ਅੰਮ੍ਰਿਤਸਰ/ਨਵੀਂ ਦਿੱਲੀ— ਕੇਂਦਰੀ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਦਾ ਕਹਿਣਾ ਹੈ ਕਿ ਦੀਵਾਲੀ ਤੱਕ ਤੇਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਕਮੀ ਆ ਜਾਵੇਗੀ। ਸੋਮਵਾਰ ਨੂੰ ਗੁਰੂ ਦੀ ਨਗਰੀ ਅਮ੍ਰਿਤਸਰ ਪਹੁੰਚੇ ਮੰਤਰੀ ਧਰਮਿੰਦਰ ਨੇ ਕਿਹਾ ਕਿ ਪੈਟਰੋਲ ਦੀਆਂ ਕੀਮਤਾਂ ਅੰਤਰਰਾਸ਼ਟਰੀ ਬਾਜ਼ਾਰ 'ਚ ਰੋਜ਼ਾਨਾ ਤੈਅ ਹੁੰਦੀਆਂ ਹਨ। ਬੀਤੇ ਦਿਨੀਂ ਅਮਰੀਕਾ 'ਚ ਆਏ ਹੜ੍ਹ ਕਾਰਨ 13 ਫੀਸਦੀ ਰਿਫਾਇਨਰੀ ਤੇਲ ਘੱਟ ਹੋਇਆ, ਜਿਸ ਦੇ ਚੱਲਦੇ ਤੇਲ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ।
ਭਾਰਤ ਸਰਕਾਰ ਨੇ ਤੇਲ ਦੀ ਕੀਮਤ ਰੋਜ਼ਾਨਾ ਅੰਤਰਰਾਸ਼ਟਰੀ ਕੀਮਤਾਂ ਨੂੰ ਧਿਆਨ 'ਚ ਰੱਖ ਕੇ ਨਿਰਧਾਰਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਕਾਰਨ ਖਪਤ 'ਤੇ ਜ਼ਿਆਦਾ ਬੋਝ ਵੀ ਨਹੀਂ ਪਵੇਗਾ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਰੋਜ਼ਾਨਾ ਕੀਮਤ ਘੱਟ-ਵੱਧ ਹੋ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ 'ਚ ਮੱਥਾ ਵੀ ਟੇਕਿਆ।
ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਤੇਲ ਕੰਪਨੀਆਂ ਸਰਕਾਰੀ ਹਨ ਅਤੇ ਸਾਰਾ ਕੰਮ ਪਾਰਦਰਸ਼ਿਤਾ ਨਾਲ ਹੋ ਰਿਹਾ ਹੈ। ਜੋ ਵੀ ਮੁਨਾਫਾ ਹੁੰਦਾ ਹੈ ਉਹ ਲੋਕਾਂ ਦੀ ਭਲਾਈ ਲਈ ਵੱਖ-ਵੱਖ ਕੰਮਾਂ 'ਚ ਖਰਚ ਕੀਤਾ ਜਾਂਦਾ ਹੈ। ਤੇਲ ਉਤਪਾਦ ਨੂੰ ਜੀ. ਐਸ. ਟੀ. ਦੇ ਅਧੀਨ ਲਿਆਏ ਜਾਣ 'ਤੇ ਪੈਟਰੋਲੀਅਮ ਮੰਤਰੀ ਨੇ ਕਿਹਾ ਕਿ ਜ਼ਲਦੀ ਹੀ ਅਜਿਹਾ ਕੀਤਾ ਜਾ ਰਿਹਾ ਹੈ। ਇਸ ਨਾਲ ਆਮ ਲੋਕਾਂ ਨੂੰ ਫਾਇਦਾ ਮਿਲੇਗਾ। ਜੀ. ਐਸ. ਟੀ. ਕੌਂਸਲ ਪੈਟਰੋਲੀਅਮ ਨੂੰ ਆਪਣੇ ਅਧੀਨ ਲਿਆਉਣ ਦੇ ਕੰਮ 'ਚ ਜੁਟੀ ਹੋਈ ਹੈ। ਇਸ ਤੋਂ ਪਹਿਲਾਂ ਪ੍ਰਧਾਨ ਨੇ ਸਰਕਾਰ ਦੇ ਵੱਖ-ਵੱਖ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਪੰਜਾਬ 'ਚ ਸਿੱਖਿਆ ਸੰਸਥਾਵਾਂ, ਸਮਾਜਿਕ ਅਤੇ ਧਾਰਮਿਕ ਸੰਗਠਨਾਂ ਨੂੰ ਜੋੜ ਕੇ ਵਿਕਾਸ ਦੀ ਨੀਂਹ ਨੂੰ ਹੋਰ ਮਜ਼ਬੂਤ ਕਰਨ। ਪੰਜਾਬ ਨੂੰ ਕੇਦਰ ਸਰਕਾਰ ਤੋਂ ਵਿਸ਼ੇਸ਼ ਪੈਕੇਜ ਮਿਲਦਾ ਰਿਹਾ ਹੈ ਅਤੇ ਸਰਕਾਰ ਕੋਸ਼ਿਸ਼ਾਂ ਕਰੇ, ਕੇਂਦਰ ਪੂਰਾ ਸਹਿਯੋਗ ਕਰੇਗਾ।
ਪੰਜਾਬ 'ਚ ਦਿਨ ਦਿਹਾੜੇ ਹੋ ਰਹੀਆਂ ਹਨ ਲੁੱਟਾਂ ਖੋਹਾਂ ਅਤੇ ਕਤਲ ਦੀਆਂ ਘਟਨਾਵਾਂ : ਹਰਸਿਮਰਤ ਬਾਦਲ
NEXT STORY