ਚੰਡੀਗੜ੍ਹ : ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ 4 ਮਹੀਨਿਆਂ ਬਾਅਦ ਅੱਜ ਮਤਲਬ ਕਿ 13 ਫਰਵਰੀ ਨੂੰ ਹੋਣ ਜਾ ਰਹੀ ਹੈ। ਦਿੱਲੀ ਵਿਧਾਨ ਸਭਾ ਚੋਣਾਂ 'ਚ ਹਾਰ ਤੋਂ ਬਾਅਦ ਪੰਜਾਬ 'ਚ ਆਮ ਆਦਮੀ ਪਾਰਟੀ 'ਚ ਹਲਚਲ ਤੇਜ਼ ਹੋ ਗਈ ਹੈ। ਇਸ ਸਬੰਧੀ ਅੱਜ ਦੀ ਕੈਬਨਿਟ ਮੀਟਿੰਗ 'ਚ ਕਈ ਮਹੱਤਵਪੂਰਨ ਫ਼ੈਸਲੇ ਲਏ ਜਾ ਸਕਦੇ ਹਨ।
ਇਹ ਵੀ ਪੜ੍ਹੋ : ਰੰਗ ਗੋਰਾ ਕਰਨ ਲਈ ਕਰੀਮਾਂ ਵਰਤਣ ਵਾਲੇ ਹੋ ਜਾਣ Alert! ਹੋਸ਼ ਉਡਾ ਦੇਣ ਵਾਲਾ ਹੋਇਆ ਖ਼ੁਲਾਸਾ
ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਮੀਟਿੰਗ ਦੌਰਾਨ ਖ਼ੂਨ ਦੇ ਰਿਸ਼ਤਿਆਂ 'ਚ ਜਾਇਦਾਦ ਦੇ ਤਬਾਦਲੇ 'ਤੇ 2.5 ਫ਼ੀਸਦੀ ਸਟੈਂਪ ਡਿਊਟੀ ਲਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਮਿਲ ਸਕਦੀ ਹੈ। ਸਰਕਾਰ ਨੇ ਇਹ ਪ੍ਰਸਤਾਵ ਸੂਬੇ ਦੀ ਵਿੱਤੀ ਹਾਲਤ ਨੂੰ ਧਿਆਨ 'ਚ ਰੱਖਦਿਆਂ ਹੋਇਆ ਲਿਆਂਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਪੰਜਾਬ ਵਾਸੀਆਂ ਲਈ ਵੱਡੀ ਖ਼ਬਰ ਹੋਵੇਗੀ।
ਇਹ ਵੀ ਪੜ੍ਹੋ : ਮੋਹਾਲੀ 'ਚ 3 ਮੰਜ਼ਿਲਾ ਇਮਾਰਤ ਡਿੱਗਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਅਧਿਕਾਰੀਆਂ ਦੇ ਸੁੱਕੇ ਸਾਹ
ਪਹਿਲਾਂ 10 ਫਰਵਰੀ ਨੂੰ ਹੋਣੀ ਸੀ ਮੀਟਿੰਗ
ਦੱਸ ਦੇਈਏ ਕਿ ਪਹਿਲਾਂ ਕੈਬਨਿਟ ਮੀਟਿੰਗ 10 ਫਰਵਰੀ ਨੂੰ ਰੱਖੀ ਗਈ ਸੀ ਪਰ ਫਿਰ ਇਸ ਨੂੰ 13 ਫਰਵਰੀ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਅੱਜ ਇਹ ਮੀਟਿੰਗ ਹੋਣ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੰਗ ਗੋਰਾ ਕਰਨ ਲਈ ਕਰੀਮਾਂ ਵਰਤਣ ਵਾਲੇ ਹੋ ਜਾਣ Alert! ਹੋਸ਼ ਉਡਾ ਦੇਣ ਵਾਲਾ ਹੋਇਆ ਖ਼ੁਲਾਸਾ
NEXT STORY