ਰੂਪਨਗਰ (ਵਿਜੇ ਸ਼ਰਮਾ)-ਰੂਪਨਗਰ ਦੀ ਭਾਖੜਾ ਨਹਿਰ ’ਚ ਬਹਿਰਾਮਪੁਰ ਪੁੱਲ ਦੇ ਨੇੜੇ ਇਕ ਵਕੀਲ ਮਹਿਲਾ ਵੱਲੋਂ ਭਾਖੜਾ ਨਹਿਰ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮਹਿਲਾ ਦੀ ਪਛਾਣ ਬਤੌਰ ਵਕੀਲ ਦਮਿਯੰਤੀ ਵਜੋਂ ਹੋਈ ਹੈ ਇਹ ਪਛਾਣ ਉਸ ਕੋਲੋਂ ਮਿਲੇ ਪਛਾਣ ਪੱਤਰ ਜੋਕਿ ਬਾਰ ਕਾਊਂਸਲ ਆਫ਼ ਪੰਜਾਬ ਐਂਡ ਹਰਿਆਣਾ ਦਾ ਹੈ, ਦੇ ਜ਼ਰੀਏ ਹੋਈ ਹੈ। ਇਸ ਪਛਾਣ ਪੱਤਰ ਉੱਤੇ ਚੰਡੀਗੜ੍ਹ ਦਾ ਪਤਾ ਲਿਖਿਆ ਹੋਇਆ ਹੈ, ਜੋਕਿ ਮਕਾਨ ਨੰਬਰ 2175 ਸੈਕਟਰ 35 ਸੀ ਚੰਡੀਗੜ੍ਹ ਦਾ ਪਤਾ ਹੈ।
ਇਹ ਵੀ ਪੜ੍ਹੋ- ਸ਼ਗਨਾਂ ਵਾਲੇ ਘਰ 'ਚ ਗੂੰਜੇ ਵੈਣ, ਸੜਕ ਹਾਦਸੇ 'ਚ ਭੈਣ-ਭਰਾ ਦੀ ਮੌਤ, ਦੋਹਾਂ ਦਾ ਰੱਖਿਆ ਸੀ ਵਿਆਹ
ਐੱਸ. ਐੱਸ. ਐੱਫ਼. ਦੀ ਟੀਮ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਗੱਡੀ ਨੂੰ ਮਹਿਲਾ ਵਕੀਲ ਵੱਲੋਂ ਬਹਿਰਾਮਪੁਰ ਦੇ ਪੁਲ ਉਤੇ ਖੜ੍ਹੀ ਕੀਤੀ ਗਈ ਅਤੇ ਉਸ ਜਗ੍ਹਾ ਉੱਤੇ ਹੀ ਮਹਿਲਾ ਵੱਲੋਂ ਨਹਿਰ ’ਚ ਛਾਲ ਮਾਰ ਦਿੱਤੀ ਗਈ। ਕਿਸੇ ਰਾਹਗੀਰ ਵੱਲੋਂ ਪੁਲਸ ਨੂੰ ਇਸ ਮਾਮਲੇ ਦੀ ਇਤਲਾਹ ਦਿੱਤੀ ਗਈ, ਜਿਸ ਤੋਂ ਬਾਅਦ ਐੱਸ. ਐੱਸ. ਐੱਫ਼. ਦੀਆਂ ਟੀਮਾਂ ਅਤੇ ਪੁਲਸ ਦੀ ਟੀਮ ਵੱਲੋਂ ਗੋਤਾਖੋਰਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਅਤੇ ਗੋਤਾਖੋਰ ਮੌਕੇ ਉਥੇ ਪਹੁੰਚ ਗਏ ਮਹਿਲਾ ਨੂੰ ਲਗਾਤਾਰ ਬਚਾਉਣ ਦੀ ਕੋਸ਼ਿਸ ਕੀਤੀ ਕੀਤੀ ਪਰ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਮਹਿਲਾ ਨੂੰ ਬਚਾਇਆ ਨਹੀਂ ਜਾ ਸਕਿਆ ਪਰ ਮਹਿਲਾ ਦੇ ਮ੍ਰਿਤਕ ਸਰੀਰ ਨੂੰ ਪਾਣੀ ਵਿੱਚੋਂ ਬਾਹਰ ਕੱਢ ਲਿਆ ਗਿਆ ਅਤੇ ਮ੍ਰਿਤਕ ਦੀ ਉਮਰ ਲਗਭਗ 40 ਸਾਲ ਦੱਸੀ ਜਾ ਰਹੀ ਹੈ। ਔਰਤ ਦੀ ਲਾਸ਼ ਨੂੰ ਸਿਵਲ ਹਸਪਤਾਲ ਰੂਪਨਗਰ ਵਿਖੇ ਲਿਜਾਇਆ ਗਿਆ ਹੈ, ਜਿੱਥੇ ਡਾਕਟਰਾਂ ਵੱਲੋਂ ਕਾਨੂੰਨੀ ਕਾਰਵਾਈ ਉਪਰੰਤ ਲਾਸ਼ ਉਸ ਦੇ ਵਾਰਸਾਂ ਹਵਾਲੇ ਕਰ ਦਿੱਤੀ ਗਈ।
ਇਹ ਵੀ ਪੜ੍ਹੋ- 2 ਸਾਲ ਪਹਿਲਾਂ ਅਮਰੀਕਾ ਗਏ ਨੌਜਵਾਨ ਦੀ ਮੌਤ, ਹੱਥੀਂ ਪੁੱਤ ਦੀਆਂ ਅੰਤਿਮ ਰਸਮਾਂ ਤਕ ਨਹੀਂ ਕਰ ਸਕੇ ਮਾਪੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਵਰ੍ਹੇ ਨੂੰ ਸਮਰਪਿਤ 350 ਜੰਗਲ ਵਿਕਸਤ ਕੀਤੇ ਜਾਣਗੇ
NEXT STORY