ਜਲੰਧਰ (ਪੁਨੀਤ) : ਬਿਨਾਂ ਟਿਕਟ ਯਾਤਰਾ ਕਰ ਕੇ ਰੇਲਵੇ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਖ਼ਿਲਾਫ਼ ਵਿਭਾਗ ਦਾ ਸ਼ਿਕੰਜਾ ਟਾਈਟ ਹੁੰਦਾ ਜਾ ਰਿਹਾ ਹੈ। ਇਸੇ ਸਿਲਸਿਲੇ ਵਿਚ ਜਲੰਧਰ ਦੇ ਸੀ. ਐੱਮ. ਆਈ. ਰਾਜੇਸ਼ ਧੀਮਾਨ ਦੀ ਅਗਵਾਈ ਵਿਚ ਹੋਈ ਚੈਕਿੰਗ ਦੌਰਾਨ 87 ਰੇਲ ਯਾਤਰੀਆਂ ਨੂੰ ਬਿਨਾਂ ਟਿਕਟ ਯਾਤਰਾ ਕਰਨ ਕਰਕੇ 52,000 ਰੁਪਏ ਜੁਰਮਾਨਾ ਕੀਤਾ ਗਿਆ।
ਡਵੀਜ਼ਨਲ ਰੇਲਵੇ ਮੈਨੇਜਰ ਸੰਜੇ ਸਾਹੂ ਦੇ ਦਿਸ਼ਾ-ਨਿਰਦੇਸ਼ਾਂ ’ਤੇ ਡਵੀਜ਼ਨਲ ਕਾਮਰਸ ਪਰਮਦੀਪ ਸਿੰਘ ਸੈਣੀ ਵੱਲੋਂ ਚੈਕਿੰਗ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਇਸ ਕਾਰਨ ਰਾਜੇਸ਼ ਧੀਮਾਨ ਵੱਲੋਂ ਟ੍ਰੇਨ ਨੰਬਰ 12380 ਜਲ੍ਹਿਆਂਵਾਲਾ ਬਾਗ਼ ਐਕਸਪ੍ਰੈੱਸ ਅਤੇ 12919 (ਡਾ. ਅੰਬੇਡਕਰ ਨਗਰ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਮਾਲਵਾ ਸੁਪਰਫਾਸਟ ਐਕਸਪ੍ਰੈੱਸ) ਵਿਚ ਜਾਂਚ ਕੀਤੀ ਗਈ।
ਇਹ ਵੀ ਪੜ੍ਹੋ : ਖ਼ੁਸ਼ਖਬਰੀ, ਸ਼ਰਧਾਲੂਆਂ ਲਈ ਮੁੜ ਖੁੱਲ੍ਹਿਆ ਕੇਦਾਰਨਾਥ ਧਾਮ ਪੈਦਲ ਮਾਰਗ, 26 ਦਿਨ ਪਹਿਲਾਂ ਕੀਤਾ ਗਿਆ ਸੀ ਬੰਦ
ਏ. ਸੀ., ਸਲੀਪਰ ਅਤੇ ਜਨਰਲ ਕੋਚਾਂ ਦੀ ਚੈਕਿੰਗ ਦੌਰਾਨ ਜੀ. ਆਰ. ਪੀ. ਅਤੇ ਆਰ.ਪੀ. ਐੱਫ. ਦੀ ਪੁਲਸ ਪਾਰਟੀ ਮੌਜੂਦ ਸੀ। ਧੀਮਾਨ ਨੇ ਦੱਸਿਆ ਕਿ ਬਿਨਾਂ ਟਿਕਟ ਅਤੇ ਬੇਨਿਯਮੀ ਨਾਲ ਯਾਤਰਾ ਕਰਨ ਵਾਲੇ 87 ਯਾਤਰੀਆਂ ਤੋਂ ਲਗਭਗ 52,000 ਰੁਪਏ ਜੁਰਮਾਨਾ ਵਸੂਲਿਆ ਗਿਆ।
ਸਿਟੀ ਸਟੇਸ਼ਨ 'ਚ ਵਿਕਾਸ ਕਾਰਜਾਂ ’ਤੇ ਫੋਕਸ
ਫਿਰੋਜ਼ਪੁਰ ਡਵੀਜ਼ਨ ਅਧੀਨ ਪੈਂਦੇ ਸਿਟੀ ਰੇਲਵੇ ਸਟੇਸ਼ਨ ’ਤੇ ਵਿਕਾਸ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ ਤਾਂ ਜੋ ਸਿਸਟਮ ਨੂੰ ਅਪਡੇਟ ਰੱਖਿਆ ਜਾ ਸਕੇ। ਇਸੇ ਲੜੀ ਤਹਿਤ ਅੱਜ ਡੀ. ਐੱਮ. ਯੂ. ਸ਼ੈੱਡ ਦੇ ਨੇੜੇ ਲੰਮੇ ਸਮੇਂ ਤਕ ਟਰੈਕ ਦੀ ਮੇਨਟੀਨੈਂਸ ਕਰਵਾਈ ਗਈ। ਅਧਿਕਾਰੀਆਂ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਕੰਮਕਾਜ ਨੂੰ ਪੂਰਾ ਕਰਵਾਇਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਪੁਲਸ ਦੀ ਸਖ਼ਤ ਕਾਰਵਾਈ, ਕਾਲੀ ਕਮਾਈ ਤੋਂ ਬਣਾਈ ਕਰੋੜਾਂ ਦੀ ਪ੍ਰਾਪਰਟੀ ਕੀਤੀ ਫ੍ਰੀਜ਼
NEXT STORY