ਫਗਵਾੜਾ, (ਹਰਜੋਤ)- ਸੋਮਵਾਰ ਦੀ ਰਾਤ ਨੂੰ ਭੁੱਲਾਰਾਈ ਰੋਡ 'ਤੇ ਮੋਟਰਸਾਈਕਲ ਚਾਲਕ 'ਤੇ ਹਮਲਾ ਕਰਨ ਅਤੇ ਉਸ ਦੇ ਮੋਟਰਸਾਈਕਲ ਨੂੰ ਅੱਗ ਲਾਉਣ ਦੇ ਸਬੰਧ 'ਚ 5 ਵਿਅਕਤੀਆਂ ਖਿਲਾਫ਼ ਧਾਰਾ 308, 323, 306, 436, 427, 148, 149 ਤਹਿਤ ਕੇਸ ਦਰਜ ਕੀਤਾ ਹੈ।
ਪੁਲਸ ਨੂੰ ਦਰਜ ਕਰਵਾਈ ਰਿਪੋਟਰ 'ਚ ਸ਼ਿਕਾਇਤ ਕਰਤਾ ਚਰਨਜੀਤ ਸਿੰਘ ਪੁੱਤਰ ਜੀਤ ਸਿੰਘ ਵਾਸੀ ਪਿੰਡ ਭੁੱਲਾਰਾਈ ਨੇ ਕਿਹਾ ਕਿ ਉਸ ਦੇ ਚਾਚੇ ਦਾ ਲੜਕਾ ਹਰਮਨ ਮੋਟਰਸਾਈਕਲ 'ਤੇ ਜਾ ਰਿਹਾ ਸੀ, ਜਿਸ ਨੂੰ ਮਾਰਸ਼ਲ ਕੰਡਾ, ਲੱਭਾ, ਗੱਗੀ ਅਤੇ ਦੋ ਅਣਪਛਾਤੇ ਵਿਅਕਤੀਆਂ ਨੇ ਘੇਰ ਕੇ ਕੁੱਟਮਾਰ ਕੀਤੀ ਅਤੇ ਮੋਟਰਸਾਈਕਲ ਸਾੜ ਦਿੱਤਾ। ਜਾਂਚ ਅਧਿਕਾਰੀ ਦਯਾ ਚੰਦ ਅਨੁਸਾਰ ਦੋਸ਼ੀ ਪੁਲਸ ਗ੍ਰਿਫ਼ਤ ਤੋਂ ਬਾਹਰ ਹਨ।
ਔਰਤ ਦਾ ਪਰਸ ਖੋਹਣ ਵਾਲੇ ਦੋ ਕਾਬੂ
NEXT STORY