ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਨੂੰ ਪਿੰਡ ਸਰਾਭਾ ਵਿਖੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਸੂਬਾ ਪੱਧਰੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਰਦਾਰ ਕਰਤਾਰ ਸਿੰਘ ਸਰਾਭਾ ਦੀ ਕੋਈ ਛੋਟੀ-ਮੋਟੀ ਕੁਰਬਾਨੀ ਨਹੀਂ ਸੀ ਅਤੇ 19 ਸਾਲ ਦੀ ਉਮਰ 'ਚ ਅੱਜ ਦੇ ਦਿਨ ਉਨ੍ਹਾਂ ਨੂੰ ਫਾਂਸੀ ਦਿੱਤੀ ਗਈ ਸੀ। ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਤਸਵੀਰ ਹਰ ਵੇਲੇ ਸ਼ਹੀਦ ਭਗਤ ਸਿੰਘ ਆਪਣੇ ਜੇਬ 'ਚ ਰੱਖਦੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਜਿਹੜੀ ਉਮਰ 'ਚ ਬੱਚੇ ਆਪਣੇ ਮਾਂ-ਪਿਓ ਤੋਂ ਮੋਟਰਸਾਈਕਲ ਮੰਗਦੇ ਹਨ, ਉਸ ਉਮਰ 'ਚ ਕਰਤਾਰ ਸਿੰਘ ਸਰਾਭਾ ਨੇ ਅੰਗਰੇਜਾਂ ਨੂੰ ਮੁਲਕ ਮੰਗ ਲਿਆ ਸੀ। ਇਹ ਕੋਈ ਛੋਟੀ ਸੋਚ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿੰਡ ਸਰਾਭਾ ਦੇ ਲੋਕਾਂ ਵਲੋਂ ਮੈਨੂੰ ਬਹੁਤ ਸਾਰੀਆਂ ਮੰਗਾਂ ਲਿਖ ਕੇ ਦਿੱਤੀਆਂ ਹੋਈਆਂ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਪੂਰੀਆਂ ਹੋ ਜਾਣਗੀਆਂ।
ਇਹ ਵੀ ਪੜ੍ਹੋ : 18, 19 ਅਤੇ 20 ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਮੁਲਤਵੀ, ਪੰਜਾਬ ਯੂਨੀਵਰਸਿਟੀ ਨੇ ਲਿਆ ਅਹਿਮ ਫ਼ੈਸਲਾ
CM ਮਾਨ ਨੇ ਕੀਤੇ ਵੱਡੇ ਐਲਾਨ
ਉਨ੍ਹਾਂ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਸਾਰੇ ਪਿੰਡ ਨੂੰ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾਵੇਗਾ ਅਤੇ ਇਸ ਦਾ ਬਜਟ 2 ਕਰੋੜ 82 ਲੱਖ ਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਲਵਾਰੇ ਨੂੰ ਜਾਣ ਵਾਲੀ ਸੜਕ ਦੀ ਲਲਿਤੋਂ ਕਲਾਂ ਤੋਂ ਪੱਖੋਵਾਲ ਤੱਕ ਫੋਰਲੇਨਿੰਗ ਕਰਨੀ ਹੈ ਅਤੇ ਇਹ ਸਿੱਧੀ ਏਅਰਪੋਰਟ ਨੂੰ ਜਾਵੇਗੀ। ਮੁੱਖ ਮੰਤਰੀ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਇੱਥੇ ਏਅਰਫੋਰਸ ਅਕੈਡਮੀ ਦੀ ਟ੍ਰੇਨਿੰਗ ਲਈ ਮੰਗ ਕੀਤੀ ਗਈ ਹੈ, ਜਿਸ ਨੂੰ ਪੂਰਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਹੋਸ਼ ਉਡਾਉਣ ਵਾਲਾ ਮਾਮਲਾ! ਝੌਂਪੜੀ 'ਚ ਰਹਿੰਦੇ ਮਜ਼ਦੂਰ ਨੂੰ 36 ਕਰੋੜ ਦਾ ਟੈਕਸ ਨੋਟਿਸ
ਉਨ੍ਹਾਂ ਕਿਹਾ ਕਿ ਕੁੱਲ 45 ਕਰੋੜ 84 ਲੱਖ ਰੁਪਿਆ ਇਸ ਪਿੰਡ ਨੂੰ ਦੇ ਕੇ ਜਾ ਰਹੇ ਹਾਂ, ਜਿਸ ਨਾਲ ਇੱਥੇ ਵਿਕਾਸ ਕਾਰਜ ਪੂਰੇ ਹੋਣਗੋ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਿੰਡਾਂ ਨੇ ਦੇਸ਼ ਲੈ ਕੇ ਦਿੱਤਾ ਹੈ, ਉਨ੍ਹਾਂ ਪਿੰਡਾਂ ਲਈ ਖਜ਼ਾਨੇ ਹਮੇਸ਼ਾ ਖੁੱਲ੍ਹੇ ਰਹਿਣਗੇ। ਉਨ੍ਹਾਂ ਕਿਹਾ ਕਿ ਮੈਂ ਖ਼ੁਦ ਨੂੰ ਕਿਸਮਤ ਵਾਲਾ ਸਮਝਦਾ ਹਾਂ ਕਿ ਲੋਕਾਂ ਨੇ ਮੈਨੂੰ ਇੰਨੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਮ੍ਰਿਤਸਰ ਦੀਆਂ ਗੈਰ-ਕਾਨੂੰਨੀ ਇਮਾਰਤਾਂ ਨੂੰ ਵੱਡੀ ਰਾਹਤ ਦੀ ਉਮੀਦ, ਕਦੇ ਵੀ ਹੋ ਸਕਦੈ OTS ਸਕੀਮ ਦਾ ਐਲਾਨ
NEXT STORY