ਪਰਿਵਾਰ ਮੁਸ਼ਕਲ ਹਾਲਾਤ ਵਿਚ ਹਨ। ਧਾਰੀਵਾਲ ਨੇੜਲੇ ਪਿੰਡ ਡਡਵਾਂ ਦੇ ਕਰੀਬ 8 ਜਾਸੂਸਾਂ ਨੇ ਵੱਖ-ਵੱਖ ਸਮਿਆਂ ’ਚ ਦੇਸ਼ ਲਈ ਪਾਕਿਸਤਾਨ ’ਚ ਜਾ ਕੇ ਜਾਸੂਸੀ ਕੀਤੀ ਹੈ, ਜਿਨ੍ਹਾਂ ’ਚੋਂ 2 ਅਜੇ ਵੀ ਦੁਨੀਆ ’ਚ ਹਨ ਜਦੋਂ ਕਿ ਬਾਕੀਆਂ ਦੀ ਮੌਤ ਹੋ ਚੁੱਕੀ ਹੈ। ਜਾਣਕਾਰੀ ਦਿੰਦੇ ਹੋਏ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਡਡਵਾਂ ਨਾਲ ਸਬੰਧਤ ਡੇਨੀਅਲ ਮਸੀਹ ਨੇ ਦੱਸਿਆ ਕਿ ਉਹ ਏਜੰਸੀ ‘ਰਾਅ’ ਦੇ ਕਹਿਣ ’ਤੇ ਡੇਰਾ ਬਾਬਾ ਨਾਨਕ ਸਰਹੱਦ ਤੋਂ ਪਾਕਿਸਤਾਨ ਜਾਸੂਸੀ ਲਈ ਗਿਆ ਸੀ, ਜਿਸ ਤੋਂ ਬਾਅਦ ਪਾਕਿਸਤਾਨ ਦੀ ਫੋਰਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਸਾਲ 1993 ਤੋਂ 1997 ਤੱਕ ਉਹ ਲਗਭਗ ਚਾਰ ਸਾਲ ਜੇਲ੍ਹ ’ਚ ਰਿਹਾ ਅਤੇ ਪਾਕਿਸਤਾਨ ’ਚ ਉਸ ਨੂੰ ਬੇਹੱਦ ਤਸੀਹੇ ਦਿੱਤੇ ਗਏ।
ਇਹ ਵੀ ਪੜ੍ਹੋ- ਪਾਕਿ ਵਲੋਂ ਭਾਰਤ ਭੇਜੀ ਹੈਰੋਇਨ ਦੀ ਵੱਡੀ ਖੇਪ ਬਰਾਮਦ, ਪਿਸਤੌਲ ਤੇ ਡਰੱਗ ਮਨੀ ਸਣੇ 3 ਨਸ਼ਾ ਤਸਕਰ ਗ੍ਰਿਫ਼ਤਾਰ
ਉਸਨੇ ਦੱਸਿਆ ਕਿ ਉਸਨੇ ‘ਰਾਅ’ ਏਜੰਸੀ ਲਈ ਪਾਕਿਸਤਾਨ ਤੋਂ ਰੇਲਵੇ ਟਾਈਮ ਟੇਬਲ, ਉੱਥੋਂ ਦੀਆਂ ਮਸ਼ਹੂਰ ਕਿਤਾਬਾਂ ਅਤੇ ਰਾਅ ਏਜੰਸੀ ਨੇ ਉਸਨੂੰ ਪਾਕਿਸਤਾਨ ਦੇ ਇਕ ਵਿਅਕਤੀ ਨਾਲ ਮਿਲਾਉਣ ਦਾ ਮਿਸ਼ਨ ਦਿੱਤਾ ਸੀ, ਜਿਸਨੂੰ ਉਸ ਨੇ ਪੂਰਾ ਕਰਦਿਆਂ ਅਬਦੁੱਲਾ ਨਾਮ ਦੇ ਇਕ ਪਾਕਿਸਤਾਨੀ ਵਿਅਕਤੀ ਨੂੰ ਝਾਂਸੇ ਵਿਚ ਲੈ ਕੇ ‘ਰਾਅ’ ਏਜੰਸੀ ਦੇ ਅਧਿਕਾਰੀਆਂ ਨਾਲ ਮਿਲਵਾਇਆ ਅਤੇ ਜਦੋਂ ਉਹ ਦੁਬਾਰਾ ਪਾਕਿਸਤਾਨ ਗਿਆ ਤਾਂ ਉਹ ਉੱਥੇ ਫੜਿਆ ਗਿਆ। ਸਾਲ 1997 ਸਮਝੌਤਾ ਐਕਸਪ੍ਰੈੱਸ ਰਾਹੀਂ ਉਹ ਭਾਰਤ ਪਹੁੰਚ ਗਿਆ ਸੀ। ਉਸ ਨੇ ਕਿਹਾ ਕਿ ਉਸ ਦੇ ਪਰਿਵਾਰ ਨੂੰ ਸਰਕਾਰ ਵੱਲੋਂ ਕੋਈ ਆਰਥਿਕ ਮਦਦ ਨਹੀਂ ਦਿੱਤੀ ਗਈ, ਜਿਸ ਕਾਰਨ ਉਹ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ। ਉਸ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਸ ਨੂੰ ਯੋਗ ਰਾਹਤ ਦਿੱਤੀ ਜਾਵੇ।
ਇਸੇ ਤਰ੍ਹਾਂ ਪਿੰਡ ਡਡਵਾਂ ਦੇ ਹੀ ਰਾਜ ਕੁਮਾਰ ਰਾਜੂ ਨੇ ਦੱਸਿਆ ਕਿ 6 ਮਹੀਨੇ ਪਹਿਲਾਂ ਪਾਕਿਸਤਾਨ ਦੀ ਕੋਟ ਲਖਪਤ ਲਾਹੌਰ ਜੇਲ੍ਹ ਤੋਂ ਰਿਹਾਅ ਹੋਇਆ ਹੈ। ਉਹ ਵੀ ਰਾਅ ਨਏਜੰਸੀ ਲਈ ਜਾਸੂਸੀ ਦਾ ਕੰਮ ਕਰਦਾ ਸੀ ਅਤੇ ਰਾਅ ਏਜੰਸੀ ਨੂੰ ਪਾਕਿਸਤਾਨ ਦੀਆਂ ਕਈ ਤਰ੍ਹਾਂ ਦੀਆਂ ਗੁਪਤ ਸੂਚਨਾਵਾਂ ਦਿੰਦਾ ਸੀ, ਖਾਸ ਤੌਰ ’ਤੇ ਪਾਕਿਸਤਾਨੀ ਫੋਨਾਂ ਦੀ ਡਾਇਰੈਕਟਰੀ ਅਤੇ ਉਥੋਂ ਦੇ ਮਸ਼ਹੂਰ ਲੋਕਾਂ ਦੀ ਸੂਚੀ ਵੀ ਏਜੰਸੀ ਨੂੰ ਲਿਆ ਕੇ ਦਿੱਤੀ, ਜਿਸ ਦੇ ਬਦਲੇ ਉਸਨੂੰ 10 ਤੋਂ 20 ਹਜ਼ਾਰ ਮਿਲਦੇ ਸਨ। ਆਖ਼ਿਰਕਾਰ ਇਕ ਦਿਨ ਉਸਨੂੰ ਪਾਕਿਸਤਾਨ ਦੇ ਰੇਂਜਰਾ ਨੇ ਫੜ ਲਿਆ ਅਤੇ ਪਾਕਿਸਤਾਨੀ ਰੇਂਜਰਾਂ ਨੂੰ ਉਸਨੂੰ 3 ਸਾਲ ਤੱਕ ਟਾਰਚਰ ਕੀਤਾ, ਜਿਸ ਨਾਲ ਉਸਦਾ ਮਾਨਸਿਕ ਸੰਤੁਲਨ ਵਿਗੜ ਗਿਆ। ਇਸ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਉਸ ਨੂੰ 6 ਮਹੀਨੇ ਪਹਿਲਾਂ ਰਿਹਾਅ ਕਰ ਦਿੱਤਾ ਸੀ। ਉਸ ਨੇ ਕਿਹਾ ਕਿ ਹੁਣ ਉਸ ਦੀ ਯਾਦਸ਼ਕਤੀ ਵੀ ਵਾਪਸ ਆ ਗਈ ਹੈ ਅਤੇ ਮਾਨਸਿਕ ਸੰਤੁਲਨ ਵੀ ਠੀਕ ਹੋਣ ਲੱਗਾ ਹੈ। ਉਸ ਨੇ ਨਿਰਾਸ਼ਾ ਜ਼ਾਹਿਰ ਕੀਤੀ ਕਿ ਸਰਕਾਰ ਨੇ ਅਜੇ ਤੱਕ ਉਸ ਨੂੰ ਕੁਝ ਨਹੀਂ ਦਿੱਤਾ।
ਇਹ ਵੀ ਪੜ੍ਹੋ- 9ਵੀਂ ਜਮਾਤ ਦੇ ਨਾਬਾਲਗ ਮੁੰਡੇ ਦੀ ਕਰਤੂਤ, 11ਵੀਂ 'ਚ ਪੜ੍ਹਦੀ ਕੁੜੀ ਨਾਲ ਕੀਤੀ ਇਹ ਘਟੀਆ ਹਰਕਤ
ਪਾਕਿਸਤਾਨ ਦੀ ਜੇਲ੍ਹ ’ਚ ਮਾਰੇ ਗਏ ਇਸ ਪਿੰਡ ਦੇ ਜਾਸੂਸ ਸਤਪਾਲ ਦੇ ਪੁੱਤਰ ਸੁਰਿੰਦਰ ਪਾਲ ਨੇ ਰੋਸ ਜ਼ਾਹਿਰ ਕਰਦਿਆਂ ਦੱਸਿਆ ਕਿ ਜਦੋਂ ਉਸ ਦਾ ਪਿਤਾ ਜਾਸੂਸੀ ਦਾ ਕੰਮ ਕਰਦਾ ਸੀ ਤਾਂ ਉਹ ਬਹੁਤ ਛੋਟਾ ਸੀ, ਉਸ ਨੂੰ ਆਪਣੀ ਮਾਂ ਅਤੇ ਪਿੰਡ ਦੇ ਲੋਕਾਂ ਤੋਂ ਪਤਾ ਲੱਗਾ ਕਿ ਉਸ ਦਾ ਪਿਤਾ ਰਾਅ ਏਜੰਸੀ ਲਈ ਪਾਕਿਸਤਾਨ ’ਚ ਜਾਸੂਸੀ ਦਾ ਕੰਮ ਕਰਦਾ ਹੈ। ਦਸੰਬਰ 1999 ’ਚ ਉਸ ਨੂੰ ਫੋਨ ਆਇਆ ਕਿ ਉਸ ਦੇ ਪਿਤਾ ਸਤਪਾਲ ਦੀ ਪਾਕਿਸਤਾਨ ਦੀ ਕੋਟ ਲਖਪਤ ਲਾਹੌਰ ਜੇਲ੍ਹ ’ਚ ਮੌਤ ਹੋ ਗਈ ਹੈ।
ਉਸ ਨੇ ਦੱਸਿਆ ਕਿ ਕਰੀਬ ਡੇਢ ਮਹੀਨੇ ਬਾਅਦ ਉਸ ਦੀ ਮ੍ਰਿਤਕਦੇਹ ਪਿੰਡ ਪਹੁੰਚੀ ਸੀ, ਉਸ ਦੀ ਮ੍ਰਿਤਕਦੇਹ ਨੂੰ ਤਿਰੰਗੇ ’ਚ ਲਪੇਟ ਕੇ ਭਾਰਤ ਲਿਆਂਦਾ ਗਿਆ। ਉਸ ਮੌਕੇ ਸਰਕਾਰ ਦੇ ਨੁਮਾਇੰਦਿਆਂ ਨੇ ਕਿਹਾ ਕਿ ਉਸਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਪਰ ਅਜੇ ਤੱਕ ਕੁਝ ਨਹੀਂ ਮਿਲਿਆ। ਉਸਨੇ ਦੱਸਿਆ ਕਿ ਸਰਬਜੀਤ ਵੀ ਜਾਸੂਸੀ ਲਈ ਪਾਕਿਸਤਾਨ ਗਿਆ ਸੀ ਅਤੇ ਉਸਦੇ ਪਿਤਾ ਨਾਲ ਹੀ ਪਾਕਿਸਤਾਨ ਦੀ ਜੇਲ੍ਹ ’ਚ ਬੰਦ ਸੀ। ਜਦੋਂ ਉਸਦੇ ਪਰਿਵਾਰ ਨੂੰ ਸਭ ਕੁਝ ਮਿਲ ਗਿਆ ਹੈ ਤਾਂ ਉਨ੍ਹਾਂ ਨੂੰ ਕਿਉਂ ਕੁਝ ਨਹੀਂ ਦਿੱਤਾ ਗਿਆ। ਉਨ੍ਹਾਂ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਰਾਹਤ ਦਿੱਤੀ ਜਾਵੇ। ਇਸੇ ਤਰ੍ਹਾਂ ਪਿੰਡ ਡਡਵਾਂ ਦੇ ਡੇਵਿਡ ਜਾਸੂਸ ਨੇ ਵੀ ਆਪਣੀ ਜ਼ਿੰਦਗੀ ਦੇ 8 ਸਾਲ ਪਾਕਿਸਤਾਨ ਦੀ ਜੇਲ੍ਹ ’ਚ ਗੁਜ਼ਾਰੇ, ਉਹ ਵੀ ਕੁਝ ਸਾਲ ਪਹਿਲਾਂ ਪਾਕਿਸਤਾਨ ਦੀ ਜੇਲ੍ਹ ਤੋਂ ਰਿਹਾਅ ਹੋ ਕੇ ਭਾਰਤ ਆਇਆ ਸੀ ਪਰ ਪਾਕਿਸਤਾਨ ਤੋਂ ਵਾਪਸ ਆਉਣ ਦੇ 2 ਮਹੀਨੇ ਬਾਅਦ ਹੀ ਉਸ ਨੂੰ ਅਧਰੰਗ ਦਾ ਦੌਰਾ ਪਿਆ ਅਤੇ ਕੁਝ ਇਕ ਮਹੀਨੇ ਬਾਅਦ ਹੀ ਉਸਦੀ ਮੌਤ ਹੋ ਗਈ। ਸਰਬਜੀਤ ਤੋਂ ਇਲਾਵਾ ਸਤਪਾਲ, ਕ੍ਰਿਪਾਲ ਸਿੰਘ, ਅਸ਼ੋਕ ਕੁਮਾਰ, ਰੂਪ ਲਾਲ ਅਤੇ ਸੁਨੀਲ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ- ਨਿੱਕੀ ਜਿਹੀ ਗੱਲ ਨੂੰ ਲੈ ਕੇ ਹੋਇਆ ਝਗੜਾ, ਕਬੱਡੀ ਖਿਡਾਰੀ ’ਤੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿ ਵਲੋਂ ਭਾਰਤ ਭੇਜੀ ਹੈਰੋਇਨ ਦੀ ਵੱਡੀ ਖੇਪ ਬਰਾਮਦ, ਪਿਸਤੌਲ ਤੇ ਡਰੱਗ ਮਨੀ ਸਣੇ 3 ਨਸ਼ਾ ਤਸਕਰ ਗ੍ਰਿਫ਼ਤਾਰ
NEXT STORY