ਪਟਿਆਲਾ, (ਪਰਮੀਤ)- ਪਟਿਆਲਾ ਜ਼ਿਲ੍ਹੇ 'ਚ ਕੋਰੋਨਾ ਨਾਲ 9 ਹੋਰ ਵਿਅਕਤੀਆਂ ਨੇ ਆਪਣੀ ਜਾਨ ਗਵਾ ਲਈ ਹੈ ਜਦੋਂ ਕਿ 9 ਪੁਲਸ ਮੁਲਾਜ਼ਮਾਂ ਤੇ ਇਕ ਸਿਹਤ ਵਿਭਾਗ ਦੇ ਮੁਲਾਜ਼ਮ ਸਮੇਤ 188 ਨਵੇਂ ਕੋਰੋਨਾ ਕੇਸ ਪਾਜ਼ੇਟਿਵ ਆਏ ਹਨ। ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ 9 ਹੋਰ ਮੌਤਾਂ ਮਗਰੋਂ ਜ਼ਿਲ੍ਹੇ 'ਚ ਹੁਣ ਤੱਕ 122 ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇ 188 ਕੇਸ ਮਿਲਾ ਕੇ ਗਿਣਤੀ 4901 ਹੋ ਗਈ ਹੈ। ਹੁਣ ਇਹ ਗਿਣਤੀ 5 ਹਜ਼ਾਰ ਤੱਕ ਪੁੱਜਣ ਤੋਂ ਸਿਰਫ 99 ਕੇਸ ਪਿੱਛੇ ਹੈ। ਡਾ. ਮਲਹੋਤਰਾ ਨੇ ਦੱਸਿਆ ਕਿ ਜ਼ਿਲ੍ਹੇ 'ਚ ਹੁਣ ਤੱਕ 3265 ਵਿਅਕਤੀ ਠੀਕ ਹੋ ਚੁੱਕੇ ਹਨ ਜਦੋਂ ਕਿ 1514 ਕੇਸ ਐਕਟਿਵ ਹਨ।
ਇਹ ਹੋਈਆਂ ਮੌਤਾਂ
ਡਾ. ਮਲਹੋਤਰਾ ਨੇਂ ਦੱਸਿਆਂ ਅੱਜ ਜਿਲ੍ਹੇ 'ਚ 9 ਹੋਰ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਗਈ ਹੈ। ਜੋ ਕਿ ਸਾਰੇ ਹੀ ਪਟਿਆਲਾ ਸ਼ਹਿਰ ਦੇ ਵਸਨੀਕ ਸਨ। ਪਹਿਲਾ ਤ੍ਰਿਪੜੀ ਦੀ ਰਹਿਣ ਵਾਲੀ 70 ਸਾਲਾ ਔਰਤ ਜੋ ਕਿ ਬੀ.ਪੀ. ਅਤੇ ਸ਼ੁਗਰ ਦੀ ਮਰੀਜ ਸੀ ਅਤੇ ਐਸ.ਏ.ਐਸ ਨਗਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਸੀ, ਦੁਸਰਾ ਡੀ.ਐਲ.ਐਫ ਕਾਲੋਨੀ ਦਾ ਰਹਿਣ ਵਾਲਾ 68 ਸਾਲਾ ਬਜ਼ੁਰਗ ਜੋ ਕਿ ਸ਼ੁਗਰ ਅਤੇ ਹਾਰਟ ਦੀਆਂ ਬਿਮਾਰੀਆਂ ਦਾ ਮਰੀਜ਼ ਸੀ, ਤੀਸਰਾ ਭਾਖੜਾ ਐਨਕਲੇਵ ਦੀ ਰਹਿਣ ਵਾਲੀ 68 ਸਾਲ ਔਰਤ ਜੋ ਕਿ ਪੁਰਾਨੀ ਸ਼ੁਗਰ, ਬੀ.