ਤਪਾ ਮੰਡੀ, (ਸ਼ਾਮ, ਗਰਗ)— ਥਾਣਾ ਰੂੜੇਕੇ ਕਲਾਂ ਦੀ ਪੁਲਸ ਨੇ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਕੋਲੋਂ 8 ਪੇਟੀਆਂ ਸ਼ਰਾਬ ਚੰਡੀਗੜ੍ਹ ਮਾਰਕਾ ਸਣੇ ਸਕੂਟਰ-ਮੋਟਰਸਾਈਕਲ ਬਰਾਮਦ ਕਰ ਕੇ ਕੇਸ ਦਰਜ ਕਰ ਲਿਆ ਹੈ। ਇੰਸਪੈਕਟਰ ਮਨਜੀਤ ਸਿੰਘ ਐੈੱਸ. ਐੱਚ. ਓ. ਰੂੜੇਕੇ ਕਲਾਂ ਨੇ ਦੱਸਿਆ ਕਿ ਬਲਜੀਤ ਸਿੰਘ ਸਹਾਇਕ ਥਾਣੇਦਾਰ ਨੇ ਕਾਨੇਕੇ ਤੋਂ ਬਲਰਾਜ ਸਿੰਘ ਉਰਫ ਬਿੱਟੂ ਪੁੱਤਰ ਸਰਵਜੀਤ ਸਿੰਘ ਜੱਟ ਵਾਸੀ ਭੈਣੀ ਫੱਤਾ, ਜੋ ਬਾਹਰੋਂ ਸਸਤੀ ਸ਼ਰਾਬ ਲਿਆ ਕੇ ਮਹਿੰਗੇ ਭਾਅ 'ਤੇ ਵੇਚਦਾ ਸੀ, ਨੂੰ ਛਾਪੇਮਾਰੀ ਕਰ ਕੇ ਕਾਬੂ ਕੀਤਾ ਅਤੇ ਉਸ ਤੋਂ ਖੇਤ 'ਚ ਖੜ੍ਹਾ ਇਕ ਮੋਟਰਸਾਈਕਲ ਅਤੇ ਸਕੂਟਰ, ਜਿਸ 'ਚ 8 ਪੇਟੀਆਂ ਸ਼ਰਾਬ ਚੰਡੀਗੜ੍ਹ ਮਾਰਕਾ ਰੱਖੀ ਹੋਈ ਸੀ, ਬਰਾਮਦ ਕੀਤੀ। ਮੁਲਜ਼ਮ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਧੋਖਾਦੇਹੀ ਕਰਨ ਵਾਲਾ ਪਿਉ ਗ੍ਰਿਫਤਾਰ, ਪੁੱਤ ਫਰਾਰ
NEXT STORY