ਪਟਿਆਲਾ (ਰਾਜੇਸ਼ ਪੰਜੌਲਾ) : ਕੇਂਦਰ ਅਤੇ ਪੰਜਾਬ ਸਰਕਾਰ ਦੀ ਚੱਲ ਰਹੀ ਆਪਸੀ ਤਨਾਤਨੀ ਦਾ ਸ਼ੈਲਰ ਇੰਡਸਟਰੀ 'ਤੇ ਵੱਡਾ ਅਸਰ ਪੈ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਅਜੇ ਤੱਕ ਪੰਜਾਬ ਦੇ ਸ਼ੈਲਰਾਂ ਨੂੰ ਜੀਰੀ ਤੋਂ ਚਾਵਲ ਤਿਆਰ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ, ਜਿਸ ਕਾਰਣ ਜਿੱਥੇ ਪੰਜਾਬ ਸਰਕਾਰ ਨੂੰ ਵੱਡਾ ਆਰਥਿਕ ਨੁਕਸਾਨ ਹੋਵੇਗਾ। ਸ਼ੈਲਰ ਮਾਲਕਾਂ ਨੂੰ ਵੀ ਅਰਬਾਂ ਰੁਪਏ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ, ਜਿਸ ਕਾਰਣ ਸ਼ੈਲਰ ਮਾਲਕ ਬੇਹੱਦ ਮਾਨਸਿਕ ਤਣਾਅ 'ਚ ਹਨ। ਰਾਈਸ ਮਿਲਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਗਿਆਨ ਚੰਦ ਭਾਰਦਵਾਜ ਅਤੇ ਸੀਨੀਅਰ ਵਾਈਸ ਪ੍ਰਧਾਨ ਸਤ ਪ੍ਰਕਾਸ਼ ਗੋਇਲ ਨੇ ਕਿਹਾ ਕਿ ਪੰਜਾਬ ਦੇ ਸ਼ੈਲਰਾਂ 'ਚ 200 ਲੱਖ ਟਨ ਜੀਰੀ ਪਈ ਹੈ, ਜਿਸ 'ਚੋਂ 135 ਲੱਖ ਟਨ ਦੇ ਲਗਭਗ ਚਾਵਲ ਤਿਆਰ ਹੋਣਾ ਹੈ। ਸਰਕਾਰ ਨੇ ਸੂਬੇ ਦੇ 4500 ਦੇ ਲਗਭਗ ਸ਼ੈਲਰਾਂ 'ਚ ਜੀਰੀ ਸਟੋਰ ਕੀਤੀ ਹੋਈ ਹੈ। ਹਰ ਸਾਲ ਪੰਜਾਬ ਦੇ ਸ਼ੈਲਰ ਮਾਲਕ ਜੀਰੀ ਤੋਂ ਚਾਵਲ ਤਿਆਰ ਕਰ ਕੇ ਐੱਫ. ਸੀ. ਆਈ. ਨੂੰ ਦਿੰਦੇ ਹਨ। ਇਸ ਲਈ ਰਾਈਸ ਮਿੱਲਰਾਂ ਨੇ ਆਪਣੀ ਸਾਰੀ ਕਾਗਜ਼ੀ ਕਾਰਵਾਈ ਮੁਕੰਮਲ ਕਰ ਲਈ ਹੈ। ਸਮੁੱਚੇ ਸ਼ੈਲਰ ਮਾਲਕਾਂ ਨੂੰ ਪੰਜਾਬ ਦੇ ਫੂਡ ਸਪਲਾਈ ਮਹਿਕਮੇ ਨੇ ਕੰਟੈਕਟ ਨੰਬਰ ਜਾਰੀ ਕਰ ਦਿੱਤੇ ਹਨ ਪਰ ਜਦੋਂ ਤੱਕ ਕੇਂਦਰ ਸਰਕਾਰ ਚਾਵਲ ਤਿਆਰ ਕਰਨ ਦੀ ਮਨਜ਼ੂਰੀ ਨਹੀਂ ਦਿੰਦੀ ਤਾਂ ਸ਼ੈਲਰ ਮਾਲਕ ਆਪਣਾ ਕੰਮ ਸ਼ੁਰੂ ਨਹੀਂ ਕਰ ਸਕਦੇ।
ਇਹ ਵੀ ਪੜ੍ਹੋ :ਬਠਿੰਡਾ 'ਚ ਦਿਲ ਕੰਬਾਊ ਵਾਰਦਾਤ, ਪਤੀ-ਪਤਨੀ ਤੇ ਧੀ ਦਾ ਸਿਰ 'ਚ ਗੋਲ਼ੀਆਂ ਮਾਰ ਕੇ ਕਤਲ (ਤਸਵੀਰਾਂ)
