ਝਬਾਲ (ਨਰਿੰਦਰ)-ਹਿੰਦ-ਪਾਕਿ ਸਰਹੱਦ ਨੇੜੇ ਪਿੰਡ ਭੁੱਚਰ ਖੁਰਦ ਦੇ ਖੇਤਾਂ ’ਚੋਂ ਇਕ ਡਰੋਨ ਮਿਲਣ ਨਾਲ ਸਨਸਨੀ ਫੈਲ ਗਈ, ਜਿਸ ਨੂੰ ਥਾਣਾ ਝਬਾਲ ਦੀ ਪੁਲਸ ਨੇ ਬਰਾਮਦ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਥਾਣਾ ਝਬਾਲ ਦੇ ਮੁਖੀ ਜਸਵੰਤ ਸਿੰਘ ਨੇ ਦੱਸਿਆ ਕਿ ਹਿੰਦ-ਪਾਕਿ ਬਾਰਡਰ ਨੇੜੇ ਭੁੱਚਰ ਖੁਰਦ ਦੇ ਖੇਤਾਂ ’ਚ ਕਿਸਾਨ ਕਸ਼ਮੀਰ ਸਿੰਘ ਦੇ ਨਾਲ ਕੰਮ ਕਰਨ ਵਾਲਾ ਲੜਕਾ ਸੋਨੂੰ, ਜੋ ਖੇਤਾਂ ’ਚ ਸਪਰੇਅ ਕਰ ਰਿਹਾ ਸੀ, ਨੇ ਦੇਖਿਆ ਕਿ ਇਕ ਡਰੋਨ ਖੇਤ ’ਚ ਪਿਆ ਹੈ।
ਇਹ ਵੀ ਪੜ੍ਹੋ : ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ PM ਮੋਦੀ ਨਾਲ ਮੁਲਾਕਾਤ
ਉਨ੍ਹਾਂ ਵੱਲੋਂ ਮੌਕੇ ’ਤੇ ਥਾਣਾ ਝਬਾਲ ਵਿਖੇ ਇਸ ਦੀ ਇਤਲਾਹ ਦਿੱਤੀ ਗਈ। ਥਾਣਾ ਝਬਾਲ ਤੋਂ ਇੰਸਪੈਕਟਰ ਜਸਵੰਤ ਸਿੰਘ ਦੀ ਅਗਵਾਈ ’ਚ ਪੁਲਸ ਪਾਰਟੀ ਮੌਕੇ ’ਤੇ ਪਹੁੰਚੀ ਤੇ ਉਨ੍ਹਾਂ ਨੇ ਦੇਖਿਆ ਕਿ ਡਰੋਨ ਦੀ ਸਾਈਡ ’ਤੇ ਬਰਫੀ ਦੇ ਕੁਝ ਪੀਸ ਬੰਨ੍ਹੇ ਸਨ। ਪੁਲਸ ਨੇ ਡਰੋਨ ਆਪਣੇ ਕਬਜ਼ੇ ’ਚ ਲੈ ਲਿਆ ਹੈ।
ਇਹ ਵੀ ਪੜ੍ਹੋ : 2022 ਦੀਆਂ ਚੋਣਾਂ ਪੰਜਾਬ ਨੂੰ ਰਵਾਇਤੀ ਪਾਰਟੀਆਂ ਤੋਂ ਬਚਾਉਣ ਦਾ ਸੁਨਹਿਰੀ ਮੌਕਾ: ਅਰਵਿੰਦ ਕੇਜਰੀਵਾਲ
ਭਾਜਪਾ ਉਮੀਦਵਾਰ RS ਲੱਧੜ 'ਤੇ ਹੋਇਆ ਹਮਲਾ (ਵੀਡੀਓ)
NEXT STORY