ਪੀ. ਆਦਿ ਬੀਮਾਰੀਆਂ ਦੀ ਮਰੀਜ਼ ਸੀ, ਚੋਥਾ ਬਾਜਵਾ ਕਾਲੋਨੀ ਦੀ ਰਹਿਣ ਵਾਲੀ 49 ਸਾਲਾ ਅੋਰਤ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਹੋਈ ਸੀ, ਪੰਜਵਾ ਰੋਇਲ ਐਨਕਲੇਵ ਦੀ ਰਹਿਣ ਵਾਲੀ 88 ਸਾਲਾ ਅੋਰਤ ਜੋ ਕਿ ਪਾਰਕੀਸਨਜ ਦੀ ਮਰੀਜ ਸੀ ਅਤੇ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਹੋਈ ਸੀ,ਛੇਵਾਂ ਲਹੋਰੀ ਗੇਟ ਦਾ ਰਹਿਣ ਵਾਲ 30 ਸਾਲਾ ਵਿਅਕਤੀ ਜੋ ਕਿ ਐਚ.ਆਈ.ਵੀ. ਪਾਜ਼ੇਟਿਵ ਸੀ ਅਤੇ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਤਪਾਲ ਵਿੱਚ ਦਾਖਲ ਹੋਇਆ ਸੀ, ਸੱਤਵਾਂ ਸੇਵਕ ਕਾਲੋਨੀ ਦੀ ਰਹਿਣ ਵਾਲੀ 70 ਸਾਲਾ ਅੋਰਤ ਜੋ ਕਿ ਪੁਰਾਨੀ ਬੀ.ਪੀ. ਦੀ ਮਰੀਜ ਸੀ, ਅੱਠਵਾਂ ਤ੍ਰਿਪੜੀ ਦੀ ਰਹਿਣ ਵਾਲੀ 80 ਸਾਲਾ ਅੋਰਤ ਜੋ ਕਿ ਬੀ.ਪੀ. ਦੀ ਮਰੀਜ ਸੀ, ਨੌਵਾਂ ਅਨੰਦ ਨਗਰ ਦੀ ਰਹਿਣ ਵਾਲੀ 68 ਸਾਲਾ ਅੋਰਤ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਹੋਈ ਸੀ।ਇਹਨਾਂ ਸਾਰਿਆਂ ਦੀ ਇਲਾਜ ਦੋਰਾਣ ਹਸਪਤਾਲ ਵਿਚ ਮੌਤ ਹੋ ਗਈ ਹੈ।ਜਿਸ ਨਾਲ ਜਿਲੇ ਵਿੱਚ ਕੋਵਿਡ ਪਾਜ਼ੇਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ ਹੁਣ 122 ਹੋ ਗਈ ਹੈ।
ਇਹ ਆਏ ਪਾਜ਼ੇਟਿਵ
ਪਾਜ਼ੇਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 188 ਕੇਸਾਂ ਵਿਚੋ 91 ਪਟਿਆਲਾ ਸ਼ਹਿਰ,19 ਰਾਜਪੁਰਾ, 18 ਨਾਭਾ, 13 ਸਮਾਣਾ,ਇੱਕ ਪਾਤੜਾ, ਇੱਕ ਸਨੋਰ ਅਤੇ 45 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 45 ਪਾਜ਼ੇਟਿਵ ਕੇਸਾਂ ਦੇ ਸੰਪਰਕ ਵਿਚ ਆਉਣ, 141 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜਾਂ ਅਤੇ ਦੋ ਬਾਹਰੀ ਰਾਜ ਤੋਂ ਆਉਣ ਕਾਰਨ ਲਏ ਸੈਂਪਲਾ ਵਿਚੋਂ ਆਏ ਪਾਜ਼ੇਟਿਵ ਕੇਸ ਸ਼ਾਮਲ ਹਨ। ਵਿਸਥਾਰ ਵਿਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪਟਿਆਲਾ ਦੇ ਨਿਹਾਲ ਬਾਗ ਤੋਂ ਸੱਤ, ਤ੍ਰਿਪੜੀ ਤੋਂ ਛੇ, ਮਾਡਲ ਟਾਉਨ ਤੋਂ ਚਾਰ, ਪਾਸੀ ਰੋਡ, ਗਾਂਧੀ ਨਗਰ, ਅਨੰਦ ਨਗਰ ਏ, ਨਿਉ ਲਹਿਲ ਕਾਲੋਨੀ, ਮਜੀਠੀਆਂ ਐਨਕਲੇਵ, ਪ੍ਰਤਾਪ ਨਗਰ ਤੋਂ ਤਿੰਨ-ਤਿੰਨ, ਰਾਘੋ ਮਾਜਰਾ, ਫੁਲਕੀਆਂ ਐਨਕਲੇਵ, ਰਘਬੀਰ ਕਾਲੋਨੀ, ਨਿਉ ਆਫੀਸਰ ਕਾਲੋਨੀ, ਹੀਰਾ ਨਗਰ, ਅਰਬਨ ਅਸਟੇਟ ਫੇਜ ਦੋ, ਝਿੱਲ ਰੋਡ ਤੋਂ ਦੋ-ਦੋ, ਬਾਜਵਾ ਕਾਲੋਨੀ, ਛੱਤਾ ਨੱਨੁ ਮੱਲ, ਵਸੰਤ ਵਿਹਾਰ, ਮਾਲਵਾ ਕਾਲੋਨੀ, ਸਿੱਧੁ ਕਾਲੋਨੀ, ਧੀਰੁ ਨਗਰ, ਪਾਵਰ ਕਾਲੋਨੀ, ਨਿਊ ਫਰੈਂਡਜ ਐਨਕਲੇਵ, ਡਿਫੈਂਸ ਕਾਲੋਨੀ, ਤੱਫਜਲਪੁਰਾ, ਮਥੁਰਾ ਕਾਲੋਨੀ, ਨਿਉ ਆਰਿਆ ਸਮਾਜ, ਲੀਲਾ ਭਵਨ, ਗੁਰਬਖਸ਼ ਕਾਲੋਨੀ, ਸੁਲਰ, ਪੁਰਾਨਾ ਲਾਲ ਬਾਗ, ਐਸ.ਐਸ.ਟੀ. ਕੰਪਲੈਕਸ, ਲਹਿਲ ਕਾਲੋਨੀ, ਗੁਰੂ ਨਾਨਕ ਕਾਲੋਨੀ, ਪੰਜਬੀ ਬਾਗ, ਤੇਜ ਬਾਗ, ਪੁਲਿਸ ਲਾਈਨ, ਸਿਵਲ ਲਾਈਨਜ, ਨਾਭਾ ਰੋਡ, ਮਨਜੀਤ ਨਗਰ, ਬੈਂਕ ਕਾਲੋਨੀ, ਆਫੀਸਰ ਐਨਕਲੇਵ, ਅਗਰਸੈਨ ਕਾਲੋਨੀ, ਲਾਹੋਰੀ ਗੇਟ ਆਦਿ ਥਾਂਵਾ ਤੋਂ ਇੱਕ-ਇੱਕ, ਰਾਜਪੁਰਾ ਦੇ ਗਉਸ਼ਾਲਾ ਰੋਡ, ਨੇੜੇ ਦੁਰਗਾ ਮੰਦਰ, ਰਾਜਪੁਰਾ ਟਾਉਨ, ਨੇੜੇ ਆਈ.ਟੀ.