ਚੰਡੀਗੜ੍ਹ : ਪੰਜਾਬੀਆਂ ਲਈ ਇਕ ਵਾਰ ਫਿਰ ਖ਼ਤਰੇ ਦੀ ਘੰਟੀ ਵੱਜੀ ਹੈ। ਦਰਅਸਲ ਮਾਲਵਾ ਇਲਾਕੇ ਦੇ ਪਾਣੀ 'ਚ ਯੂਰੇਨੀਅਮ ਤੈਅ ਮਾਪਦੰਡਾਂ ਤੋਂ ਵਧੇਰੇ ਪਾਇਆ ਗਿਆ ਹੈ, ਜੋ ਕਿ ਲੋਕਾਂ ਦੀ ਜਾਨ ਲਈ ਖ਼ਤਰਾ ਹੈ। ਜਾਣਕਾਰੀ ਮੁਤਾਬਕ ਮਾਲਵਾ ਇਲਾਕੇ 'ਚ ਪਾਣੀ 'ਚ ਯੂਰੇਨੀਅਮ ਹੋਣ ਅਤੇ ਉਸ ਨਾਲ ਫੈਲਣ ਵਾਲੇ ਕੈਂਸਰ ਖ਼ਿਲਾਫ਼ ਜਨਹਿੱਤ ਪਟੀਸ਼ਨ 'ਤੇ ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਸੁਣਵਾਈ ਹੋਈ। ਇਸ ਦੌਰਾਨ ਅਦਾਲਤ ਨੂੰ ਪੰਜਾਬ ਸਰਕਾਰ ਨੇ ਦੱਸਿਆ ਕਿ ਪੂਰੇ ਪੰਜਾਬ 'ਚੋਂ 4406 ਸੈਂਪਲ ਲਏ ਗਏ ਸਨ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਮੁਲਾਜ਼ਮਾਂ ਲਈ ਜਾਰੀ ਹੋਏ ਨਵੇਂ ਹੁਕਮ! ਹੁਣ 2 ਸਾਲ ਤੋਂ ਵੱਧ...
ਇਨ੍ਹਾਂ 'ਚੋਂ 108 'ਚ ਯੂਰੇਨੀਅਮ ਦੀ ਮਾਤਰਾ ਤੈਅ ਮਾਪਦੰਡਾਂ ਤੋਂ ਜ਼ਿਆਦਾ ਪਾਈ ਗਈ, ਜੋ ਕਿ ਪੰਜਾਬ ਦੇ ਲੋਕਾਂ ਦੀ ਸਿਹਤ ਲਈ ਚਿੰਤਾ ਦਾ ਵਿਸ਼ਾ ਹੈ। ਦੱਸਣਯੋਗ ਹੈ ਕਿ ਸਾਲ 2010 'ਚ ਮੋਹਾਲੀ ਵਾਸੀ ਬਰਜਿੰਦਰ ਸਿੰਘ ਲੁੰਬਾ ਨੇ ਹਾਈਕੋਰਟ 'ਚ ਪਟੀਸ਼ਨ ਦਾਖ਼ਲ ਕਰਦੇ ਹੋਏ ਮਾਲਵਾ ਇਲਾਕੇ ਦੇ ਭੂ-ਜਲ 'ਚ ਯੂਰੇਨੀਅਮ ਹੋਣ ਅਤੇ ਇਸ ਨਾਲ ਵੱਧਦੇ ਕੈਂਸਰ ਦੇ ਮਾਮਲਿਆਂ ਦਾ ਮੁੱਦਾ ਚੁੱਕਿਆ ਸੀ। ਹਾਈਕੋਰਟ ਨੇ 14 ਸਾਲਾਂ ਤੋਂ ਪੈਂਡਿੰਗ ਇਸ ਮਾਮਲੇ ਦੀ ਨਵੇਂ ਸਿਰੇ ਤੋਂ ਜਾਂਚ ਦੇ ਹੁਕਮ ਦਿੱਤੇ ਸਨ।
ਇਹ ਵੀ ਪੜ੍ਹੋ : ਡੇਰਾ ਬਿਆਸ ਜਾਣ ਵਾਲੀ ਸੰਗਤ ਲਈ ਵੱਡੀ ਖ਼ੁਸ਼ਖ਼ਬਰੀ, ਲਿਆ ਗਿਆ ਅਹਿਮ ਫ਼ੈਸਲਾ
ਇਸ 'ਤੇ ਸੁਣਵਾਈ ਦੌਰਾਨ ਹਾਈਕੋਰਟ ਨੂੰ ਦੱਸਿਆ ਗਿਆ ਕਿ ਡਬਲਿਊ. ਐੱਚ. ਓ. ਦੇ ਅਨੁਸਾਰ ਪਾਣੀ 'ਚ ਯੂਰੇਨੀਅਮ ਨੂੰ ਲੈ ਕੇ ਹੁਣ ਮਾਪਦੰਡ ਬਦਲ ਗਏ ਹਨ। ਹੁਣ ਤੈਅ ਮਾਤਰਾ 30 ਪੀ. ਪੀ. ਬੀ. ਹੈ। ਪੰਜਾਬ ਸਰਕਾਰ ਦੇ ਮੁਤਾਬਕ ਕੇਂਦਰ ਸਰਕਾਰ ਦੀ ਚਿੱਠੀ ਹੈ ਕਿ 60 ਪੀ. ਪੀ. ਬੀ ਨੂੰ ਉਚਿਤ ਮੰਨਿਆ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿਰ 'ਤੇ ਦਵਾਈ ਲਗਾ ਕੇ ਗੰਜਾਪਣ ਦੂਰ ਕਰਨ ਦਾ ਦਾਅਵਾ ਕਰਨ ਵਾਲੇ ਖ਼ਿਲਾਫ਼ ਹੋ ਗਿਆ ਵੱਡਾ ਐਕਸ਼ਨ
NEXT STORY