ਚੰਡੀਗੜ੍ਹ (ਪਾਲ) : ਜ਼ਿਲ੍ਹਾ ਸੈਸ਼ਨ ਕੋਰਟ ਦੇ ਇਕ ਜੱਜ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। 17 ਦਿਨ ਲਈ ਉਹ ਹੋਮ ਆਈਸੋਲੇਟ ਹਨ, ਉੱਥੇ ਹੀ ਐਤਵਾਰ ਨੂੰ ਸ਼ਹਿਰ 'ਚ 80 ਲੋਕਾਂ 'ਚ ਕੋਰੋਨਾ ਵਾਇਰਸ ਪਾਇਆ ਗਿਆ। ਮਰੀਜ਼ਾਂ 'ਚ 52 ਪੁਰਸ਼ ਅਤੇ 28 ਔਰਤਾਂ ਹਨ। ਕੁਲ ਮਰੀਜ਼ਾਂ ਦੀ ਗਿਣਤੀ ਹੁਣ 16671 ਹੋ ਗਈ ਹੈ। ਪਿਛਲੇ 24 ਘੰਟੇ ਵਿਚ 810 ਲੋਕਾਂ ਦੀ ਟੈਸਟਿੰਗ ਹੋਈ ਹੈ। ਅਜੇ 62 ਲੋਕਾਂ ਦੀ ਰਿਪੋਰਟ ਪੈਂਡਿੰਗ ਹੈ। 119 ਮਰੀਜ਼ ਡਿਸਚਾਰਜ ਵੀ ਹੋਏ ਹਨ। ਹੁਣ ਐਕਟਿਵ ਕੇਸ 1094 ਹੋ ਗਏ ਹਨ। ਦੋ ਕੋਰੋਨਾ ਮਰੀਜ਼ਾਂ ਦੀ ਮੌਤ ਦੀ ਵੀ ਪੁਸ਼ਟੀ ਹੋਈ ਹੈ। ਪਹਿਲੀ ਮੌਤ ਸੈਕਟਰ-8 ਤੋਂ 87 ਸਾਲਾ ਬਜ਼ੁਰਗ ਦੀ ਹੋਈ। ਮਰੀਜ਼ ਨੂੰ ਡਾਈਬਿਟੀਜ਼ ਅਤੇ ਹਾਈਪਰਟੈਂਸ਼ਨ ਵੀ ਸੀ। ਸੈਕਟਰ-40 ਤੋਂ 65 ਸਾਲਾ ਬਜ਼ੁਰਗ ਦੀ ਮੌਤ ਹੋਈ। ਮਰੀਜ਼ ਜੀ. ਐੱਮ. ਸੀ. ਐੱਚ. ਵਿਚ ਦਾਖਲ ਸੀ। ਮਰੀਜ਼ ਨੂੰ ਡਾਈਬਿਟੀਜ਼ ਅਤੇ ਹਾਈਪ੍ਰਟੈਂਸ਼ਨ ਵੀ ਸੀ। ਇਸ ਦੇ ਨਾਲ ਹੀ ਸ਼ਹਿਰ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 260 ਹੋ ਗਈ ਹੈ।
ਇਹ ਵੀ ਪੜ੍ਹੋ : PSEB ਨੇ ਸ਼ੁਰੂ ਕੀਤੀ 10ਵੀਂ ਤੇ 12ਵੀਂ ਦੀ ਸਾਲਾਨਾ ਪ੍ਰੀਖਿਆ ਦੀ ਤਿਆਰੀ, ਸ਼ੈਡਿਊਲ ਜਾਰੀ
ਦੂਜੇ ਪਾਸੇ ਮੋਹਾਲੀ ਜ਼ਿਲ੍ਹੇ ਵਿਚ ਹੁਣ ਤੱਕ ਕੋਵਿਡ-19 ਦੇ ਪਾਜ਼ੇਟਿਵ ਕੁੱਲ 14396 ਕੇਸ ਮਿਲੇ ਹਨ, ਜਿਨ੍ਹਾਂ ਵਿਚੋਂ 12885 ਮਰੀਜ਼ ਠੀਕ ਹੋ ਗਏ ਅਤੇ 1245 ਕੇਸ ਐਕਟਿਵ ਹਨ, ਜਦਕਿ 266 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕੋਵਿਡ ਸਬੰਧੀ ਤਾਜ਼ਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ 'ਚ ਕੋਵਿਡ-19 ਦੇ 116 ਮਰੀਜ਼ ਠੀਕ ਹੋਏ ਹਨ ਅਤੇ 96 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਅਤੇ ਕੋਵਿਡ ਦੇ ਕਿਸੇ ਮਰੀਜ਼ ਦੀ ਮੌਤ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਸ਼ਨਾਖਤ ਹੋਏ ਨਵੇਂ ਪਾਜ਼ੇਟਿਵ ਕੇਸਾਂ 'ਚ ਬਨੂੰੜ ਤੋਂ 1 ਕੇਸ, ਖਰੜ ਤੋਂ 17 ਕੇਸ, ਕੁਰਾਲੀ 2 ਕੇਸ, ਮੋਹਾਲੀ ਤੋਂ 76 ਕੇਸ ਸ਼ਾਮਲ ਹਨ। ਦੂਜੇ ਪਾਸੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਸ਼ਹਿਰ ਦੇ ਮਹੱਤਵਪੂਰਨ ਸਥਾਨਾਂ ਨੂੰ ਖੋਲ੍ਹ ਦਿੱਤਾ ਗਿਆ ਹੈ ਪਰ ਇਸ ਲਈ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਨੂੰ ਮੰਨਣ ਲਈ ਕਿਹਾ ਗਿਆ ਸੀ। ਸੁਖਨਾ ਲੇਕ ਨੂੰ 7 ਮਹੀਨੇ ਤੋਂ ਬਾਅਦ ਪ੍ਰਸ਼ਾਸਨ ਵਲੋਂ 1 ਨਵੰਬਰ ਤੋਂ ਬੋਟਿੰਗ ਲਈ ਖੋਲ੍ਹ ਦਿੱਤਾ ਗਿਆ ਸੀ। ਫਿਰ ਲੇਕ 'ਤੇ ਕਾਫ਼ੀ ਗਿਣਤੀ ਵਿਚ ਲੋਕ ਪੁੱਜੇ ਅਤੇ ਮਾਸਕ ਪਹਿਨਣ ਜ਼ਰੂਰੀ ਨਹੀਂ ਸਮਝਿਆ। ਇਨ੍ਹਾਂ ਲੋਕਾਂ ਖ਼ਿਲਾਫ਼ ਪੁਲਸ ਵਲੋਂ ਕਾਰਵਾਈ ਕੀਤੀ ਗਈ। ਪੁਲਸ ਵਲੋਂ ਸੁਖਨਾ ਲੇਕ 'ਤੇ ਮਾਸਕ ਨਾ ਪਹਿਨਣ ਵਾਲਿਆਂ ਦੇ ਚਲਾਨ ਕੱਟੇ ਗਏ। ਪੁਲਸ ਵਲੋਂ ਲੇਕ 'ਤੇ ਬਿਨਾਂ ਮਾਸਕ ਵਾਲਿਆਂ ਨੂੰ ਲੱਭ ਕੇ ਉਨ੍ਹਾਂ ਦੇ 500 ਰੁਪਏ ਦੇ ਚਲਾਨ ਕੱਟੇ ਗਏ। ਇਸ ਤੋਂ ਬਾਅਦ ਵੀ ਲੋਕਾਂ ਦੀ ਲਾਪ੍ਰਵਾਹੀ ਵਿਚ ਕਮੀ ਨਹੀਂ ਆਈ। ਸੁਖਨਾ ਲੇਕ ਦੀ ਟਿਕਟ ਖਿੜਕੀ 'ਤੇ ਕਾਫ਼ੀ ਗਿਣਤੀ ਵਿਚ ਲੋਕਾਂ ਦੀ ਲੰਮੀ ਲਾਈਨ ਲੱਗੀ ਰਹੀ। ਜਦੋਂ ਲੇਕ ਨੂੰ ਪ੍ਰਸ਼ਾਸਨ ਨੇ ਖੋਲ੍ਹਿਆ ਸੀ ਤਾਂ ਉਸ ਸਮੇਂ ਸਮਾਜਕ ਦੂਰੀ ਵਿਚ ਰਹਿ ਕੇ ਟਿਕਟ ਖਰੀਦਣ ਲਈ ਕਿਹਾ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ਲਈ ਵੱਡਾ ਸੰਕਟ! 'ਐੱਫ. ਸੀ. ਆਈ. ਨੇ ਜੀਰੀ ਤੋਂ ਚਾਵਲ ਤਿਆਰ ਕਰਨ ਲਈ ਨਹੀਂ ਜਾਰੀ ਕੀਤੇ ਹੁਕਮ'
ਸਰਕਾਰੀ ਸਕੂਲਾਂ ਦੀਆਂ ਮਾਪੇ-ਅਧਿਆਪਕ ਮਿਲਣੀਆਂ 26 ਤੋਂ
NEXT STORY