ਆਈ., ਗੁਰਬਖਸ਼ ਕਾਲੋਨੀ, ਪੁਰਾਨਾ ਰਾਜਪੁਰਾ ਤੋਂ ਦੋ-ਦੋ, ਬੈਕਸਾਈਡ ਦੁਰਗਾ ਮੰਦਰ, ਬਾਬਾ ਪ੍ਰੇਮ ਸਿੰਘ ਨਗਰ, ਸ਼ੀਤਲ ਕਾਲੋਨੀ, ਵਿਕਾਸ ਨਗਰ, ਗੋਬਿੰਦ ਕਾਲੋਨੀ, ਬਨਵਾੜੀ ਆਦਿ ਥਾਂਵਾ ਤੋਂ ਇੱਕ-ਇੱਕ, ਸਮਾਣਾ ਦੇ ਜੱਟਾਂ ਪੱਤੀ ਤੋਂ ਪੰਜ, ਮਾਛੀ ਹਾਤਾ, ਸਬਜੀ ਮੰਡੀ, ਤੇਜ ਕਾਲੋਨੀ, ਛੋਟੀ ਮਾਜਰੀ, ਅਜੀਤ ਨਗਰ, ਅਮਾਮਗੜ ਮੁੱਹਲਾ, ਨੇੜੇ ਪੋਸਟ ਆਫਿਸ, ਰਾਮ ਬਸਤੀ ਆਦਿ ਤੋਂ ਇੱਕ-ਇੱਕ, ਨਾਭਾ ਦੇ ਹੀਰਾ ਮਹੱਲ ਤੋਂ ਚਾਰ, ਸ਼ਿਵਪੁਰੀ ਕਾਲੋਨੀ, ਦੁੱਲਦੀ ਗੇਟ, ਪੁਰਾਨਾ ਹਾਥੀ ਖਾਨਾ, ਤੋਂ ਦੋ ਦੋ, ਭੱਠਾ ਸਟਰੀਟ, ਰੇਲਵੇ ਸਟੇਸ਼ਨ ਕੁਆਟਰ, ਸੰਗਤਪੁਰਾ, ਕਰਤਾਰਪੁਰਾ ਮੁੱਹਲਾ, ਬਸੰਤਪੁਰਾ ਮੁੱਹਲਾ, ਨੇੜੇ ਕੇਵੀ ਸਕੂਲ, ਨਿਉ ਪਟੇਲ ਨਗਰ ਆਦਿ ਥਾਂਵਾ ਤੋਂ ਇੱਕ-ਇੱਕ, ਸਨੋਰ ਤੋਂ ਇੱਕ, ਪਾਤੜਾਂ ਤੋਂ ਇੱਕ ਅਤੇ 45 ਵੱਖ ਵੱਖ ਪਿੰਡਾਂ ਤੋਂ ਕੋਵਿਡ ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ।ਜਿਹਨਾਂ ਵਿੱਚ ਨੌ ਪੁਲਿਸ ਮੁਲਾਜਮ ਅਤੇ ਇੱਕ ਸਿਹਤ ਕਰਮੀ ਵੀ ਸ਼ਾਮਲ ਹਨ।
ਇਹ ਨਵੇਂ ਬਣਾਏ ਮਾਈਕ੍ਰੋ ਕੰਟੇਨਮੈਂਟ ਜ਼ੋਨ
ਸਿਵਲ ਸਰਜਨ ਡਾ.ਮਲਹੋਤਰਾ ਨੇ ਦੱਸਿਆ ਕਿ ਜਿਆਦਾ ਕੇਸ ਆਉਣ ਤੇਂ ਪਟਿਆਲਾ ਦੇ ਨਿਹਾਲ ਬਾਗ ਏਰੀਏ ਵਿੱਚ ਮਾਈਕਰੋ ਕੰਟੈਨਮੈਂਟ ਲਗਾ ਦਿੱਤੀ ਗਈ ਹੈ ਅਤੇ ਸਮਾਂ ਪੁਰਾ ਹੋਣ ਅਤੇ ਏਰੀਏ ਵਿਚੋ ਕੋਈ ਨਵਾਂ ਕੇਸ ਨਾ ਆਉਣ ਤੇਂ ਪਟਿਆਲਾ ਦੇ ਰਾਘੋਮਾਜਰਾ ਏਰੀਏ, ਨਾਭਾ ਦੇ ਬਸੰਤਪੁਰਾ ਮੁੱਹਲਾ ਅਤੇ ਸਮਾਣਾ ਦੇ ਕਨੁੰਗੋ ਮੁੱਹਲਾ ਵਿਚ ਲਗਾਈ ਮਾਈਕਰੋ ਕੰਟੈਨਮੈਂਟ ਹਟਾ ਦਿੱਤੀਆਂ ਗਈਆਂ ਹਨ।
ਜਾਣੋ 5 ਮਿੰਟਾਂ 'ਚ ਪੰਜਾਬ ਦੇ ਤਾਜ਼ਾ ਹਾਲਾਤ
NEXT STORY