ਸਤ ਪ੍ਰਕਾਸ਼ ਗੋਇਲ ਨੇ ਕਿਹਾ ਕਿ ਜੀਰੀ ਦੀ ਕੁਟਾਈ ਦਾ ਕੰਮ ਸ਼ੁਰੂ ਨਾ ਹੋਣ ਕਾਰਣ ਸ਼ੈਲਰਾਂ 'ਚ ਕੰਮ ਕਰਦੀ ਲੇਬਰ ਭੱਜਣੀ ਸ਼ੁਰੂ ਹੋ ਗਈ ਹੈ। ਸ਼ੈਲਰ ਮਾਲਕ ਲੰਬੇ ਸਮੇਂ ਤੋਂ ਲੇਬਰ ਨੂੰ ਤਨਖ਼ਾਹ ਦਿੰਦੇ ਆ ਰਹੇ ਹਨ। ਜੇਕਰ ਇਕ ਵਾਰ ਲੇਬਰ ਚਲੀ ਗਈ ਤਾਂ ਉਸ ਦਾ ਵਾਪਸ ਆਉਣਾ ਮੁਸ਼ਕਲ ਹੋ ਜਾਵੇਗਾ। ਉਸ ਤੋਂ ਬਾਅਦ ਕੇਂਦਰ ਅਤੇ ਪੰਜਾਬ ਸਰਕਾਰ ਚਾਹੁੰਦੇ ਹੋਏ ਵੀ ਚਾਵਲ ਤਿਆਰ ਨਹੀਂ ਕਰਵਾ ਸਕਦੀ। ਉਨ੍ਹਾਂ ਕਿਹਾ ਕਿ ਪੰਜਾਬ ਲਈ ਇਹ ਇਕ ਵੱਡੀ ਵਿਸਫੋਟਕ ਸਥਿਤੀ ਬਣੀ ਹੋਈ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਕਿਹਾ ਕਿ ਉਹ ਤੁਰੰਤ ਕੇਂਦਰ ਸਰਕਾਰ 'ਤੇ ਦਬਾਅ ਬਣਾਉਣ ਅਤੇ ਸ਼ੈਲਰ ਮਾਲਕਾਂ ਨੂੰ ਚਾਵਲ ਤਿਆਰ ਕਰਨ ਦੀ ਮਨਜ਼ੂਰੀ ਦਵਾਉਣ। ਜੇਕਰ ਅਜਿਹਾ ਨਾ ਹੋਇਆ ਤਾਂ ਇਸ ਨਾਲ ਸਿਰਫ ਸ਼ੈਲਰ ਇੰਡਸਟਰੀ ਤਬਾਹ ਨਹੀਂ ਹੋਵੇਗੀ, ਪੰਜਾਬ ਦੀ ਆਰਥਿਕਤਾ ਨੂੰ ਵੱਡੀ ਸੱਟ ਵੱਜੇਗੀ।
ਇਹ ਵੀ ਪੜ੍ਹੋ : ਸਿਵਲ ਸਰਜਨ ਦਾ ਅਨੋਖਾ ਫਰਮਾਨ : ਸੀਨੀਅਰ 'ਤੇ ਲੱਗੇ ਦੋਸ਼ਾਂ ਦੀ ਜਾਂਚ ਕਰਨਗੇ ਜੂਨੀਅਰ ਅਧਿਕਾਰੀ
ਉਨ੍ਹਾਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਆਉਣ ਵਾਲੇ 72 ਘੰਟਿਆਂ 'ਚ ਮਨਜ਼ੂਰੀ ਨਾ ਦਿੱਤੀ ਗਈ ਤਾਂ ਪੰਜਾਬ ਭਰ 'ਚ ਐੱਫ. ਸੀ. ਆਈ. ਦੇ ਜ਼ਿਲਾ ਦਫ਼ਤਰਾਂ ਸਾਹਮਣੇ ਵਿਸ਼ਾਲ ਧਰਨੇ ਦਿੱਤੇ ਜਾਣਗੇ। ਜੇਕਰ ਪੰਜਾਬ ਸਰਕਾਰ ਵਲੋਂ ਇਸ ਸਬੰਧੀ ਕੇਂਦਰ ਕੋਲ ਸਖਤ ਸਟੈਂਡ ਨਾ ਲਿਆ ਗਿਆ ਤਾਂ ਪੰਜਾਬ ਸਰਕਾਰ ਖਿਲਾਫ ਵੀ ਰੋਸ ਮੁਜ਼ਾਹਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸ਼ੈਲਰ ਇੰਡਸਟਰੀ ਪੰਜਾਬ ਦੇ ਐਗਰੀਕਲਚਰ ਨਾਲ ਜੁੜੀ ਹੋਈ ਹੈ। ਜੇਕਰ ਚਾਵਲ ਤਿਆਰ ਨਾ ਕੀਤੇ ਗਏ ਤਾਂ ਪੰਜਾਬ ਦੀ ਖੇਤੀਬਾੜੀ 'ਤੇ ਵੱਡਾ ਅਸਰ ਪਵੇਗਾ ਅਤੇ ਸ਼ੈਲਰਾਂ 'ਚ ਸਟੋਰ ਹੋਈ ਜੀਰੀ ਖਰਾਬ ਹੋਣ ਦਾ ਖਦਸ਼ਾ ਪੈਦਾ ਹੋ ਜਾਵੇਗਾ।
ਇਹ ਵੀ ਪੜ੍ਹੋ : ਜਲੰਧਰ: ਜਦੋਂ ਫੈਕਟਰੀ 'ਚ ਵੜੇ ਸਾਂਬਰ ਨੇ ਪੁਲਸ ਤੇ ਜੰਗਲਾਤ ਮਹਿਕਮੇ ਨੂੰ ਪਾਈਆਂ ਭਾਜੜਾਂ (ਵੀਡੀਓ)
ਦੱਸ ਕਿੱਲੋ ਭੁੱਕੀ ਅਤੇ ਚਿੱਟੇ ਸਮੇਤ ਤਿੰਨ ਵਿਅਕਤੀ ਕਾਬੂ
NEXT STORY