ਖੰਨਾ (ਵਿਪਨ): ਸਿਰ 'ਤੇ ਦਵਾਈ ਲਗਾ ਕੇ ਗੰਜਾਪਣ ਦੂਰ ਕਰਨ ਦਾ ਦਾਅਵਾ ਕਰਨ ਵਾਲੇ ਖੰਨਾ ਦੇ ਸੈਲੂਨ '9 ਐਕਸ ਓ' ਦੇ ਖ਼ਿਲਾਫ਼ ਜ਼ਿਲ੍ਹਾ ਪ੍ਰਸ਼ਾਸਨ ਨੇ ਸਖ਼ਤ ਕਾਰਵਾਈ ਕਰਦਿਆਂ ਸੈਲੂਨ ਨੂੰ ਸੀਲ ਕਰ ਦਿੱਤਾ ਹੈ। ਦੱਸ ਦਈਏ ਕਿ ਐਤਵਾਰ ਨੂੰ ਸੈਲੂਨ ਸੰਚਾਲਕ ਨੇ ਇਕ ਹੋਰ ਵਿਅਕਤੀ ਨਾਲ ਰਲ਼ ਕੇ ਸੰਗਰੂਰ ਵਿਚ ਕੈਂਪ ਲਗਾ ਕੇ ਲੋਕਾਂ ਦੇ ਸਿਰ 'ਤੇ ਦਵਾਈ ਲਗਾਈ ਸੀ, ਜਿਸ ਨਾਲ ਕਈ ਲੋਕ ਬੀਮਾਰ ਹੋ ਗਏ। ਸੰਗਰੂਰ ਸਿਵਲ ਹਸਪਤਾਲ ਵਿਚ 70 ਤੋਂ ਵੱਧ ਲੋਕਾਂ ਨੂੰ ਦਾਖ਼ਲ ਕਰਵਾਇਆ ਗਿਆ ਸੀ। ਇਸ ਮਗਰੋਂ ਸੰਗਰੂਰ ਪੁਲਸ ਨੇ ਖੰਨਾ ਦੇ ਸੈਲੂਨ ਸੰਚਾਲਕ ਤੇ ਹੋਰ ਵਿ੍ਕਤੀ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਵੱਲੋਂ Youtuber ਦਾ ਐਨਕਾਊਂਟਰ, ਹੋ ਗਏ ਵੱਡੇ ਖ਼ੁਲਾਸੇ
ਅੱਜ ਪ੍ਰਸ਼ਾਸਨ ਦੀਆਂ ਟੀਮਾਂ ਨੇ ਜ਼ਿਲ੍ਹਾ ਆਯੁਰਵੈਦਿਕ ਅਫ਼ਸਰ ਕਮ ਡਰੱਗ ਇੰਸਪੈਕਟਰ ਰਮਨ ਖੰਨਾ ਦੀ ਅਗਵਾਈ ਵਿਚ ਸੈਲੂਨ ਨੂੰ ਸੀਲ ਕਰ ਦਿੱਤਾ। ਡਾ. ਰਮਨ ਖੰਨਾ ਦਨੇ ਦੱਸਿਆ ਕਿ ਸੋਮਵਾਰ ਨੂੰ ਜ਼ੋਨਲ ਲਾਇਸੈਂਸਿੰਗ ਅਥਾਰਟੀ ਤੇ ਸਿਵਲ ਸਰਜਨ ਦੇ ਕਹਿਣ 'ਤੇ ਕਾਰਵਾਈ ਕੀਤੀ ਗਈ ਹੈ। ਕੈਂਪ ਵਿਚ ਆਯੁਰਵੈਦਿਕ ਦਵਾਈ ਲਗਾਉਣ ਦਾ ਦਾਅਵਾ ਕੀਤਾ ਜਾ ਰਿਹਾ ਸੀ। ਇਸ ਲਈ ਉਨ੍ਹਾਂ ਨੂੰ ਸੈਲੂਨ ਸੰਚਾਲਕ ਦੇ ਖ਼ਿਲਾਫ਼ ਕਾਰਵਾਈ ਕਰਨ ਨੂੰ ਕਿਹਾ ਗਿਆ ਸੀ। ਉਹ ਆਪਣੀ ਟੀਮ ਦੇ ਨਾਲ ਸੋਮਵਾਰ ਸ਼ਾਮ ਨੂੰ ਆਏ ਸਨ, ਪਰ ਸੈਲੂਨ ਬੰਦ ਪਿਆ ਸੀ। ਅੱਜ ਸਵੇਰੇ ਵੀ ਉਹ ਟੀਮ ਦੇ ਨਾਲ ਖੰਨਾ ਪਹੁੰਚੇ, ਪਰ ਅੱਜ ਵੀ ਸੈਲੂਨ ਬੰਦ ਪਿਆ ਸੀ। ਟੀਮ ਨੇ ਐਕਸ਼ਨ ਲੈਂਦਿਆਂ ਸੈਲੂਨ ਨੂੰ ਸੀਲ ਕਰ ਦਿੱਤਾ ਹੈ। ਸੈਲੂਨ ਦੇ ਬਾਹਰ ਨੋਟਿਸ ਲਗਾ ਕੇ ਸੈਲੂਨ ਸੰਚਾਲਕ ਨੂੰ ਜਾਂਚ ਵਿਚ ਸ਼ਾਮਲ ਹੋਣ ਨੂੰ ਕਿਹਾ ਗਿਆ ਹੈ। ਇਸ ਮਗਰੋਂ ਜਿਹੜੀ ਦਵਾਈ ਲਗਾਈ ਜਾ ਰਹੀ ਹੈ, ਉਸ ਦੇ ਸੈਂਪਲ ਲੈ ਕੇ ਜਾਂਚ ਕੀਤੀ ਜਾਵੇਗੀ। ਇਸ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ - Punjab: ਗੋਲ਼ੀਆਂ ਨਾਲ ਭੁੰਨ 'ਤਾ ਲਾੜਾ! ਸ਼ਿਵ ਸੈਨਾ ਆਗੂ ਦਾ ਵੀ ਬੇਰਹਿਮੀ ਨਾਲ ਕਤਲ (ਵੀਡੀਓ)
ਸੈਲੂਨ ਸੀਲ ਹੋਣ ਦੇ ਬਾਵਜੂਦ ਸਿਰ 'ਤੇ ਦਵਾਈ ਲਵਾਉਣ ਵਾਲਿਆਂ ਦੀ ਲੱਗੀ ਭੀੜ
ਦੂਜੇ ਪਾਸੇ ਸੈਲੂਨ ਸੰਚਾਲਕ ਦੇ ਖ਼ਿਲਾਫ਼ ਕੇਸ ਦਰਜ ਹੋਣ ਦੇ ਬਾਅਦ ਸੈਲੂਨ ਨੂੰ ਸੀਲ ਕਰਨ ਦੇ ਬਾਵਜੂਦ ਅੱਜ ਵੀ ਸਿਰ 'ਤੇ ਦਵਾਈ ਲਵਾਉਣ ਵਾਲਿਆਂ ਦੀ ਭੀੜ ਲੱਗੀ ਰਹੀ। ਇੱਥੇ ਵੱਡੀ ਗਿਮਤੀ ਵਿਚ ਲੋਕ ਗੰਜੇਪਨ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸਿਰ 'ਤੇ ਦਵਾਈ ਲਗਵਾਉਣ ਲਈ ਆਏ ਸਨ। ਸੈਲੂਨ ਵਿਚ ਅੱਜ ਦਵਾਈ ਲਵਾਉਣ ਆਏ ਬਿਲਾਸਪੁਰ ਹਿਮਾਚਲ ਪ੍ਰਦੇਸ਼ ਦੇ ਅਜੇ, ਲੁਧਿਆਣਾ ਦੇ ਮੰਦੀਪ, ਚੰਡੀਗੜ੍ਹ ਦੇ ਰਾਕੇਸ਼ ਕੁਮਾਰ ਅਤੇ ਸਾਹਨੇਵਾਲ ਤੋਂ ਆਏ ਵਿਅਕਤੀ ਨੇ ਕਿਹਾ ਕਿ ਉਹ 2 ਤੋਂ 3 ਵਾਰ ਸਿਰ 'ਤੇ ਦਵਾਈ ਲਵਾ ਚੁੱਕੇ ਹਨ, ਫ਼ਿਰ ਵੀ ਉਨ੍ਹਾਂ ਨੂੰ ਕੋਈ ਵੀ ਸਮੱਸਿਆ ਨਹੀਂ ਆਈ। ਉਨ੍ਹਾਂ ਨੂੰ ਦਵਾਈ ਦਾ ਅਸਰ ਵੀ ਵੇਖਣ ਨੂੰ ਮਿਲਿਆ ਹੈ ਤੇ ਸਿਰ 'ਤੇ ਵਾਲ ਆਉਣ ਲੱਗ ਪਏ ਹਨ। ਲੋਕਾਂ ਨੇ ਕਿਹਾ ਕਿ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁਖਬੀਰ ਸਿੰਘ ਬਾਦਲ ਨਾਲ ਬੈਠਕ ਮਗਰੋਂ ਹਰਜਿੰਦਰ ਸਿੰਘ ਧਾਮੀ ਵਲੋਂ ਅਸਤੀਫ਼ਾ ਵਾਪਸ ਲੈਣ ਦਾ ਐਲਾਨ
NEXT STORY