ਚੰਡੀਗੜ੍ਹ (ਪ੍ਰੀਕਸ਼ਿਤ) : ਦਿੱਲੀ ਤੋਂ ਚੰਡੀਗੜ੍ਹ ਸ਼ਤਾਬਦੀ ਰੇਲ ’ਚ ਯਾਤਰੀ ਨੂੰ ਸੂਪ ’ਚੋਂ ਮਰਿਆ ਹੋਇਆ ਕਾਕਰੋਚ ਮਿਲਣ ’ਤੇ ਜ਼ਿਲ੍ਹਾ ਖਪਤਕਾਰ ਕਮਿਸ਼ਨ ਨੇ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈ. ਆਰ. ਸੀ. ਟੀ. ਸੀ.) ਲਿਮਟਿਡ ਨੂੰ ਸੇਵਾ ’ਚ ਅਣਗਹਿਲੀ ਦਾ ਦੋਸ਼ੀ ਕਰਾਰ ਦਿੱਤਾ ਹੈ। ਆਈ. ਆਰ. ਸੀ. ਟੀ. ਸੀ. ਅਤੇ ਉੱਤਰ ਰੇਲਵੇ ਨੂੰ ਕਮਿਸ਼ਨ ਨੇ ਸ਼ਿਕਾਇਤਕਰਤਾ ਨੂੰ ਹੋਈ ਮਾਨਸਿਕ ਪਰੇਸ਼ਾਨੀ ਅਤੇ ਖ਼ਰਚਿਆਂ ਲਈ 15 ਹਜ਼ਾਰ ਰੁਪਏ ਪੀੜਤ ਨੂੰ ਦੇਣ ਦੇ ਨਿਰਦੇ਼ਸ਼ ਦਿੱਤੇ ਹਨ। ਚੰਡੀਗੜ੍ਹ ਸੈਕਟਰ-19 ਦੇ ਰਹਿਣ ਵਾਲੇ ਵਕੀਲ ਨੇ ਯਾਤਰਾ ਦੌਰਾਨ ਉਨ੍ਹਾਂ ਨੂੰ ਸੂਪ ’ਚੋਂ ਮਿਲੇ ਕਾਕਰੋਚ ਅਤੇ ਐਕਸਪਾਇਰ ਡੇਟ ਦੀ ਬ੍ਰੇਡ ਨੂੰ ਲੈ ਕੇ ਖ਼ਪਤਕਾਰ ਵਿਭਾਗ ’ਚ ਸ਼ਿਕਾਇਤ ਦਾਇਰ ਕੀਤੀ ਸੀ। ਆਈ. ਆਰ. ਸੀ. ਟੀ. ਸੀ. ਨੇ ਕਮਿਸ਼ਨ ’ਚ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਨ੍ਹਾਂ ਨੇ ਯਾਤਰੀ ਦੀ ਸ਼ਿਕਾਇਤ ਦਾ ਨਿਪਟਾਰਾ ਕਰ ਦਿੱਤਾ ਸੀ ਪਰ ਸ਼ਿਕਾਇਤਕਰਤਾ ਨੇ ਇਸ ਬਾਰੇ ਕਮਿਸ਼ਨ ਨੂੰ ਜਾਣਕਾਰੀ ਨਹੀਂ ਦਿੱਤੀ।
ਇਹ ਵੀ ਪੜ੍ਹੋ : ਪੰਜਾਬ ’ਚ ਕੇਂਦਰੀ ਬਲਾਂ ਦੀਆਂ 25 ਕੰਪਨੀਆਂ ਤਾਇਨਾਤ
ਇਸ ਲਈ ਆਈ. ਆਰ. ਸੀ. ਟੀ. ਸੀ. ਨੇ ਯਾਤਰੀ ਦੀ ਸ਼ਿਕਾਇਤ ਨੂੰ ਰੱਦ ਕਰਨ ਦੀ ਮੰਗ ਕੀਤੀ। ਹਾਲਾਕਿ ਕਮਿਸ਼ਨ ਨੇ ਆਈ. ਆਰ. ਸੀ. ਟੀ. ਸੀ. ਦੀਆਂ ਇਨ੍ਹਾਂ ਦਲੀਲਾਂ ਨੂੰ ਨਹੀਂ ਮੰਨਿਆ। ਦੂਜੇ ਪਾਸੇ ਉੱਤਰ ਰੇਲਵੇ ਵਲੋਂ ਕੋਈ ਪੇਸ਼ ਨਾ ਹੋਇਆ ਤਾਂ ਕਮਿਸ਼ਨ ਨੇ ਉਸ ਨੂੰ ਸੁਣੇ ਬਿਨਾਂ ਹੀ ਸਾਹਮਣੇ ਆਏ ਤੱਥਾਂ ਦੇ ਆਧਾਰ ’ਤੇ ਉਕਤ ਫ਼ੈਸਲਾ ਸੁਣਾਇਆ ਹੈ।
ਇਹ ਵੀ ਪੜ੍ਹੋ : ਭਾਜਪਾ ਨੇ ਜਨਤਾ ਦੀ ਨਬਜ਼ ਟੋਹਣ ਲਈ 13 ਲੋਕ ਸਭਾ ਹਲਕਿਆਂ ’ਚ ਉਤਾਰੀਆਂ ਵੈਨਾਂ : ਸੁਨੀਲ ਜਾਖੜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਕੇਂਦਰੀ ਜੇਲ੍ਹ ’ਚ ਸੁੱਟੇ ਪੈਕਟਾਾਂ ’ਚੋਂ 3 ਮੋਬਾਇਲ ਅਤੇ ਨਸ਼ੀਲੇ ਪਦਾਰਥ ਬਰਾਮਦ
NEXT STORY