ਪਾਇਲ, (ਵਿਨਾਇਕ)- ਪਾਇਲ ਸਬ ਡਵੀਜਨ ਦੇ ਇਕ ਪਿੰਡ ‘ਚ 2 ਨੌਜਵਾਨਾਂ ਵੱਲੋਂ ਇੱਕ 13 ਸਾਲਾ ਨਾਬਾਲਿਗ ਸਕੂਲੀ ਵਿਦਿਆਰਥਣ ਨੂੰ ਰਾਤ ਸਮੇਂ ਜਬਰੀ ਮੋਟਰ ਵਾਲੇ ਕੋਠੇ ਵਿਚ ਲਿਜਾ ਕੇ ਉਸ ਨਾਲ ਜਬਰ-ਜਨਾਹ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਸਬੰਧੀ ਮਹਿਲਾ ਪੁਲਸ ਅਧਿਕਾਰੀ ਨੇ ਦੋਵੇਂ ਦੋਸ਼ੀ ਨੌਜਵਾਨਾਂ ਖਿਲਾਫ਼ ਧਾਰਾ 342,363,376,377,506 ਆਈ. ਪੀ. ਸੀ. ਅਤੇ 6 ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰਕੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਕਥਿਤ ਦੋਸ਼ੀ ਨੌਜਵਾਨਾਂ ਦੀ ਪਹਿਚਾਣ ਕੁਲਵਿੰਦਰ ਸਿੰਘ ਉਰਫ ਕਿੰਦਾ ਪੁੱਤਰ ਸਰਨਜੀਤ ਸਿੰਘ ਸ਼ਰਨਾ ਅਤੇ ਬਲਜੀਤ ਸਿੰਘ ਉਰਫ ਗਾਂਧੀ ਪੁੱਤਰ ਮੰਗਾ ਸਿੰਘ ਵਾਸੀ ਪਿੰਡ ਰਾਮਗੜ ਸਰਦਾਰਾ ਥਾਣਾ ਮਲੌਦ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਪੁਲਸ ਵਲੋਂ ਮਜੀਠੀਆ ਦਾ OSD ਤੇ ਤਲਬੀਰ ਗਿੱਲ ਦਾ ਨਕਲੀ PA ਬਣ ਕੇ ਠੱਗੀਆਂ ਮਾਰਨ ਵਾਲਾ ਕਾਬੂ
ਪੀੜਤ ਲੜਕੀ ਦੇ ਮਾਮੇ ਨੇ ਪੁਲਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਕਿ ਉਸਦੀ ਭਾਣਜੀ ਜੋ ਕਿ ਅੱਠਵੀਂ ਜਮਾਤ ਦੀ ਵਿਦਿਆਰਥਣ ਹੈ, ਮਿਤੀ 9 ਮਈ ਨੂੰ ਰਾਤ 10 ਵਜੇ ਕਰੀਬ ਆਪਣੇ ਮਕਾਨ ਦੇ ਬਾਹਰ ਗਲੀ ਵਿਚ ਬਣੀ ਹੋਈ ਪੱਕੀ ਪੌੜੀ ਰਾਹੀ ਆਪਣੇ ਛੋਟੇ ਮਾਮੇ ਨੂੰ ਖਾਣਾ ਦੇਣ ਲਈ ਛੱਤ 'ਤੇ ਜਾ ਰਹੀ ਸੀ, ਜਦੋਂ ਉਹ ਪੌੜੀ ਚੜ੍ਹਨ ਲੱਗੀ ਤਾਂ ਉਕਤ ਦੋਸ਼ੀਆਂ ਕੁਲਵਿੰਦਰ ਸਿੰਘ ਉਰਫ ਕਿੰਦਾ ਅਤੇ ਬਲਜੀਤ ਸਿੰਘ ਉਰਫ ਗਾਂਧੀ ਨੇ ਉਸਨੂੰ ਆਪਣੇ ਨਾਲ ਜਾਣ ਲਈ ਕਿਹਾ, ਜਿਸ 'ਤੇ ਉਸ ਨੇ ਮਨਾ ਕਰ ਦਿੱਤਾ। ਪਰੰਤੂ ਦੋਵੇਂ ਦੋਸ਼ੀ ਉਸਦੀ ਭਾਣਜੀ ਨੂੰ ਧੱਕੇ ਨਾਲ ਚੁੱਕ ਕੇ ਘਰ ਦੇ ਨਜਦੀਕ ਬਣੇ ਮੋਟਰ ਵਾਲੇ ਕੋਠੇ ਵਿੱਚ ਲੈ ਗਏ, ਜਿੱਥੇ ਦੋਵਾਂ ਨੇ ਉਸ ਨਾਲ ਬਾਰੀ-ਬਾਰੀ ਬਲਾਤਕਾਰ ਕੀਤਾ ਅਤੇ ਫਰਾਰ ਹੋ ਗਏ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਨਾਬਾਲਿਗਾ ਦਾ ਮੈਡੀਕਲ ਕਰਵਾ ਕੇ ਬਲਾਤਕਾਰ ਦੀ ਪੁਸ਼ਟੀ ਹੋ ਜਾਣ ਉਪਰੰਤ ਦੋਵੇਂ ਕਥਿਤ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਸ ਅਨੁਸਾਰ ਦੋਵੇਂ ਕਥਿਤ ਦੋਸ਼ੀਆਂ ਦੀ ਉਮਰ 24-25 ਸਾਲ ਹੈ।
ਇਹ ਵੀ ਪੜ੍ਹੋ: ਬਠਿੰਡਾ ਦੇ ਡਾਕਟਰ ਦੀ ਦਰਿਆਦਿਲੀ ਨੂੰ ਸਲਾਮ, ਨਿੱਜੀ ਹਸਪਤਾਲ ’ਚ ਕੋਰੋਨਾ ਪੀੜਤਾਂ ਦਾ ਕਰੇਗਾ ਮੁਫ਼ਤ ਇਲਾਜ
ਕੀ ਕਹਿੰਦੇ ਹਨ ਪੁਲਸ ਜਾਂਚ ਅਧਿਕਾਰੀ
ਇਸ ਕੇਸ ਦੀ ਜਾਂਚ ਕਰ ਰਹੀ ਮਹਿਲਾ ਪੁਲਸ ਅਧਿਕਾਰੀ ਰਾਜਵੰਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ 8ਵੀਂ ਜਮਾਤ ਦੀ 13 ਸਾਲਾ ਵਿਦਿਆਰਥਣ ਨਾਲ ਪਿੰਡ ਦੇ ਹੀ 2 ਨੌਜਵਾਨਾਂ ਵੱਲੋਂ ਜਬਰੀ ਬਲਾਤਕਾਰ ਕੀਤਾ ਗਿਆ ਹੈ, ਜਿਨਾਂ ਵਿਰੁੱਧ ਸਖ਼ਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਥਿਤ ਦੋਸ਼ੀਆਂ ਦੀ ਵੱਡੇ ਪੱਧਰ ‘ਤੇ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਉੁਨ੍ਹਾਂ ਨੂੰ ਗਿ੍ਰਫਤਾਰ ਕਰ ਲਿਆ ਜਾਵੇਗਾ।
ਪੁਲਸ ਵਲੋਂ ਮਜੀਠੀਆ ਦਾ OSD ਤੇ ਤਲਬੀਰ ਗਿੱਲ ਦਾ ਨਕਲੀ PA ਬਣ ਕੇ ਠੱਗੀਆਂ ਮਾਰਨ ਵਾਲਾ ਕਾਬੂ
NEXT STORY