ਗੁਰਦਾਸਪੁਰ, (ਵਿਨੋਦ)- ਇਕ ਘਰ 'ਚ ਦਾਖ਼ਲ ਹੋ ਕੇ ਵਿਆਹੁਤਾ ਨਾਲ ਜ਼ਬਰਦਸਤੀ ਕਰਨ ਤੇ ਫੋਟੋ ਖਿੱਚ ਕੇ ਇੰਟਰਨੈੱਟ 'ਤੇ ਪਾਉਣ ਵਾਲੇ ਮੁਲਜ਼ਮ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਪਰ ਮੁਲਜ਼ਮ ਫਰਾਰ ਹੈ।
ਜਾਣਕਾਰੀ ਅਨੁਸਾਰ ਪਿੰਡ ਤਾਲਿਬਪੁਰ ਦੀ ਇਕ ਲੜਕੀ ਨੇ ਪੁਰਾਣਾ ਸ਼ਾਲਾ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਬਚਿੱਤਰ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਜੀਵਨਵਾਲ ਬੱਬਰੀ ਮੇਰੇ ਮਾਮੇ ਦੇ ਲੜਕੇ ਬਾਬੂ ਮਸੀਹ ਦਾ ਭਰਾ ਬਣਿਆ ਹੋਇਆ ਸੀ, ਜਿਸ ਕਾਰਨ ਉਹ ਮੇਰੇ ਮਾਮੇ ਦੇ ਲੜਕੇ ਨਾਲ ਸਾਡੇ ਘਰ ਆਉਂਦਾ ਸੀ, ਜਿਸ ਕਾਰਨ ਬਚਿੱਤਰ ਸਿੰਘ ਨਾਲ ਸਾਡੇ ਪਰਿਵਾਰ ਦੀ ਜਾਣ-ਪਛਾਣ ਸੀ। ਕੁਝ ਸਮਾਂ ਪਹਿਲਾਂ ਮੁਲਜ਼ਮ ਸਾਡੇ ਘਰ ਆਇਆ ਤੇ ਉਸ ਸਮੇਂ ਮੈਂ ਘਰ ਵਿਚ ਇਕੱਲੀ ਸੀ। ਮੁਲਜ਼ਮ ਮੇਰੇ ਨਾਲ ਅਸ਼ਲੀਲ ਹਰਕਤਾਂ ਕਰਨ ਲੱਗਾ। ਜਦੋਂ ਮੈਂ ਵਿਰੋਧ ਕੀਤਾ ਤਾਂ ਉਸ ਨੇ ਫੋਟੋ ਖਿੱਚ ਲਈ। ਮੇਰੇ ਵੱਲੋਂ ਰੌਲਾ ਪਾਉਣ 'ਤੇ ਮੁਲਜ਼ਮ ਉਥੋਂ ਭੱਜ ਗਿਆ ਤੇ ਮੇਰਾ ਮੋਬਾਇਲ ਵੀ ਨਾਲ ਲੈ ਗਿਆ ਕਿਉਂਕਿ ਉਸ ਨੇ ਫੋਟੋ ਮੇਰੇ ਮੋਬਾਇਲ ਤੋਂ ਖਿੱਚੀ ਸੀ।
ਪੀੜਤਾ ਨੇ ਦੋਸ਼ ਲਾਇਆ ਕਿ ਇਸ ਸੰਬੰਧੀ ਉਸ ਨੇ ਪੁਰਾਣਾ ਸ਼ਾਲਾ ਪੁਲਸ ਸਟੇਸ਼ਨ 'ਚ 30 ਦਸੰਬਰ 2017 ਨੂੰ ਸ਼ਿਕਾਇਤ ਦਰਜ ਕਰਵਾਈ ਸੀ ਪਰ ਪੁਲਸ ਨੇ ਮੁਲਜ਼ਮ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਮੁਲਜ਼ਮ ਨੇ ਉਸ ਦੀ ਫੋਟੋ ਇੰਟਰਨੈੱਟ 'ਤੇ ਪਾ ਦਿੱਤੀ ਤੇ ਬਲੈਕਮੇਲ ਕਰਨ ਲੱਗਾ।
ਕੀ ਕਹਿਣੈ ਪੁਲਸ ਦਾ
ਇਸ ਸੰਬੰਧੀ ਜਦੋਂ ਪੁਰਾਣਾ ਸ਼ਾਲਾ ਪੁਲਸ ਸਟੇਸ਼ਨ ਦੇ ਇੰਚਾਰਜ ਵਿਸ਼ਵਨਾਥ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੀੜਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਜਾਂਚ ਕਰਨ ਤੋਂ ਬਾਅਦ 30 ਜਨਵਰੀ 2018 ਨੂੰ ਬਚਿੱਤਰ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੰਜਾਬ ਪੁਲਸ ਨੇ 'ਪਕੋਕਾ' ਲਾਗੂ ਕਰਨ ਦੀ ਮੁੜ ਵਕਾਲਤ ਕੀਤੀ
NEXT STORY